ਲੋਕ ਫ਼ੋਨ ਕਰ ਕੇ ਮੰਗ ਰਹੇ ਨੇ ਰਸਗੁੱਲਾ, ਸਮੋਸਾ ਤੇ ਗੁਟਖ਼ਾ
Published : Apr 19, 2020, 7:30 am IST
Updated : Apr 19, 2020, 7:30 am IST
SHARE ARTICLE
File photo
File photo

ਲਾਕਡਾਊਨ : ਹੈਲਪਲਾਈਨ ਨੰਬਰ ਬਣੇ ਅਧਿਕਾਰੀਆਂ ਲਈ ਸਿਰ ਦਰਦ

ਲਖਨਉ, 18 ਅਪ੍ਰੈਲ: ਕੋਰੋਨਾ ਵਾਇਰਸ ਮਹਾਂਮਾਰੀ ’ਤੇ ਕਾਬੂ ਕਰਨ ਦੇ ਮਕਸਦ ਨਾਲ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ’ਤੇ ਲੋਕ ਅਜੀਬੋ-ਗਰੀਬ ਬੇਨਤੀ ਕਰ ਰਹੇ ਹਨ। ਲੋਕਾਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਇਨ੍ਹਾਂ ਹੈਲਪਾਲਾਈਨਾਂ ’ਤੇ ਕੁੱਝ ਲੋਕ ਰਸਗੁੱਲਾ, ਸਮੋਸਾ ਅਤੇ ਪਾਨ, ਮਸਾਲਾ ਤੇ ਗੁਟਖ਼ੇ ਦੀ ਵੀ ਮੰਗ ਰਹੇ ਹਨ। ਅਧਿਕਾਰੀਆਂ ਮੁਤਾਬਕ ਮੁੱਖ ਮੰਤੀਰ ਹੈਲਪਲਾਈਨ ਨੰਬਰ 1076 ਲੋਕਾਂ ਨੂੰ ਦਵਾਈ ਅਤੇ ਰਾਸ਼ਨ ਪਹੁੰਚਾਉਣ ਵਿਚ ਮਦਦ ਕਰ ਰਿਹਾ ਹੈ।

ਲਖਨਉ ਦੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਰਾਮ ਰਤਨ ਪਾਲ ਨੇ ਹੈਲਪਲਾਈਨ ’ਤੇ ਫ਼ੋਨ ਕਰ ਕੇ ਦਸਿਆ ਕਿ ਉਨ੍ਹਾਂ ਦੀਆਂ ਦਵਾਈਆਂ ਖ਼ਤਮ ਹੋ ਗਈਆਂ ਹਨ, ਜਿਸ ਦੇ ਬਾਅਦ ਅਧਿਕਾਰੀ ਤੁਰਤ ਹਰਕਤ ਵਿਚ ਆ ਹਏ ਅਤੇ ਉਨ੍ਹਾਂ ਲਈ ਦਵਾਈਆਂ ਦਾ ਇੰਤਜ਼ਾਮ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਸੇ ਤਰ੍ਹਾਂ ਇਕ ਹੋਰ ਵਿਅਕਤੀ ਨੇ ਫ਼ੋਨ ਕਰ ਕੇ ਖਾਣ ਦਾ ਸਾਮਾਨ ਮੰਗੀਆ ਤੇ ਅਸੀਂ ਉਨ੍ਹਾਂ ਕੋਲ ਰਾਸ਼ਨ ਪਹੁੰਚਾਇਆ। ਅਧਿਕਾਰੀਆਂ ਨੇ ਦਸਿਆ ਕਿ ਹੈਲਪਲਾਈਨ ਨੰਬਰ ਜ਼ਰੂਰਤਮੰਦ ਲੋਕਾਂ ਲਈ ਜਾਰੀ ਕੀਤੇ ਗਏ ਹਨ ਪਰ ਕੁੱਝ ਲੋਕ ਫ਼ੋਨ ਕਰ ਕੇ ਅਜੀਬੋ ਗਰੀਬ ਸਾਮਾਨ ਮੰਗ ਰਹੇ ਹਨ।

