
ਨੀਤੀ ਆਯੋਗ ਨੇ ਬਿਹਤਰ ਤਨਖ਼ਾਹ ਅਤੇ ਉੱਚ ਉਤਪਾਦਕ ਰੁਜ਼ਗਾਰ ਨੂੰ ਹੱਲਾਸ਼ੇਰੀ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਦੇਸ਼ ਸਾਹਮਣੇ ਬੇਰੁਜ਼ਗਾਰੀ
ਨਵੀਂ ਦਿੱਲੀ, 27 ਅਗੱਸਤ : ਨੀਤੀ ਆਯੋਗ ਨੇ ਬਿਹਤਰ ਤਨਖ਼ਾਹ ਅਤੇ ਉੱਚ ਉਤਪਾਦਕ ਰੁਜ਼ਗਾਰ ਨੂੰ ਹੱਲਾਸ਼ੇਰੀ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਦੇਸ਼ ਸਾਹਮਣੇ ਬੇਰੁਜ਼ਗਾਰੀ ਦੀ ਬਜਾਏ ਅਰਧ-ਬੇਰੁਜ਼ਗਾਰੀ ਸੱਭ ਤੋਂ ਵੱਡੀ ਸਮੱਸਿਆ ਹੈ।
ਆਯੋਗ ਨੇ ਪਿਛਲੇ ਹਫ਼ਤੇ ਜਾਰੀ ਤਿੰਨ ਸਾਲ ਦੀ ਕਾਰਜ ਯੋਜਨਾ ਵਿਚ ਕਿਹਾ ਹੈ ਕਿ ਘਰੇਲੂ ਬਾਜ਼ਾਰ ਵਲ ਧਿਆਨ ਦੇਣ ਨਾਲ ਲਘੂ ਕੰਪਨੀਆਂ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ ਤੇ ਰੁਜ਼ਗਾਰ ਵੀ ਮਿਲੇਗਾ। ਆਯੋਗ ਨੇ ਕਿਹਾ ਕਿ ਅਸਲ ਵਿਚ ਬੇਰੁਜ਼ਗਾਰੀ ਭਾਰਤ ਲਈ ਘੱੱਟ ਵੱਡੀ ਸਮੱਸਿਆ ਹੈ। ਇਸ ਦੀ ਬਜਾਏ ਜ਼ਿਆਦਾ ਗੰਭੀਰ ਸਮੱਸਿਆ ਅਰਧ ਬੇਰੁਜ਼ਗਾਰੀ ਹੈ।
ਰੀਪੋਰਟ ਮੁਤਾਬਕ ਇਸ ਸਮੇਂ ਉੱਚ ਉਤਪਾਦਕਤਾ ਅਤੇ ਬਿਹਤਰ ਤਨਖ਼ਾਹ ਲੈਣ ਵਾਲਾ ਰੁਜ਼ਗਾਰ ਪੈਦਾ ਕਰਨ ਦੀ ਲੋੜ ਹੈ। ਦਖਣੀ ਕੋਰੀਆ, ਤਾਈਵਾਨ, ਸਿੰਗਾਪੁਰ ਅਤੇ ਚੀਨ ਜਿਹੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਹੈ ਕਿ ਵਿਸ਼ਵ ਬਾਜ਼ਾਰ ਲਈ ਮੇਕ ਇਨ ਇੰਡੀਆ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਲੋੜ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਵਿਚ ਤਨਖ਼ਾਹ ਵਧ ਰਹੀ ਹੈ ਜਿਸ ਦਾ ਕਾਰਨ ਬਜ਼ੁਰਗ ਹੋ ਰਹੇ ਮੁਲਾਜ਼ਮ ਹਨ। (ਏਜੰਸੀ)