Chhattisgarh News : ਚੋਣ ਡਿਊਟੀ 'ਤੇ ਤਾਇਨਾਤ CRPF ਜਵਾਨ ਦੇ ਹੱਥ 'ਚ ਫਟਿਆ ਗ੍ਰੇਨੇਡ, ਇਲਾਜ ਦੌਰਾਨ ਮੌਤ
Published : Apr 19, 2024, 5:39 pm IST
Updated : Apr 19, 2024, 5:39 pm IST
SHARE ARTICLE
CRPF Jawan killed
CRPF Jawan killed

ਜਵਾਨ ਦੇ ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸਸਕਾਰ

Chhattisgarh News : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਚੋਣ ਡਿਊਟੀ 'ਤੇ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਇੱਕ 32 ਸਾਲਾ ਸਿਪਾਹੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅੰਡਰ ਬੈਰਲ ਗ੍ਰੇਨੇਡ ਲਾਂਚਰ (UBGL) ਦਾ ਇਕ ਗੋਲਾ ਅਚਾਨਕ ਫਟ ਗਿਆ, ਜਿਸ 'ਚ ਕਾਂਸਟੇਬਲ ਦੇਵੇਂਦਰ ਕੁਮਾਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਜਗਦਲਪੁਰ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਸੂਰ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਗਲਗਾਮ ਪਿੰਡ ਦੇ ਨੇੜੇ ਵਾਪਰੀ ,ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੀਮ ਇੱਕ ਪੋਲਿੰਗ ਬੂਥ ਤੋਂ ਅੱਧਾ ਕਿਲੋਮੀਟਰ ਦੂਰ ਖੇਤਰ ਵਿੱਚ ਇੱਕ ਮੁਹਿੰਮ ਲਈ ਨਿਕਲੀ ਸੀ।

ਜਵਾਨ ਦੇ ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸਸਕਾਰ 

ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿੱਥੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਜ਼ਖ਼ਮੀ ਸਿਪਾਹੀ ਦੀ ਪਛਾਣ ਸੀਆਰਪੀਐਫ ਦੀ 196ਵੀਂ ਬਟਾਲੀਅਨ ਦੇ ਕਾਂਸਟੇਬਲ ਦੇਵੇਂਦਰ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਏਅਰ ਐਂਬੂਲੈਂਸ ਹੈਲੀਕਾਪਟਰ ਰਾਹੀਂ ਬਸਤਰ ਜ਼ਿਲ੍ਹੇ ਦੇ ਹੈੱਡਕੁਆਰਟਰ ਜਗਦਲਪੁਰ ਲਿਜਾਇਆ ਗਿਆ ਅਤੇ ਉੱਥੇ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਜਾਂਚ ਲਈ ਮਾਹਿਰਾਂ ਦੀ ਟੀਮ ਨੂੰ ਗਲਗਾਮ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਕਾਂਸਟੇਬਲ ਦੇਵੇਂਦਰ ਕੁਮਾਰ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਬਸਤਰ ਜ਼ਿਲੇ ਦੇ ਉਨ੍ਹਾਂ ਦੇ ਜੱਦੀ ਪਿੰਡ ਧੋਬੀਗੁੜਾ 'ਚ ਕੀਤਾ ਜਾਵੇਗਾ।

 

Location: India, Chhatisgarh

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement