
ਕਰਨਾਟਕ ‘ਚ ਸਰਕਾਰ ਬਣਾਉਣ ਲਈ ਸਿਆਸੀ ਡਰਾਮੇਬਾਜ਼ੀ ਜ਼ੋਰਾਂ 'ਤੇ ਹੈ। ਸੁਪਰੀਮ ਕੋਰਟ ਵਲੋਂ ਕੱਲ੍ਹ ਸ਼ਾਮ 4 ਵਜੇ ਤਕ ਬਹੁਮਤ ਸਾਬਤ ਕਰਨ ਦਾ ਹੁਕਮ ਦਿਤਾ ਗਿਆ ਹੈ।
ਨਵੀਂ ਦਿਲੀ, ਕਰਨਾਟਕ ‘ਚ ਸਰਕਾਰ ਬਣਾਉਣ ਲਈ ਸਿਆਸੀ ਡਰਾਮੇਬਾਜ਼ੀ ਜ਼ੋਰਾਂ 'ਤੇ ਹੈ। ਸੁਪਰੀਮ ਕੋਰਟ ਵਲੋਂ ਕੱਲ੍ਹ ਸ਼ਾਮ 4 ਵਜੇ ਤਕ ਬਹੁਮਤ ਸਾਬਤ ਕਰਨ ਦਾ ਹੁਕਮ ਦਿਤਾ ਗਿਆ ਹੈ। ਦਸ ਦਈਏ ਕਿ ਪਹਿਲਾਂ ਰਾਜਪਾਲ ਵਲੋਂ ਯੇਦੀਯੁਰੱਪਾ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨ ਦਿਤੇ ਗਏ ਸਨ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ਤੇ ਟਵੀਟ ਕਰਦਿਆਂ ਬੀਜੇਪੀ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਆਪਣੇ ਪੈਸੇ ਤੇ ਤਾਕਤ ਦੇ ਦਮ ‘ਤੇ ਹੀ ਸਿਆਸਤ ਕਰਨਗੇ।
Narendra Modi
ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਹ ਸਾਬਤ ਹੋ ਗਿਆ ਕਿ ਰਾਜਪਾਲ ਵਜੂਭਾਈ ਵਾਲਾ ਨੇ ਗੈਰ ਸੰਵਿਧਾਨਕ ਕੰਮ ਕੀਤਾ ਹੈ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਕੋਰਟ ਵਲੋਂ ਬੀਜੇਪੀ ਦੀ ਸਰਕਾਰ ਬਣਾਉਣ 'ਤੇ ਰੋਕ ਲਗਾਏ ਜਾਣ ਤੋਂ ਬਾਅਦ ਹੁਣ ਬੀਜੇਪੀ ਪੈਸੇ ਤੇ ਤਾਕਤ ਦੀ ਦੁਰਵਰਤੋਂ ਕਰਨ 'ਚ ਗੁਰੇਜ਼ ਨਹੀਂ ਕਰੇਗੀ।
Supreme Courtਕੋਰਟ ਦਾ ਫੈਸਲਾ ਆਉਣ ਮਗਰੋਂ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ ਰਾਜਪਾਲ ਵੱਲੋਂ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਿਰਫ ਕਰਨਾਟਕ ਦਾ ਹੀ ਨਾ ਸਗੋਂ ਗੋਆ, ਮਣੀਪੁਰ ਤੇ ਮੇਘਾਲਿਆ ਜਿਹੇ ਰਾਜਾਂ ‘ਚ ਵੀ ਅਜਿਹਾ ਹੋਣ ਦੀ ਗੱਲ ਆਖੀ। ਸੁਪਰੀਮ ਕੋਰਟ ਦਾ ਫੈਸਲਾ ਆਉਣ ਪਿਛੋਂ ਕਰਨਾਟਕ ਦੇ ਮੁਖ ਮੰਤਰੀ ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਰ ਹਾਲ ਵਿਚ ਕਲ੍ਹ 100 ਫੀਸਦੀ ਬਹੁਮਤ ਸਾਬਤ ਕਰਕੇ ਰਹਿਣਗੇ। ਉਧਰ ਕਾਂਗਰਸ ਤੇ ਜੇਡੀਐਸ ਦੇ ਕਈ ਵਿਧਾਇਕਾਂ ਵਲੋਂ ਬੀਜੇਪੀ ਨੂੰ ਸਮਰਥਨ ਮਿਲਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।