
ਸਿਰਸਾ ਨੇ ਦਸਿਆ ਕਿ ਇਹ ਵਿਵਸਥਾ ਦਿੱਲੀ ਵਿਚ ਉੱਤਰ ਪ੍ਰਦੇਸ਼ ਨੂੰ ਜੋੜਨ...
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪੈਦਲ ਅਪਣੇ ਘਰਾਂ ਨੂੰ ਜਾ ਰਹੇ ਮਜ਼ਦੂਰਾਂ ਨੂੰ ਤਾਜ਼ਾ ਭੋਜਨ ਖਵਾਉਣ ਲਈ ਦਿੱਲੀ ਵਿਚ 10 ਥਾਵਾਂ ਤੇ ‘ਲੰਗਰ ਆਨ ਵੀਲਸ’ ਦੀ ਵਿਵਸਥਾ ਸ਼ੁਰੂ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਨੋਇਡਾ, ਗਾਜ਼ੀਆਬਾਦ, ਸਾਹਿਬਾਬਾਦ, ਸੀਲਮਪੁਰ, ਸ਼ਾਹਦਰਾ ਅਤੇ ਹੋਰ ਕਈ ਥਾਵਾਂ ