
ਤਿੰਨ ਬੱਚਿਆਂ ਦੀ ਮੌਤ
ਨੂਰਪੁਰੀ ਬੇਦੀ- ਇੱਥੇ ਟਰੱਕ ਯੂਨੀਅਨ ਨਾਲ ਲੱਗਦੀ ਬਸਤੀ ‘ਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ। ਹਾਸਲ ਜਾਣਕਾਰੀ ਮੁਤਾਬਕ ਇਸ ਝੁੱਗੀ ‘ਚ ਪਰਵਾਸੀ ਮਜ਼ਦੂਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਚਸ਼ਮਦੀਦਾਂ ਮੁਤਾਬਕ ਅੱਗ ਲੱਗਣ ਨਾਲ ਮਜ਼ਦੂਰ ਦਾ 5 ਸਾਲਾ ਬੇਟਾ ਸ਼ਿਵਮ ਬੁਰੀ ਤਰ੍ਹਾਂ ਸੜ੍ਹ ਗਿਆ ਜਦਕਿ ਉਸ ਦੇ ਭੈਣ-ਭਰਾ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ।
ਇਨ੍ਹਾਂ ਵਿੱਚੋਂ ਬੁਰੀ ਤਰ੍ਹਾਂ ਨਾਲ ਸੜੇ ਇੱਕ ਬੱਚੇ ਨੇ ਰਾਹ ‘ਚ ਦਮ ਤੋੜ ਦਿੱਤਾ ਜਦਕਿ ਦੂਜੇ ਦੀ ਮੌਤ ਪੀਜੀਆਈ ਪਹੁੰਚਣ ਤੋਂ ਬਾਅਦ ਹੋਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਖੁਲਾਸਾ ਨਹੀਂ ਹੋਇਆ।