ਸੱਤਾ ਦੀ ਭੁੱਖ, ਸਾਡੇ ਸਿਆਸਤਦਾਨਾਂ ਨੂੰ ਬੜੇ ਗੰਦੇ ਰੂਪ ਵਿਚ ਪੇਸ਼ ਕਰ ਰਹੀ ਹੈ
Published : Mar 19, 2020, 7:52 am IST
Updated : Mar 19, 2020, 10:27 am IST
SHARE ARTICLE
File
File

ਜੋਤੀਰਾਦਿਤਿਆ ਸਿੰਧੀਆ ਦੇ ਕਾਂਗਰਸ ਛੱਡਣ ਨਾਲ ਉਨ੍ਹਾਂ ਨੂੰ 'ਮਹਾਰਾਜ' ਮੰਨਣ ਵਾਲੇ ਵਿਧਾਇਕ ਅਜੇ ਤਕ 'ਹਿਰਾਸਤ' ਵਿਚ ਹਨ

ਜੋਤੀਰਾਦਿਤਿਆ ਸਿੰਧੀਆ ਦੇ ਕਾਂਗਰਸ ਛੱਡਣ ਨਾਲ ਉਨ੍ਹਾਂ ਨੂੰ 'ਮਹਾਰਾਜ' ਮੰਨਣ ਵਾਲੇ ਵਿਧਾਇਕ ਅਜੇ ਤਕ 'ਹਿਰਾਸਤ' ਵਿਚ ਹਨ ਅਤੇ ਮੱਧ ਪ੍ਰਦੇਸ਼ ਦੀ ਸਰਕਾਰ ਅਪਣਾ ਕੰਮ-ਧੰਦਾ ਬੰਦ ਕਰ ਕੇ ਸਿੰਧੀਆ ਵਲੋਂ ਲਾਈ ਗਈ ਅੱਗ ਬੁਝਾਉਣ ਵਿਚ ਜੁਟੀ ਹੋਈ ਹੈ। ਅੱਜ ਸੁਪਰੀਮ ਕੋਰਟ ਵਿਚ ਵੀ ਇਹ ਮਾਮਲਾ ਸੁਣਿਆ ਗਿਆ ਜਿਸ ਵਿਚ ਇਕ ਪਾਸੇ ਕਾਂਗਰਸ ਅਤੇ ਦੂਜੇ ਪਾਸੇ ਭਾਜਪਾ ਦੇ ਵਕੀਲ, ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਬਹੁਮਤ ਉਸ ਦੇ ਨਾਲ ਹੋਣ ਨੂੰ ਸੱਚ ਸਾਬਤ ਕਰਨ ਲਈ ਕਹਿਣ ਵਾਸਤੇ ਲੜ ਰਹੇ ਹਨ।

FileFile

ਕੌਣ ਠੀਕ ਹੈ, ਕੌਣ ਗ਼ਲਤ ਹੈ, ਉਸ ਬਾਰੇ ਕੀ ਆਖਿਆ ਜਾ ਸਕਦਾ ਹੈ? ਕਮਲਨਾਥ ਵਰਗਾ ਸਿਆਸਤਦਾਨ, ਜਿਸ ਉਤੇ ਸਿੱਖ ਕਤਲੇਆਮ ਦਾ ਇਲਜ਼ਾਮ ਹੋਵੇ, ਨਾਲ ਹਰ ਨਾਇਨਸਾਫ਼ੀ ਕੁਦਰਤ ਦੀ ਮਾਰ ਸਮਝ ਕੇ, ਸਹੀ ਜਾਪਦੀ ਹੈ ਪਰ ਕਾਂਗਰਸ ਦੇ ਵਿਕਾਊ ਵਿਧਾਇਕਾਂ ਨੂੰ ਸਿਆਸਤਦਾਨ ਆਖਣਾ ਵੀ ਗ਼ਲਤ ਹੈ ਤੇ ਉਹ ਵੇਸਵਾਵਾਂ ਤੋਂ ਵੀ ਬਦਤਰ ਹਨ ਕਿਉਂਕਿ ਜਿਸਮ ਦਾ ਵਪਾਰ ਕਰਨਾ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ, ਜਦਕਿ ਇਹ ਸਿਆਸਤਦਾਨ ਤਾਂ ਅਮੀਰ ਅਤੇ ਤਾਕਤਵਰ ਹਨ ਅਤੇ ਅਪਣੇ ਲਾਲਚ ਅਤੇ ਸੱਤਾ ਦੀ ਭੁੱਖ ਦਾ ਪ੍ਰਦਰਸ਼ਨ ਕਰਦੇ ਹੋਏ ਹੀ, ਵੇਸਵਾ-ਬਿਰਤੀ ਦਾ ਮੁਜ਼ਾਹਰਾ ਕਰ ਰਹੇ ਹਨ। ਜੇ ਇਹ ਸਿਆਸਤਦਾਨ ਵਿਕਾਊ ਹਨ ਤਾਂ ਇਨ੍ਹਾਂ ਨੂੰ ਸਿਆਸਤ 'ਚੋਂ ਹੀ ਬੇਦਖ਼ਲ ਕਰ ਦੇਣਾ ਚਾਹੀਦਾ ਹੈ।

