
Lok Sabha Election 2024 : Polling officer Isha Arora became famous on Social Media
Lok Sabha Election 2024 : ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ 'ਤੇ ਅੱਜ ਪਹਿਲੇ ਪੜਾਅ 'ਚ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਸਹਾਰਨਪੁਰ ਪੋਲਿੰਗ ਅਫਸਰ ਈਸ਼ਾ ਅਰੋੜਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਕਾਫੀ ਚਰਚਾਵਾਂ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਅਚਾਨਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ, ਲੋਕ ਉਨ੍ਹਾਂ 'ਤੇ ਲਾਈਕ ਅਤੇ ਕੁਮੈਂਟ ਕਰ ਰਹੇ ਹਨ।
ਦਰਅਸਲ ਸਹਾਰਨਪੁਰ ਦੇ ਜਨਤਾ ਰੋਡ 'ਤੇ ਸਥਿਤ ਸੈਂਟਰਲ ਵੇਅਰਹਾਊਸ ਤੋਂ ਜਦੋਂ ਪੋਲਿੰਗ ਪਾਰਟੀਆਂ ਨੂੰ ਚੋਣ ਸਬੰਧੀ ਜ਼ਰੂਰੀ ਸਮੱਗਰੀ ਲੈ ਕੇ ਰਵਾਨਾ ਕੀਤਾ ਗਿਆ ਤਾਂ ਈਸ਼ਾ ਅਰੋੜਾ ਦੀਆਂ ਤਸਵੀਰਾਂ ਮੀਡੀਆ ਕੈਮਰਿਆਂ ਨੇ ਰਿਕਾਰਡ ਕਰ ਲਈਆਂ। ਉਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਨ੍ਹਾਂ ਤਸਵੀਰਾਂ 'ਚ ਉਹ ਲਾਲ ਰੰਗ ਦਾ ਸੂਟ ਸਲਵਾਰ ਅਤੇ ਮੱਥੇ 'ਤੇ ਛੋਟੀ ਜਿਹੀ ਬਿੰਦੀ ਲਗਾਏ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਪਲ ਭਰ ਲਈ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
ਕੌਣ ਹੈ ਈਸ਼ਾ ਅਰੋੜਾ?
ਦਰਅਸਲ ਈਸ਼ਾ ਅਰੋੜਾ ਸਹਾਰਨਪੁਰ ਦੀ ਰਹਿਣ ਵਾਲੀ ਹੈ ਅਤੇ ਸਟੇਟ ਬੈਂਕ ਆਫ ਇੰਡੀਆ 'ਚ ਕੰਮ ਕਰਦੀ ਹੈ। ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਡਿਊਟੀ ਗੰਗੋਹ ਵਿਧਾਨ ਸਭਾ ਦੇ ਪਿੰਡ ਮਹਂਗੀ ਵਿੱਚ ਹੈ। ਉਹ ਇੱਥੇ ਪੋਲਿੰਗ ਬੂਥ 'ਤੇ ਬਤੌਰ ਪੋਲਿੰਗ ਅਫਸਰ ਵਜੋਂ ਤਾਇਨਾਤ ਹਨ।
ਚੋਣਾਂ ਦੌਰਾਨ ਸੋਸ਼ਲ ਮੀਡੀਆ 'ਤੇ ਜਿਵੇਂ ਹੀ ਈਸ਼ਾ ਅਰੋੜਾ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਲੋਕਾਂ ਨੂੰ ਪੀਲੀ ਸਾੜੀ ਵਾਲੀ ਰੀਨਾ ਤ੍ਰਿਵੇਦੀ ਯਾਦ ਆ ਗਈ। 2019 ਦੀਆਂ ਚੋਣਾਂ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਜਦੋਂ ਉਹ ਪੀਲੀ ਸਾੜੀ ਪਾ ਕੇ ਚੋਣ ਡਿਊਟੀ ਕਰਨ ਆਈ ਸੀ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਰੀਨਾ ਲਖਨਊ ਦੇ ਲੋਕ ਨਿਰਮਾਣ ਵਿਭਾਗ 'ਚ ਕਲਰਕ ਦੇ ਤੌਰ 'ਤੇ ਕੰਮ ਕਰਦੀ ਸੀ।
ਦੱਸ ਦੇਈਏ ਕਿ ਅੱਜ ਯੂਪੀ ਦੀਆਂ 8 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿੱਚ ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ ਸੀਟਾਂ ਸ਼ਾਮਲ ਹਨ। ਇਨ੍ਹਾਂ ਸੀਟਾਂ 'ਤੇ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।