
ਦੇਸ਼ ਵਿਚ ਕਰੋਨਾ ਦੇ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵ 14,792 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਸ਼ੁਕਰਵਾਰ ਸ਼ਾਮ ਨੂੰ 36 ਲੋਕਾਂ ਦੀ ਮੌਤ ਹੋਈ ਅਤੇ 957 ਨਵੇਂ ਮਾਮਲੇ ਸਾਹਮਣੇ ਆਏ। ਸ਼ਨੀਵਾਰ ਨੂੰ ਇਸ ਬਾਰੇ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਫਿਲਹਾਲ ਦੇਸ਼ ਵਿਚ ਕਰੋਨਾ ਦੇ 12,289 ਮਾਮਲੇ ਹਨ ਅਤੇ 2,014 ਲੋਕ ਠੀਕ ਹੋ ਕੇ ਹਸਪਤਾਲ ਵਿਚੋਂ ਜਾ ਚੁੱਕੇ ਹਨ।
Coronavirus
ਦੱਸ ਦੱਈਏ ਕਿ ਦੇਸ਼ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਮਹਾਂਰਾਸ਼ਟਰ ਦਾ ਹੈ। ਜਿੱਥੇ ਕਰੋਨਾ ਵਾਇਰਸ ਦੇ ਨਾਲ 201 ਮੌਤਾਂ ਅਤੇ ਇਸ ਦੇ ਨਾਲ ਹੀ ਮੱਧ ਪ੍ਰਦੇਸ਼ 69, ਗੁਜਰਾਤ ਚ 48, ਦਿੱਲੀ 42, ਤੇਂਲਗਾਨਾ ਵਿਚ 18, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿਚ 15-15 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਉਤਰ ਪ੍ਰਦੇਸ਼ ਵਿਚ 14 ਦੀ ਮੌਤ, ਪੰਜਾਬ 15, ਕਰਨਾਟਕ ਵਿਚ 13, ਰਾਜਸਥਾਨ ਵਿਚ 11 ਅਤੇ ਪੱਛਮੀ ਬੰਗਾਲ ਵਿਚ 10, ਜੰਮੂ-ਕਸ਼ਮੀਰ 5, ਕੇਰਲ ਅਤੇ ਹਰਿਆਣਾ ਵਿਚ 3-3, ਝਾਰਖੰਡ ਅਤੇ ਬੰਗਾਲ ਵਿਚ 2-2 ਇਸੇ ਨਾਲ ਹੀ ਸਿਹਤ ਮੰਤਰੇ ਅਨੁਸਾਰ
Coronavirus
ਹਿਮਾਚਲ, ਮੇਘਾਲਿਆ, ਆਸਾਮ ਅਤੇ ਓਡੀਸਾ ਵਿਚ 1-1 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੱਈਏ ਕਿ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਰੋਨਾ ਦੇ ਸਭ ਤੋਂ ਵੱਧ ਮਾਮਲੇ 3,323 ਮਹਾਂਰਾਸ਼ਟਰ, 1,707 ਦਿੱਲੀ, ਮੱਧ ਪ੍ਰਦੇਸ਼ ਵਿਚ 1355, ਤਾਲਿਨਾਇਡੂ 1,323, ਗੁਜਰਾਤ ਵਿਚ 1,272, ਰਾਜਸਥਾਨ 1229, ਉਤਰ ਪ੍ਰਦੇਸ਼ ਵਿਚ 969, ਤੇਂਲਗਾਨਾਂ 791, ਆਂਧਰਾ ਪ੍ਰਦੇਸ਼ 603, ਕੇਰਲ 396, ਕਰਨਾਟਕਾ 371,
Coronavirus
ਜੰਮੂ ਕਸ਼ਮੀਰ 328, ਪੱਛਮੀ ਬੰਗਾਲ 287, ਹਰਿਆਣਾ 225, ਪੰਜਾਬ ਵਿਚ 202, ਇਸ ਦੇ ਨਾਲ ਹੀ ਬਿਹਾਰ ਵਿਚ 85, ਓਡੀਸਾ 60, ਝਾਰਖੰਡ 33, ਚੰਡੀਗੜ੍ਹ 21, ਲਦਾਖ 18, ਅੰਡਮਾਨ ਨਿਕੋਬਾਰ 12, ਮੇਘਾਲਿਆ 11, ਗੋਆ ਅਤੇ ਪਾਡੂਚਰੀ ਵਿਚ 7-7, ਮਨੀਪੁਰ ਅਤੇ ਤ੍ਰਿਪੁਰ ਵਿਚ 2-2, ਇਸ ਤੋਂ ਇਲਾਵਾ ਮਿਜੋਰਮ ਅਤੇ ਅਰੁਣਾਚਲ ਪ੍ਰਦੇਸ਼ ਵਿਚ ਇਕ – ਇਕ ਮਾਮਲਾ ਸਾਹਮਣੇ ਆਇਆ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।