FileFile

ਪਰ ਦੂਜੇ ਪਾਸੇ ਭਾਜਪਾ ਹੈ ਜੋ ਰਾਜ ਸਭਾ ਵਿਚ ਅਪਣੀ ਗਿਣਤੀ ਵਧਾ ਕੇ ਲੋਕਤੰਤਰ ਦੇ ਨਾਂ ਤੇ ਤਾਨਾਸ਼ਾਹੀ ਚਲਾਉਣ ਦੀ ਕਾਹਲ ਵਿਚ ਹੈ। ਹੁਣ ਉਸ ਦਾ ਕਾਂਗਰਸ ਮੁਕਤ ਨਾਹਰਾ ਵੀ ਸਹੀ ਨਹੀਂ ਜਾਪਦਾ। ਭਾਜਪਾ ਸੱਤਾ ਚਾਹੁੰਦੀ ਹੈ ਅਤੇ ਉਸ ਵਾਸਤੇ ਹੁਣ ਉਹ ਕਾਂਗਰਸੀਆਂ ਨੂੰ ਭਰਤੀ ਕਰ ਰਹੀ ਹੈ। ਹਾਂ, ਗਾਂਧੀ ਪ੍ਰਵਾਰ ਮੁਕਤ ਭਾਰਤ ਵਾਲਾ ਨਾਹਰਾ ਸਹੀ ਹੋ ਸਕਦਾ ਹੈ। ਸੁਪਰੀਮ ਕੋਰਟ ਵਿਚ ਦੋਹਾਂ ਧੜਿਆਂ ਦੀਆਂ ਦਲੀਲਾਂ ਸੁਣ ਕੇ ਸੱਭ ਤੋਂ ਜ਼ਿਆਦਾ ਤਰਸ ਭਾਰਤ ਦੀ ਆਮ ਜਨਤਾ ਉਤੇ ਆਉਂਦਾ ਹੈ ਜੋ ਅੱਜ ਵੀ ਲੋਕਤੰਤਰ 'ਚ ਵਿਸ਼ਵਾਸ ਰਖਦੀ ਹੈ ਤੇ ਕਤਾਰਾਂ 'ਚ ਲੱਗ ਕੇ ਵੋਟ ਪਾਉਂਦੀ ਹੈ। 128 ਕਰੋੜ ਲੋਕ ਸੋਚਦੇ ਹਨ ਕਿ ਇਹ ਵਿਧਾਇਕ ਉਨ੍ਹਾਂ ਦੀ ਕਿਸਮਤ ਸਵਾਰ ਦੇਣਗੇ ਪਰ ਇਹ ਤਾਂ ਅਪਣੇ ਹੀ ਨਿਜੀ ਏਜੰਡੇ ਲਈ ਪਾਣੀ ਦੀ ਤਰ੍ਹਾਂ ਪੈਸਾ ਵਹਾ ਰਹੇ ਹੁੰਦੇ ਹਨ।

