ਪਛਮੀ ਸਮੁੰਦਰੀ ਫ਼ੌਜ ਕਮਾਨ ’ਚ 26 ਜਵਾਨ ਕੋਰੋਨਾ ਵਾਇਰਸ ਨਾਲ ਪੀੜਤ
Published : Apr 19, 2020, 10:57 am IST
Updated : Apr 19, 2020, 10:57 am IST
SHARE ARTICLE
File Photo
File Photo

ਮੁੰਬਈ ’ਚ ਪੱਛਮੀ ਸਮੁੰਦਰੀ ਫ਼ੌਜ ਕਮਾਨ ਵਿਚ ਤੈਨਾਤ ਭਾਰਤੀ ਸਮੁੰਦਰੀ ਫ਼ੌਜ ਦੇ ਘੱਟੋਂ ਘੱਟ 26 ਜਵਾਨ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗਏ। ਭਾਰਤੀ

ਨਵੀਂ ਦਿੱਲੀ, 18 ਅਪ੍ਰੈਲ : ਮੁੰਬਈ ’ਚ ਪੱਛਮੀ ਸਮੁੰਦਰੀ ਫ਼ੌਜ ਕਮਾਨ ਵਿਚ ਤੈਨਾਤ ਭਾਰਤੀ ਸਮੁੰਦਰੀ ਫ਼ੌਜ ਦੇ ਘੱਟੋਂ ਘੱਟ 26 ਜਵਾਨ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗਏ। ਭਾਰਤੀ ਹਥਿਆਰਬੰਦ ਬਲਾਂ ’ਚ ਇਸ ਵਾਇਰਸ ਦਾ ਇਹ ਪਹਿਲਾ ਵੱਡਾ ਮਾਮਲਾ ਹੈ। ਅਧਿਕਾਰਿਕ ਸੂਤਰਾਂ ਨੇ ਦਸਿਆ ਕਿ ਸਾਰੇ ਪ੍ਰਭਾਵਤ ਜਵਾਨ ਸਾਜੋ ਸਾਮਾਨ ਅਤੇ ਸਹਿਯੋਗ ਸ਼ਾਖਾ ਆਈਐਨਐਸ ਆਂਗ੍ਰੇ ’ਚ ਅਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਉਨ੍ਹਾਂ ਦਾ ਨੌਸੈਨਾ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਪ੍ਰਭਾਵਤ ਜਵਾਨਾ ਦੀ ਗਿਣਤੀ 26 ਹੈ। ਪਰ ਸਮੁੰਦਰੀ ਫ਼ੌਜ ਨੇ ਸਵੇਰੇ ਇਕ ਬਿਆਨ ’ਚ ਪ੍ਰਭਾਵਤਾਂ ਦੀ ਗਿਣਤੀ 21 ਦੱਸੀ ਸੀ। ਵਧੀ ਹੋਈ ਗਿਣਤੀ ਦੇ ਸਬੰਧ ’ਚ ਹਾਲੇ ਪਤਾ ਨਹੀਂ ਲਗਿਆ ਹੈ।

ਸਮੁੰਦਰੀ ਫ਼ੌਜ ਨੇ ਪ੍ਰਭਾਵਤ ਜਵਾਨਾਂ ਦੇ ਸੰਪਰਕ ’ਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਵਿਆਪਕ ਮੁਹਿੰਮ ਸ਼ੁਰੂ ਕਰ ਦਿਤੀ ਹੈ। ਸੂਤਰਾ ਨੇ ਦਸਿਆ ਕਿ ਆਈਐਨਐਸ ਆਂਦਰੇ ਦੇ ਅੰਦਰ ਬਣੀ ਰਿਹਾਇਸ਼ੀ ਇਮਾਰਤਾਂ ’ਚ ਸਾਰੇ ਨਿਵਾਸੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਦੇ ਸੀਨੀਅਰ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦੇ ਦਿਤੀ ਗਈ ਹੈ ਅਤੇ ਉਹ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। 

