
ਇਸ ਵਿਅਕਤੀ ਦੇ ਫਿਰ ਤੋਂ ਪੌਜਟਿਵ ਪਾਏ ਜਾਣ ਤੋਂ ਬਾਅਦ ਸੂਬੇ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ
ਸ਼ਿਮਲਾ : ਕਰੋਨਾ ਵਾਇਰਸ ਨਾਲ ਜਿੱਥੇ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ ਉਥੇ ਹੀ ਬਹੁਤ ਸਾਰੇ ਅਜਿਹੇ ਵੀ ਲੋਕ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ। ਪਰ ਹਿਮਾਚਲ ਵਿਚ ਤਬਲੀਗੀ ਜ਼ਮਾਤ ਨਾਲ ਸਬੰਧਿਤ ਇਹ ਮੈਂਬਰ ਕਰੋਨਾ ਵਾਇਰਸ ਨੂੰ ਪਾਤ ਪਾਉਂਣ ਤੋਂ ਬਾਅਦ ਠੀਕ ਹੋ ਗਿਆ ਸੀ ਪਰ ਹੁਣ ਉਸ ਦੀ ਰਿਪੋਰਟ ਇਕ ਵਾਰ ਫਿਰ ਤੋਂ ਪੌਜਟਿਵ ਆਈ ਹੈ।
Coronavirus
ਉਧਰ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾ ਇਕ ਹਫਤੇ ਵਿਚ ਹੀ ਉਸ ਦੀ ਦੋ ਵਾਰ ਜਾਂਚ ਹੋਈ ਜਿਸ ਵਿਚ ਉਸ ਦੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ। ਦੱਸ ਦੱਈਏ ਕਿ ਇਸ ਵਿਅਕਤੀ ਤੋਂ ਇਲਾਵਾ ਦੋ ਹੋਰ ਵਿਅਕਤੀ ਊਨਾ ਦੀ ਅੰਬ ਤਹਿਸੀਲ ਦੇ ਨਕਰੋਹ ਪਿੰਡ ਦੀ ਇਕ ਮਸਜ਼ਿਦ ਵਿਚ ਰਹਿ ਰਹੇ ਸੀ ਅਤੇ ਇਹ 2 ਅਪ੍ਰੈਲ ਨੂੰ ਕਰੋਨਾ ਵਾਇਰਸ ਦੇ ਪੌਜਟਿਵ ਪਾਏ ਗਏ ਸਨ।
Coronavirus
ਇਹ ਤਿੰਨੋਂ ਮੰਡੀ ਦੇ ਵੱਖ- ਵੱਖ ਖੇਤਰ ਵਿਚ ਰਹਿਣ ਵਾਲੇ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਨੂੰ ਪੌਜਟਿਵ ਪਾਏ ਜਾਣ ਤੋਂ ਬਾਅਦ 3 ਅਪ੍ਰੈਲ ਨੂੰ ਕਾਂਗੜਾ ਜ਼ਿਲ੍ਹੇ ਵਿਚ ਟਾਂਡਾ ਦੇ ਡਾਕਟਰ ਰਜਿੰਦਰ ਪ੍ਰਸ਼ਾਦ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਸੀ। ਦੱਸ ਦੱਈਏ ਕਿ ਜਾਣਕਾਰੀ ਅਨੁਸਾਰ 10 ਅਪ੍ਰੈਲ ਨੂੰ ਉਹ ਪਹਿਲੀ ਵਾਰ ਕਰੋਨਾ ਵਾਇਰਸ ਦੀ ਜਾਂਚ ਵਿਚ ਪ੍ਰਭਾਵਿਤ ਨਹੀਂ ਪਾਏ ਗਏ ਸਨ ਅਤੇ ਉਸ ਤੋਂ ਬਾਅਦ ਦੂਜੀ ਵਾਰ 12 ਅਪ੍ਰੈਲ ਨੂੰ ਕੀਤੀ ਜਾਂਚ ਵਿਚ ਫਿਰ ਤੋਂ ਉਨ੍ਹਾਂ ਵਿਚ ਕਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਮਿਲਿਆ।
Coronavirus
ਇਸ ਲਈ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਵਿਚੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਸ਼ਨੀਵਾਰ ਨੂੰ ਫਿਰ ਤੋਂ ਕੀਤੀ ਗਈ ਜਾਂਚ ਵਿਚ ਇਸ ਵਿਅਕਤੀ ਨੂੰ ਕਰੋਨਾ ਪੌਜਟਿਵ ਪਾਇਆ ਗਿਆ ਹੈ। ਇਸ ਵਿਅਕਤੀ ਦੇ ਫਿਰ ਤੋਂ ਪੌਜਟਿਵ ਪਾਏ ਜਾਣ ਤੋਂ ਬਾਅਦ ਸੂਬੇ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ ਅਤੇ 2 ਲੋਕਾਂ ਦੀ ਇਥੇ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।