Supreme Court File

ਹੁਣ ਸੰਵਿਧਾਨ ਦੇ ਬਚਾਅ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਦੇ ਜੱਜਾਂ ਉਤੇ ਹੈ ਪਰ ਸਾਬਕਾ ਚੀਫ਼ ਜਸਟਿਸ ਗੋਗੋਈ ਦੇ ਰਾਜ ਸਭਾ ਵਿਚ ਜਾਣ ਨਾਲ ਹੁਣ ਇਸ ਅਦਾਲਤ ਨੂੰ ਸੰਵਿਧਾਨ ਦੀ ਰਖਵਾਲੀ ਜਾਂ ਬਹੁਮਤ ਵਿਚ ਬੈਠੀ ਸਰਕਾਰ ਦੀ ਰਖਵਾਲ 'ਚੋਂ ਕੀ ਮੰਨਿਆ ਜਾਵੇ? ਇਹ ਤਾਂ ਨਹੀਂ ਕਿ ਕਾਂਗਰਸ ਦੇ ਵਕਤ ਜੁਡੀਸ਼ਰੀ ਹਮੇਸ਼ਾ ਨਿਰਪੱਖ ਹੀ ਹੁੰਦੀ ਸੀ। ਜਦੋਂ ਸਿੱਖ ਨਸਲਕੁਸ਼ੀ ਹੋਈ ਸੀ, ਜਦੋਂ '84 ਵਿਚ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਸੀ ਤਾਂ ਸਾਰਾ ਦੇਸ਼ ਚੁਪ ਸੀ। ਕੋਈ ਸੜਕਾਂ ਉਤੇ ਪ੍ਰਦਰਸ਼ਨ ਨਹੀਂ ਹੋਇਆ ਸੀ। ਕੋਈ ਅਦਾਲਤ ਅੱਧੀ ਰਾਤ ਜਾਗ ਕੇ ਦਿੱਲੀ ਪੁਲਿਸ ਨੂੰ ਹਿਲਾਉਣ ਨਹੀਂ ਸੀ ਆਈ।

FileFile

ਸੋ, ਜੇ ਇੰਦਰਾ-ਰਾਜੀਵ ਗਾਂਧੀ ਦੇ ਦੌਰ ਨੂੰ ਸਾਹਮਣੇ ਰੱਖ ਕੇ ਵੇਖਿਆ ਜਾਵੇ ਤਾਂ ਸੱਭ ਕੁੱਝ ਅੱਗੇ ਹੀ ਵਧਿਆ ਹੈ। ਤਾਨਾਸ਼ਾਹੀ ਹੋਰ ਜ਼ਿਆਦਾ ਤਾਨਾਸ਼ਾਹ ਹੋ ਗਈ ਹੈ। ਜਨਤਾ ਜਾਗਰੂਕ ਹੋਈ ਹੈ। ਇਹ ਦਿੱਲੀ ਦੇ ਨਾਗਰਿਕਾਂ ਦੀ ਜਿੱਤ ਹੈ ਕਿ ਉਨ੍ਹਾਂ ਮੁਸਲਮਾਨਾਂ ਨਾਲ ਉਹ ਕੁੱਝ ਨਹੀਂ ਵਾਪਰਨ ਦਿਤਾ ਜੋ '84 ਵਿਚ ਸਿੱਖਾਂ ਨਾਲ ਜਾਂ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਨਾਲ ਵਾਪਰਿਆ ਸੀ। ਇਨ੍ਹਾਂ ਸਿਆਸਤਦਾਨਾਂ ਦੀਆਂ ਖੇਡਾਂ 'ਚ ਕਿਸੇ ਇਕ ਨਾਲ ਖੜੇ ਹੋਣਾ ਬਹੁਤ ਮੁਸ਼ਕਲ ਹੈ। ਕਾਂਗਰਸ ਨੇ ਇਹ ਕੰਡੇ ਅਪਣੇ ਰਾਹ ਵਿਚ ਆਪ ਬੀਜੇ ਸਨ। ਸੋ ਹੁਣ ਕਹਿਣਾ ਪਵੇਗਾ ਕਿ ਭਾਜਪਾ ਨੂੰ ਸ਼ਾਇਦ ਕੁਝ ਹੋਰ ਸਮੇਂ ਬਾਅਦ ਅਪਣੀਆਂ ਗ਼ਲਤੀਆਂ ਦਾ ਅਹਿਸਾਸ ਹੋਵੇਗਾ, ਪਰ ਅਸਲ ਸਬਕ ਤਾਂ ਜਨਤਾ ਵਾਸਤੇ ਹੈ ਜਿਸ ਨੂੰ ਅਪਣੇ ਸਿਆਸਤਦਾਨਾਂ ਦੇ ਸਾਰੇ ਰੰਗ ਵੇਖਣ ਨੂੰ ਮਿਲ ਰਹੇ ਹਨ। ਜਦੋਂ ਜਨਤਾ ਅਪਣੀ ਵੋਟ ਦੀ ਕਦਰ ਕਰਨੀ ਸਿਖ ਜਾਵੇਗੀ, ਉਦੋਂ ਹੀ ਲੋਕਤੰਤਰ ਦੀ ਤਾਕਤ ਵਧਣੀ ਸ਼ੁਰੂ ਹੋਵੇਗੀ।  -ਨਿਮਰਤ ਕੌਰ  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ , ਨਿਮਰਤ ਕੌਰ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement