
2 ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਅਦਾਲਤ ਦੇ ਹੁਕਮਾਂ ’ਤੇ ਦਰਜ ਹੋਈ FIR
Delhi Gangrape : ਦਿੱਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ,ਜਿੱਥੇ ਇੱਕ ਮਹਿਲਾ ਨੇ ਆਪਣੀ ਹੀ ਨੌਕਰਾਣੀ ਨਾਲ ਦਰਿੰਦਗੀਆਂ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ। ਆਰੋਪੀ ਔਰਤ ਨੇ ਨਾ ਸਿਰਫ ਆਪਣੀ ਨੌਕਰਾਣੀ ਨਾਲ ਗੈਂਗਰੇਪ ਕਰਵਾਇਆ ਸਗੋਂ ਉਸ ਦੀ ਜੀਭ ਵੀ ਕੱਟ ਦਿੱਤੀ ਤਾਂ ਜੋ ਉਹ ਕਿਸੇ ਨੂੰ ਸ਼ਿਕਾਇਤ ਨਾ ਕਰ ਸਕੇ।
ਇਹ ਸ਼ਰਮਨਾਕ ਘਟਨਾ ਦੋ ਸਾਲ ਪਹਿਲਾਂ ਦੱਖਣੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿੱਚ ਵਾਪਰੀ ਸੀ। ਪੀੜਤਾ ਦਾ ਦੋਸ਼ ਹੈ ਕਿ ਉਸ ਦੀ ਮਾਲਕਣ ਮਸਾਜ ਪਾਰਲਰ ਚਲਾਉਂਦੀ ਹੈ। ਮਾਲਕਣ ਨੇ ਉਸ ਨੂੰ ਬੇਟੀ ਦੇ ਜਨਮ ਦਿਨ 'ਤੇ ਖਾਣਾ ਬਣਾਉਣ ਲਈ ਬੁਲਾਇਆ ਸੀ। ਇਸ ਦੌਰਾਨ ਮਾਲਕਣ ਦੇ ਚਾਰ-ਪੰਜ ਦੋਸਤਾਂ ਨੇ ਉਸ ਨੂੰ ਸ਼ਰਾਬ ਪਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਉਸ ਨਾਲ ਗੈਂਗਰੇਪ ਕੀਤਾ।
ਇਸ ਘਟਨਾ ਤੋਂ ਬਾਅਦ ਆਰੋਪੀ ਮਹਿਲਾ ਨੇ ਪੀੜਤਾ ਨੂੰ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ 'ਚ ਨਾਂ ਬਦਲ ਕੇ ਭਰਤੀ ਕਰਵਾਇਆ। ਜਦੋਂ ਪੀੜਤਾ ਨੂੰ ਹੋਸ਼ ਆਇਆ ਤਾਂ ਉਸ ਨੂੰ ਆਪਣੇ ਨਾਲ ਹੋਈ ਬੇਰਹਿਮੀ ਬਾਰੇ ਪਤਾ ਲੱਗਾ ਅਤੇ ਉਹ ਕਿਸੇ ਤਰ੍ਹਾਂ ਉਥੋਂ ਭੱਜ ਕੇ ਘਰ ਪਹੁੰਚੀ ਅਤੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਦੀ ਗੱਲ ਨਹੀਂ ਸੁਣੀ। ਆਖ਼ਰਕਾਰ ਦੋ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਅਦਾਲਤ ਦੇ ਹੁਕਮਾਂ ’ਤੇ ਕੇਸ ਦਰਜ ਕਰਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।