 ਰਾਜ ਪੁਲਿਸ ਦੀ ਹੈਲਪਲਾਈਨ ਨੂੰ ਹਾਲ ਹੀ ਵਿਚ ਇਕ ਫ਼ੋਨ ਆਇਆ ਜਿਸ ’ਚ ਇਕ ਬਜ਼ੁਰਗ ਨੇ ਰਸਗੁੱਲੇ ਦੀ ਮੰਗ ਕੀਤੀ। ਪਹਿਲਾਂ ਤਾਂ ਪੁਲਿਸ ਨੇ ਇਸ ਨੂੰ ਮਜ਼ਾਕ ਸਮਝਿਆ ਪਰ ਜਦ ਰਾਜਧਾਨੀ ਦੇ ਹਜ਼ਰਗੰਜ ਇਲਾਕੇ ਵਿਚ ਇਕ ਪੁਲਿਸ ਮੁਲਾਜ਼ਮ ਬਜ਼ੁਰਗ ਨੂੰ ਰਸਗੁੱਲਾ ਦੇਣ ਲਈ ਪਹੁੰਚਿਆ ਤਾਂ ਉਸਨੇ ਦੇੇਖਿਆ ਕੀ 80 ਸਾਲਾ ਬਜ਼ੁਰਗ ਨੂੰ ਸੱਚੀ ਇਸ ਰਸਗੁੱਲੇ ਲੋੜ ਸੀ। ਬਜ਼ੁਰਗ ਸ਼ੁਗਰ ਦਾ ਮਰੀਜ਼ ਹੈ ਅਤੇ ਉਸ ਦੇ ਬਲੱਡ ਸ਼ੁਗਰ ਦਾ ਲੈਵਲ ਅਚਾਨਕ ਡਿੱਗ ਗਿਆ ਸੀ।

File photoFile photo

ਸਮੋਸਾ ਮੰਗਾਉਣ ਵਾਲੇ ਨੂੰ ਪੁਲਿਸ ਨੇ ਸਮੋਸਾ ਖੁਆ ਕੇ ਨਾਲੀਆਂ ਦੀ ਕਰਵਾਈ ਸਫ਼ਾਈ
ਕੁੱਝ ਲੋਕਾਂ ਨੇ ਪੁਲਿਸ  ਹੈਲਪਲਾਈਨ 112 ’ਤੇ ਫ਼ੋਨ ਕਰ ਕੇ ਪਾਨ, ਗੁਟਖ਼ਾ ਅਤੇ ਚਟਣੀ ਦੇ ਨਾਲ ਗਰਮ ਸਮੋਸੇ ਦੀ ਮੰਗ ਕੀਤੀ। ਸਮੋਸਾ ਪਹੁੰਚਾਇਆ ਗਿਆ ਪਰ ਜਿਸ ਵਿਅਕਤੀ ਨੇ ਸਮੋਸਾ ਮੰਗਿਆ ਸੀ ਉਸ ਨੂੰ ਪੁਲਿਸ ਥਾਣੇ ਸੱਦ ਕੇ ਉਸ ਤੋਂ ਆਸ ਪਾਸ ਦੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਇਸੇ ਤਰ੍ਹਾਂ ਰਾਮਪੁਰ ਵਿਚ ਪੁਲਿਸ ਹੈਲਪਲਾਈਨ ’ਤੇ ਫ਼ੋਨ ਕਰ ਕੇ ਪੀਜ਼ਾ ਦੀ ਮੰਗ ਕੀਤੀ ਗਈ ਜਿਸ ਦੇ ਬਾਅਦ ਪੁਲਿਸ ਨੇ ਅਜਿਹੇ ਫ਼ੋਨ ਕਰਨ ਵਾਲਿਆਂ ਨੂੰ ਸਜ਼ਾ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement