
ਨੋਇਡਾ ਦੇ ਸੈਕਟਰ 63 ਵਿਚ ਸਥਿਤ ਬੁਲਟ ਮੋਟਰਸਾਈਕਲ ਦੇ ਸ਼ੋਰੂਮ ’ਚ ਸਨਿਚਰਵਾਰ ਦੁਪਿਹਰ ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ
ਨੋਇਡਾ, 18 ਅਪ੍ਰੈਲ : ਨੋਇਡਾ ਦੇ ਸੈਕਟਰ 63 ਵਿਚ ਸਥਿਤ ਬੁਲਟ ਮੋਟਰਸਾਈਕਲ ਦੇ ਸ਼ੋਰੂਮ ’ਚ ਸਨਿਚਰਵਾਰ ਦੁਪਿਹਰ ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਖ਼ਾਕ ਹੋ ਗਿਆ।
ਮੌਕੇ ’ਤੇ ਪਹੁੰਚੀ ਦਮਕਲ ਵਿਭਾਗ ਦੀ 6 ਗੱਡੀਆਂ ਨੇ 2 ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ। ਮੁੱਖ ਦਮਕਲ ਅਧਿਕਾਰੀ ਅਰੁਣ ਕੁਮਾਰ ਸਿੰਘ ਨੇ ਦਸਿਆ ਕਿ ਸੈਕਟਰ 63 ’ਚ ਰਾਇਲ ਇਲਫ਼ਿਲਡ ਦਾ ਸ਼ੋਰੂਮ ਹੈ। ਉਨ੍ਹਾਂ ਦਸਿਆ ਕਿ ਸਨਿਚਰਵਾਰ ਨੂੰ ਸ਼ਾਟ ਸਰਕਿਟ ਦੇ ਕਾਰਨ ਸ਼ੋਰੂਮ ’ਚ ਅੱਗ ਲੱਗ ਗਈ। ਉਨ੍ਹਾਂ ਨੇ ਦਸਿਆ ਕਿ ਇਸ ਘਟਨਾ ’ਚ ਲੱਖਾਂ ਰੁਪਏ ਦਾ ਸਾਮਾਨ ਅਤੇ ਮੋਟਰਸਾਈਕਲ ਸੜ ਕੇ ਖ਼ਾਕ ਹੋ ਗਏ। (ਪੀਟੀਆਈ)