
ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਅਪਣੇ ਭਰਾ ਗੁਰਦਾਸ ਸਿੰਘ ਬਾਦਲ ਦਾ ਪੀਜੀਆਈ ਵਿਚ ਹਾਲਚਾਲ ਪੁਛਿਆ ਹੈ। ਕਈਂ ਦਿਨਾਂ ਤੋਂ ਗੁਰਦਾਸ ਸਿੰਘ ਬਾਦਲ ਦੀ ਹਾਲਤ ਖ਼ਰਾਬ...
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਅਪਣੇ ਭਰਾ ਗੁਰਦਾਸ ਸਿੰਘ ਬਾਦਲ ਦਾ ਪੀਜੀਆਈ ਵਿਚ ਹਾਲਚਾਲ ਪੁਛਿਆ ਹੈ। ਕਈਂ ਦਿਨਾਂ ਤੋਂ ਗੁਰਦਾਸ ਸਿੰਘ ਬਾਦਲ ਦੀ ਹਾਲਤ ਖ਼ਰਾਬ ਚਲ ਰਹੀ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ ਅਤੇ ਹੁਣ ਉਹਨਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਅਪਣੇ ਭਰਾ ਗੁਰਦਾਸ ਸਿੰਘ ਬਾਦਲ ਦਾ ਚੰਡੀਗੜ੍ਹ ਦੇ ਪੀਜੀਆਈ ਵਿਚ ਜਾ ਕੇ ਹਾਲਚਾਲ ਪੁੱਛਿਆ ਹੈ
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲਾਂ ਨਾਲੋਂ ਹੁਣ ਉਹਨਾਂ ਦੀ ਸਿਹਤ ਠੀਕ ਹੈ, ਟੈਸਟ ਵੀ ਕਰਾਵਾਏ ਜਾ ਰਹੇ ਹਨ ਤੇ ਦੋ ਕੁ ਦਿਨਾਂ ਵਿਚ ਉਹਨਾਂ ਨੂੰ ਛੁੱਟੀ ਮਿਲ ਜਾਵੇਗੀ। ਉਹਨਾਂ ਨੇ ਦੱਸਿਆ ਕਿ ਭਰਾ ਗੁਰਦਾਸ ਸਿੰਘ ਬਾਦਲ ਨੂੰ ਸਾਹ ਲੈਣ ਵਿਚ ਤਕਲੀਫ਼ ਆਉਂਦੀ ਸੀ ਅਤੇ ਇਸ ਤੋਂ ਪਹਿਲਾਂ ਉਹਨਾਂ ਨੂੰ ਬਠਿੰਡਾ ਦੇ ਇਕ ਨਿਜ਼ੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿਥੋਂ ਉਹਨਾਂ ਦੀ ਸਿਹਤ ਖ਼ਰਾਬ ਦੇਖ ਕੇ ਗੁਰਦਾਸ ਸਿੰਘ ਬਾਦਲ ਨੂੰ ਪੀਜੀਆਈ ਰੈਫ਼ਰ ਕਰ ਦਿਤਾ ਸੀ।