ਬਿਹਾਰ ਦੀ ਬੇਟੀ ਬਣੀ ਅਮਰੀਕਾ 'ਚ ਸੀਨੇਟਰ, ਗੀਤਾ ਦੀ ਚੁੱਕੀ ਸਹੁੰ
Published : Jan 22, 2019, 2:56 pm IST
Updated : Jan 22, 2019, 2:56 pm IST
SHARE ARTICLE
Mona Das
Mona Das

ਮੋਨਾ ਨੇ ਅਪਣੇ ਸੁਨੇਹੇ ਵਿਚ ਕਿਹਾ ਕਿ ਇਕ ਲੜਕੀ ਨੂੰ ਸਿੱਖਿਅਤ ਬਣਾ ਕੇ ਪੂਰੇ ਪਰਵਾਰ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਸਿੱਖਿਅਤ ਕੀਤਾ ਜਾ ਸਦਕਾ ਹੈ।

ਵਾਸ਼ਿੰਗਟਨ : ਬਿਹਾਰ ਦੇ ਮੁੰਗੇਰ ਜ਼ਿਲ੍ਹੇ ਵਿਚ ਪੈਦਾ ਹੋਈ ਮੋਨਾ ਦਾਸ ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ 47ਵੇਂ ਜ਼ਿਲ੍ਹੇ ਦੀ ਸੀਨੇਟਰ ਚੁਣੀ ਗਈ ਹੈ। ਉਹਨਾਂ ਨੂੰ ਇਹ ਕਾਮਯਾਬੀ ਪਹਿਲੀ ਹੀ ਕੋਸ਼ਿਸ਼ ਵਿਚ ਹਾਸਲ ਹੋਈ ਹੈ। ਡੈਮੋਕ੍ਰੈਟਿਕ ਪਾਰਟੀ ਦੀ ਮੈਂਬਰ ਮੋਨਾ ਦਾਸ ਨੇ ਅਮਰੀਕੀ ਸੀਨੇਟ ਵਿਚ ਧਰਮਗ੍ਰੰਥ ਗੀਤਾ ਨੂੰ ਹੱਥ ਵਿਚ ਲੈ ਕੇ ਸਹੁੰ ਚੁੱਕੀ।

Mona Das sworn in as senatorMona Das sworn in as senator

ਮੋਨਾ ਦਾਸ ਨੇ ਸਿਨਸਿਨਾਟੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਚ ਗ੍ਰੈਜੁਏਸ਼ਨ ਕੀਤਾ ਹੈ। ਮੋਨਾ ਦਾਸ ਨੇ ਭਾਰਤੀ ਸੱਭਿਆਚਾਰ ਮੁਤਾਬਕ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ। ਮੋਨਾ ਨੇ ਅਪਣੇ ਸੁਨੇਹੇ ਵਿਚ ਕਿਹਾ ਕਿ ਇਕ ਲੜਕੀ ਨੂੰ ਸਿੱਖਿਅਤ ਬਣਾ ਕੇ ਪੂਰੇ ਪਰਵਾਰ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਸਿੱਖਿਅਤ ਕੀਤਾ ਜਾ ਸਦਕਾ ਹੈ। ਮੈਂਬਰ ਚੁਣੇ ਜਾਣ 'ਤੇ ਦਾਸ ਨੇ ਲੜਕੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਤ ਕਰਨ ਦਾ ਫ਼ੈਸਲਾ ਲਿਆ ਹੈ।

Darbhanga City in Bihar Darbhanga City in Bihar

ਮੋਨਾ ਦਾਸ ਨੇ ਅਪਣੀ ਜਨਮਭੂਮੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੇਰੀ ਯੋਜਨਾ ਹੈ ਕਿ ਇਕ ਦਿਨ ਮੈਂ ਬਿਹਾਰ ਦੇ ਦਰਿਆਪੁਰ ਵਿਖੇ ਅਪਣੇ ਜੱਦੀ ਘਰ  ਜਾਂਵਾ। ਮੋਨਾ ਨੇ ਅਪਣੇ ਮੂਲ ਦੇਸ਼ ਭਾਰਤ ਦੇ ਬਾਕੀ ਹਿੱਸਿਆਂ ਵਿਚ ਵੀ ਘੁੰਮਣ ਦੀ ਇੱਛਾ ਪ੍ਰਗਟ ਕੀਤੀ ਹੈ। ਮੋਨਾ ਦਾ ਜਨਮ 1971 ਵਿਚ ਬਿਹਾਰ ਦੇ ਦਰਭੰਗਾ ਹਸਪਤਾਲ ਵਿਖੇ ਹੋਇਆ ਸੀ।

Mona DasMona Das

ਅੱਠ ਮਹੀਨੇ ਦੀ ਉਮਰ ਵਿਚ ਉਹ ਮਾਤਾ-ਪਿਤਾ ਨਾਲ ਅਮਰੀਕਾ ਚਲੀ ਗਈ ਸੀ। ਮੋਨਾ ਦੇ ਪਿਤਾ ਸੁਬੋਧ ਦਾਸ ਇੰਜੀਨੀਅਰ ਹਨ। ਦੱਸ ਦਈਏ ਕਿ ਮੋਨਾ ਦਾਸ ਨੇ ਸੀਨੇਟਰ ਚੋਣਾਂ ਵਿਚ ਦੋ ਵਾਰ ਦੇ ਰਿਪਬਲਿਕਨ ਸੀਨੇਟਰ ਜੋ ਫੈਨ ਨੂੰ ਹਰਾਇਆ। ਮੋਨਾ ਸੀਨੇਟ ਹਾਊਸਿੰਗ ਸਟੇਬਿਲਟੀ ਐਂਡ ਅਫੋਰਡੇਬਿਲਿਟੀ ਕਮੇਟੀ ਦੀ ਉਪ ਚੇਅਰਮੈਨ ਦੇ ਤੌਰ 'ਤੇ ਕੰਮ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement