
ਪ੍ਰ੍ਮੋਦ ਸਾਂਵਤ ਨੇ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ ਕਿ, "ਪਾਰਟੀ ਨੇ ਮੈਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਹੈ, ਮੈਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ।"
ਪਣਜੀ: ਮਨੋਹਰ ਪਾਰੀਕਰ ਦੇ ਅੰਤਿਮ ਸੰਸਕਾਰ ਦੇ 8 ਘੰਟੇ ਬਾਅਦ ਗੋਆ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ। ਵਿਧਾਨ ਸਭਾ ਦੇ ਸਪੀਕਰ ਪ੍ਰ੍ਮੋਦ ਸਾਵੰਤ ਨੇ ਸੋਮਵਾਰ ਰਾਤ ਕਰੀਬ 1.50 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਾਵੰਤ ਤੋਂ ਇਲਾਵਾ ਮਹਾਂਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਵਿਧਾਇਕ ਸੁਦਿਨ ਧਵਲਿਕਰ ਅਤੇ ਗੋਆ ਫਾਰਵਰਡ ਪਾਰਟੀ ਦੇ ਰਾਸ਼ਟਰਪਤੀ ਅਤੇ ਵਿਧਾਇਕ ਵਿਜੈ ਸਰਦੇਸਾਈ ਸਮੇਤ 11 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
Pramod Sawant
ਦੱਸਿਆ ਜਾ ਰਿਹਾ ਹੈ ਕਿ ਸੁਦਿਨ ਧਵਲਿਕਰ ਅਤੇ ਵਿਜੈ ਸਰਦੇਸਾਈ ਉਪ-ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਪ੍ਰ੍ਮੋਦ ਸਾਂਵਤ ਨੇ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ ਕਿ, "ਪਾਰਟੀ ਨੇ ਮੈਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਹੈ, ਮੈਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ।" ਅੱਜ ਮੈਂ ਮਨੋਹਰ ਪਾਰੀਕਰ ਦੀ ਵਜਹ ਕਰਕੇ ਰਾਜਨੀਤੀ ਵਿਚ ਪਹੁੰਚਿਆ ਹਾਂ, ਉਹਨਾਂ ਨੇ ਮੈਨੂੰ ਰਾਜਨੀਤੀ ਸਿਖਾਈ। ਉਹਨਾਂ ਕਰਕੇ ਵਿਧਾਨਸਭਾ ਦਾ ਸਪੀਕਰ ਅਤੇ ਮੁੱਖ ਮੰਤਰੀ ਬਣਿਆ।"
ਨਵੀਂ ਸਰਕਾਰ ਕੋਲ 20 ਵਿਧਾਇਕਾਂ ਨੂੰ ਸਮਰਥਨ ਹੈ। ਗੋਆ ਕਾਂਗਰਸ ਨੇ ਭਾਜਪਾ ਸਰਕਾਰ ਬਣਾਉਣ ਦਾ ਵਿਰੋਧ ਕੀਤਾ ਕਾਂਗਰਸ ਆਗੂ ਸੁਨੀਲ ਕੋਠਨਕਰ ਨੇ ਕਿਹਾ ਕਿ, "ਅਸੀਂ ਰਾਜਪਾਲ ਮ੍ਰਿਦੁਲਾ ਸਿਨਹਾ ਦੀ ਇਕ ਤਰਫਾ ਕਾਰਵਾਈ ਨੂੰ ਨਿੰਦਦੇ ਹਾਂ। ਉਹਨਾਂ ਨੇ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਨਹੀਂ ਦਿੱਤਾ।
Pramod Sawant
ਇਕ ਸਰਕਾਰ ਬਣਾਉਣ ਲਈ ਭਾਜਪਾ ਕੋਲ ਬਹੁਮਤ ਨਹੀਂ ਹੈ। ਸਾਵੰਤ ਉੱਤਰੀ ਗੋਆ ਦੇ ਸਾਂਖਲੀਮ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਹ ਪੇਸ਼ੇ ਤੋਂ ਇਕ ਆਯੁਰਵੈਦਿਕ ਡਾਕਟਰ ਹਨ ਅਤੇ ਸਾਵੰਤ ਦੀ ਗਿਣਤੀ ਪਾਰੀਕਰ ਦੇ ਨੇੜਲਿਆਂ ਵਿਚ ਹੁੰਦੀ ਸੀ। ਪ੍ਰ੍ਮੋਦ ਸਾਵੰਤ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਉਹਨਾਂ ਕੋਲ 3.66 ਕਰੋੜ ਰੁਪਏ ਦੀ ਜਾਇਦਾਦ ਹੈ।
ਹਾਲਾਂਕਿ ਸਾਦਗੀ ਦੇ ਮਾਮਲੇ ਵਿਚ ਸਾਵੰਤ ਪਾਰੀਕਰ ਤੋਂ ਵੱਖਰਾ ਹੈ। ਪਾਰੀਕਰ ਕੋਲ ਇਕ ਇਨੋਵਾ ਕਾਰ ਸੀ ਅਤੇ ਇਕ ਸਕੂਟਰ ਸੀ। ਸਾਵੰਤ ਕੋਲ 5 ਕਾਰਾਂ ਹਨ।ਅੱਜ 40 ਮੈਂਬਰੀ ਗੋਆ ਵਿਧਾਨ ਸਭਾ ਵਿਚ 36 ਵਿਧਾਇਕ ਹਨ। ਭਾਜਪਾ ਵਿਧਾਇਕ ਫਰਾਂਸਿਸ ਡਿਸੂਜ਼ਾ ਦਾ ਪਿਛਲੇ ਮਹੀਨੇ ਦੇਹਾਂਤ ਹੋ ਗਿਆ, ਜਦਕਿ ਪਿਛਲੇ ਸਾਲ ਦੋ ਕਾਂਗਰਸੀ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਸੀ।