
ਮੋਦੀ ਸਰਕਾਰ ਵਿਰੁਧ ਬੇਭਰੋਸਗੀ ਮਤਾ ਟਲਿਆ, ਹੰਗਾਮੇ ਕਾਰਨ ਦੋਵੇਂ ਸਦਨ ਮੁਲਤਵੀ
ਨਵੀਂ ਦਿੱਲੀ : ਤੇਲਗੂ ਦੇਸ਼ਮ ਪਾਰਟੀ ਅਤੇ ਵਾਈ.ਐੱਸ.ਆਰ ਕਾਂਗਰਸ ਮੋਦੀ ਸਰਕਾਰ ਲਈ ਨਵੀਂ ਮੁਸੀਬਤ ਬਣ ਗਈ ਹੈ। ਸੋਮਵਾਰ ਨੂੰ ਲੋਕ ਸਭਾ ਵਿਚ ਦੋਵੇਂ ਪਾਰਟੀਆਂ ਨੇ ਮੋਦੀ ਸਰਕਾਰ ਵਿਰੁਧ ਆਪਣਾ ਬੇਭਰੋਸਗੀ ਮਤਾ ਲਿਆਉਣ ਦਾ ਪੂਰਾ ਜ਼ੋਰ ਦਿੱਤਾ ਪਰ ਸੰਸਦ ਦੀ ਕਾਰਵਾਈ 'ਚ ਅੜਿੱਕਾ ਆਉਣ ਕਾਰਨ ਇਹ ਫਿ਼ਲਹਾਲ ਟਲ ਗਿਆ ਹੈ।
Unconscious resolution
ਹੰਗਾਮੇ ਕਾਰਨ ਜਿੱਥੇ ਰਾਜ ਸਭਾ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ, ਉੱਥੇ ਹੀ ਲੋਕ ਸਭਾ ਦੀ ਕਾਰਵਾਈ ਵੀ ਮੰਗਲਵਾਰ ਤਕ ਲਈ ਮੁਲਤਵੀ ਕਰ ਦਿਤੀ ਗਈ ਹੈ। ਉੱਥੇ ਹੀ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਦਨ 'ਚ ਵਿਸ਼ਵਾਸ ਸਥਾਪਤ ਕਰਨ ਲਈ ਉਨ੍ਹਾਂ ਕੋਲ ਪੂਰੇ ਮੈਂਬਰ ਮੌਜੂਦ ਹਨ। 12 ਵਜੇ ਜਦੋਂ ਫਿਰ ਸਦਨ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਮੰਗਲਵਾਰ ਤਕ ਲਈ ਮੁਲਤਵੀ ਕਰ ਦਿੱਤੀ ਗਈ।
Unconscious resolution
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਈ.ਐੱਸ.ਆਰ. ਕਾਂਗਰਸ ਦੇ ਵਾਈ.ਵੀ. ਸੁੱਬਾ ਰੈੱਡੀ ਨੇ ਲੋਕ ਸਭਾ ਸਕੱਤਰੇਤ ਨੂੰ ਸੰਬੋਧਨ ਕਾਰਜ ਸੂਚੀ 'ਚ ਉਨ੍ਹਾਂ ਦਾ ਨੋਟਿਸ ਰੱਖਣ ਲਈ ਪੱਤਰ ਲਿਖਿਆ ਹੈ। ਤੇਦੇਪਾ ਨੇ ਵੀ ਬੇਭਰੋਸਗੀ ਮਤੇ ਲਈ ਨੋਟਿਸ ਦਿਤਾ ਹੈ। ਪਿਛਲੇ ਹਫ਼ਤੇ ਨੋਟਿਸ ਨਾ ਲਏ ਜਾਣ 'ਤੇ ਅਨੰਤ ਕੁਮਾਰ ਨੇ ਦਲੀਲ ਦਿੱਤੀ ਸੀ ਕਿ ਸਦਨ 'ਚ ਆਸਨ ਕੋਲ ਜਾ ਕੇ ਕਈ ਦਲਾਂ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਸਦਨ 'ਚ ਵਿਵਸਥਾ ਨਾ ਬਣ ਸਕਣ ਕਾਰਨ ਅਜਿਹਾ ਨਹੀਂ ਹੋ ਸਕਿਆ। ਸਰਕਾਰ ਨਾਲ ਹਮੇਸ਼ਾ ਸਹਿਯੋਗ ਕਰਨ ਵਾਲੀ ਤੇਲੰਗਾਨਾ ਰਾਸ਼ਟਰ ਕਮੇਟੀ ਅਤੇ ਅੰਨਾਦਰਮੁਕ ਕਈ ਮੁੱਦਿਆਂ 'ਤੇ ਵਿਰੋਧ ਕਰ ਰਹੀ ਹੈ।
Unconscious resolution
ਦੱਸ ਦੇਈਏ ਕਿ ਲੋਕ ਸਭਾ ਜ਼ਿਮਨੀ ਚੋਣਾਂ ਵਿਚ ਮਿਲੇ ਝਟਕੇ ਤੋਂ ਬਾਅਦ ਮੋਦੀ ਸਰਕਾਰ ਲਈ ਇਨ੍ਹਾਂ ਪਾਰਟੀਆਂ ਦੀ ਨਰਾਜ਼ਗੀ ਮੋਦੀ ਸਰਕਾਰ ਲਈ ਦੂਜਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਹੁਣ ਭਾਜਪਾ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਇਸ ਦਾ ਨਤੀਜਾ ਦਿਖ ਜਾਵੇਗਾ।