
ਕਰਨਾਟਕ ਵਿਚ ਉਚ ਸੀਨੀਅਰ ਵਿਧਾਇਕ ਦੀ ਬਜਾਏ ਜੂਨੀਅਰ ਵਿਧਾਇਕ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤੇ ਜਾਣ ਵਿਰੁਧ ਸੁਪਰੀਮ ਕੋਰਟ ਵਿਚ...
ਬੰਗਲੁਰੂ : ਕਰਨਾਟਕ ਵਿਚ ਉਚ ਸੀਨੀਅਰ ਵਿਧਾਇਕ ਦੀ ਬਜਾਏ ਜੂਨੀਅਰ ਵਿਧਾਇਕ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤੇ ਜਾਣ ਵਿਰੁਧ ਸੁਪਰੀਮ ਕੋਰਟ ਵਿਚ ਕਾਂਗਰਸ ਨੇ ਅਰਜ਼ੀ 'ਤੇ ਅੱਗੇ ਨਾ ਵਧਣ ਦੀ ਗੱਲ ਮੰਨੀ ਹੈ। ਇਸ ਦੇ ਬਾਅਦ ਤੋਂ ਹੁਣ ਤੈਅ ਹੋ ਗਿਆ ਹੈ ਕਿ ਹੁਣ ਕੇਜੀ ਬੋਪਈਆ ਪ੍ਰੋਟੇਮ ਸਪੀਕਰ ਬਣੇ ਰਹਿਣਗੇ। ਦਸ ਦਈਏ ਕਿ ਇਸ ਤੋਂ ਪਹਿਲਾਂ ਕਰਨਾਟਕ ਵਿਚ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੂੰ ਸਨਿਚਰਵਾਰ ਸ਼ਾਮ 4 ਵਜੇ ਤਕ ਬਹੁਮਤ ਸਾਬਤ ਕਰਨ ਦੇ ਨਿਰਦੇਸ਼ ਸੁਪਰੀਮ ਕੋਰਟ ਨੂੰ ਦਿਤੇ ਹਨ।
abhishek manu singhvi
ਇਸ ਫ਼ੈਸਲੇ ਤੋਂ ਬਾਅਦ ਕਾਂਗਰਸ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਸ਼ੁਕਰਗੁਜ਼ਾਰ ਹਾਂ। ਸਿੰਘਵੀ ਨੇ ਕਿਹਾ ਕਿ ਭਾਜਪਾ ਨੂੰ ਅਪਣੀ ਹਾਰ ਦਾ ਅਹਿਸਾਸ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪਾਰਦਰਸ਼ਤਾ ਦਾ ਸੀ ਜੋ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਤੈਅ ਹੋਇਆ ਕਿ ਫਲੋਰ ਟੈਸਟ ਦਾ ਲਾਈਵ ਟੈਲੀਕਾਸਟ ਹੋਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨਾਲ ਪਾਰਦਰਸ਼ਤਾ ਬਣੀ ਰਹੇਗੀ।
kumarswamy and yediyurappa
ਇਸ ਤੋਂ ਪਹਿਲਾਂ ਕਪਿਲ ਸਿੱਬਲ ਨੇ ਕੇਜੀ ਬੋਪਈਆ 'ਤੇ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੋਟੇਮ ਸਪੀਕਰ ਦੇ ਤੌਰ 'ਤੇ ਨਿਯੁਕਤੀ ਨਾ ਕੀਤੀ ਜਾਵੇ ਕਿਉਂਕਿ ਉਨ੍ਹਾਂ ਦਾ ਕਰੀਅਰ ਦਾਗ਼ਦਾਰ ਰਿਹਾ ਹੈ। ਕਾਂਗਰਸ ਅਤੇ ਜੇਡੀਐਸ ਨੇ ਅਪਣੀ ਅਰਜ਼ੀ ਵਿਚ ਕਿਹਾ ਸੀ ਕਿ ਅਰਜ਼ੀ ਕਰਤਾ ਨੂੰ ਇਕ ਵਾਰ ਫਿਰ ਮਜਬੂਰ ਹੋਣਾ ਪਿਆ ਕਿਉਂਕਿ ਕਾਨੂੰਨ ਦੇ ਸ਼ਾਸਨ ਨੂੰ ਸਥਾਪਤ ਕਰਨਾ ਹੈ ਅਤੇ ਦੂਜੇ ਪੱਖ ਨੇ ਇਕ ਜੂਨੀਅਰ ਐਮਐਲਏ ਨੂੰ ਪ੍ਰੋਟੇਮ ਸਪੀਕਰ ਬਣਾਇਆ ਹੈ।