
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਭਾਜਪਾ ਦੀ ਮੁਹਿੰਮ ‘ਮੈਂ ਵੀ ਚੌਕੀਦਾਰ’ ‘ਤੇ ਕਈ ਤਰ੍ਹਾਂ ਦੇ ਜਵਾਬ ਆ ਰਹੇ ਹਨ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਭਾਜਪਾ ਦੀ ਮੁਹਿੰਮ ‘ਮੈਂ ਵੀ ਚੌਕੀਦਾਰ’ ‘ਤੇ ਕਈ ਤਰ੍ਹਾਂ ਦੇ ਜਵਾਬ ਆ ਰਹੇ ਹਨ। ਹਾਲਾਂਕਿ ਭਾਜਪਾ ਨੇ ‘ਮੈਂ ਵੀ ਚੌਕੀਦਾਰ’ ਮੁਹਿੰਮ ਦੀ ਸਫਲਤਾ ਦੇ ਆਂਕੜੇ ਵੀ ਪੇਸ਼ ਕਰ ਦਿੱਤੇ ਹਨ। ਪਰ ਇਕ ਕਾਮੇਡੀਅਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਟਵੀਟ ਦੇ ਜ਼ਰੀਏ ਟਿੱਪਣੀ ਕੀਤੀ ਹੈ। ਸਟੈਂਡਅਪ ਕਾਮੇਡੀਅਨ ਕੁਣਾਲ ਕਾਮਰਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਬੀਜੇਪੀ ਦੀ ‘ਮੈਂ ਵੀ ਚੌਕੀਦਾਰ’ ਮੁਹਿੰਮ ਨੂੰ ਲੈ ਕੇ ਟਵੀਟ ਕੀਤਾ ਹੈ।
ਉਂਝ ਵੀ ਲੋਕ ਸਭਾ ਚੋਣਾਂ ਵਿਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਅਤੇ ਪੂਰਾ ਰਾਜਨੀਤਕ ਮਾਹੌਲ ਗਰਮਾਇਆ ਹੋਇਆ ਹੈ। ਕੁਣਾਲ ਕਾਮਰਾ ਨੇ ਟਵੀਟ ਵਿਚ ਲਿਖਿਆ ਹੈ, ‘ਮੈਂ ਫਕੀਰ ਹਾਂ, ਮੈਂ ਚਾਹ ਵਾਲਾ ਹਾਂ, ਮੈਂ ਮਾਂ ਗੰਗਾ ਦਾ ਬੇਟਾ ਹਾਂ, ਮੈਂ ਮਜ਼ਦੂਰ ਹਾਂ, ਮੈਂ ਸਵੈ ਸੇਵਕ ਹਾਂ, ਮੈਂ ਚੌਕੀਦਾਰ ਹਾਂ..... ਹਾਂ ਪਰ ਤੁਸੀਂ ਪ੍ਰਧਾਨ ਮੰਤਰੀ ਵੀ ਹੋ ਉਸਦਾ ਕੰਮ ਵੀ ਕਰ ਲਿਆ ਕਰੋ’। ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਵੀ ਹੋ ਰਿਹਾ ਹੈ।
ਭਾਜਪਾ ਦੀ ‘ਮੈਂ ਵੀ ਚੌਕੀਦਾਰ’ ਮੁਹਿੰਮ ਅਤੇ ਪੀਐਮ ਮੋਦੀ ‘ਤੇ ਟਵਿਟਰ ‘ਤੇ ਨਿਸ਼ਾਨਾ ਸਾਧਣ ਵਾਲੇ ਕਾਮੇਡੀਅਨ ਕੁਣਾਲ ਕਾਮਰਾ ਮੁੰਬਈ ਬੇਸਡ ਕਾਮੇਡੀਅਨ ਹਨ ਅਤੇ ਉਹਨਾਂ ਦਾ ਪੋਲੀਟੀਕਲ-ਕਾਮੇਡੀ ਪ੍ਰੋਡਕਾਸਟ ‘ਸਟੈਂਡਅਪ ਯਾ ਕੁਣਾਲ’ ਬਹੁਤ ਪ੍ਰਸਿੱਧ ਰਿਹਾ ਹੈ। ਕੁਣਾਲ ਕਾਮਰਾ ਨੇ ਅੱਠ ਸਾਲ ਤੱਕ ਵਿਗਿਆਪਨ ਜਗਤ ਵਿਚ ਕੰਮ ਕਰਨ ਤੋਂ ਬਾਅਦ 2013 ਵਿਚ ਸਟੈਂਡਅਪ ਕਾਮੇਡੀ ਦੀ ਸ਼ੁਰੂਆਤ ਕੀਤੀ ਸੀ।