File photoFile photo

ਪੱਛਮੀ ਸਮੁੰਦਰੀ ਫ਼ੌਜ ਕਮਾਨ ਨੂੰ ਇਕ ਸਮਾਜਿਕ ਸਥਾਪਨਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਅਰਬ ਸਾਗਰ ਵਿਚ ਅਤੇ ਹਿੰਦ ਮਹਾਂਸਾਗਰ ਦੇ ਕੁੱਝ ਹਿੱਸਿਆਂ ਵਿਚ ਭਾਰਤ ਦੇ ਸਮੁੰਦਰੀ ਹਿਤਾਂ ਦੀ ਰਖਿਆ ਕਰਦਾ ਹੈ। ਮੁੰਬਈ ਵਿਚ ਸਮੁੰਦਰੀ ਫ਼ੌਜ ਦਾ ਡਾਕਯਾਰਡ ਆਈਐਨਐਕਸ ਆਂਗ੍ਰੇ ਤੋਂ ਕੁੱਝ ਸੌ ਮੀਟਰ ਦੀ ਦੂਰੀ ’ਤੇ ਹੈ। ਸੂਤਰਾਂ ਨੇ ਦਸਿਆ ਕਿ ਇਕ ਜਵਾਨ ਦੀ ਮਾਂ ਵੀ ਕੋਰੋਨਾ ਨਾਲ ਪ੍ਰਭਾਵਤ ਹੋਈ ਹੈ। 

ਉਨ੍ਹਾਂ ਦਸਿਆ ਕਿ ਸਮੁੰਦਰੀ ਫ਼ੌਜ ਦੇ ਰਿਹਾਇਸ਼ੀ ਕੰਪਲੈਕਸ ਵਿਚ ਰਹਿ ਰਹੇ ਸਾਰੇ ਲੋਕਾਂ ’ਚ ਵਿਸ਼ਾਣੂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਨੂੰ ‘‘ਨਿਰੁੱਧ ਖੇਤਰ’’ ਐਲਾਨਿਆ ਗਿਆ ਹੈ।  ਆਈਸੀਐਮਆਰ ਦੇ ਪ੍ਰੋਟੋਕਾਲ ਮੁਤਾਬਕ ਆਈਐਨਐਸ ਆਂਗ੍ਰੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ। ਸਮੁੰਦਰੀ ਫ਼ੌਜ ਨੇ ਕਿਹਾ, ‘‘ਇਨ੍ਹਾਂ ’ਚੋਂ ਜ਼ਿਆਦਾਤਰ ’ਚ ਲੱਛਣ ਨਹੀਂ ਵੇਖੇ ਗਏ ਅਤੇ ਉਸ ਮਲਾਹ ਰਾਹੀਂ ਇਨ੍ਹਾ ਦਾ ਪਤਾ ਲਗਿਆ ਜੋ ਸੱਤ ਅਪ੍ਰੈਲ ਨੂੰ ਪ੍ਰਭਾਵਤ ਪਾਇਆ ਗਿਆ ਸੀ। ਇਹ ਸਾਰੇ ਆਈਐਨਐਕਸ ਆਂਗ੍ਰੇ ਦੇ ਇਕ ਹੀ ਰਿਹਾਇਸ਼ੀ ਬਲਾਕ ਵਿਚ ਰਹਿੰਦੇ ਸਨ।’’ ਇਹ ਪਹਿਲਾ ਮਾਮਲਾ ਹੈ ਜਦ ਇੰਨੀ ਗਿਣਤੀ ਵਿਚ ਫ਼ੌਜ ਦੇ ਜਵਾਨਾਂ ਦਾ ਕੋਵਿਡ 19 ਦਾ ਇਲਾਜ ਚੱਲ ਰਿਹਾ ਹੈ। ਭਾਰਤੀ ਥਲ ਸੈਨਾ ਵਿਚ ਹਾਲੇ ਤਕ ਇਸ ਵਾਇਰਸ ਦੇ ਅੱਠ ਮਾਮਲੇ ਸਾਹਮਣੇ ਆਏ ਹਨ।    (ਪੀਟੀਆਈ)

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement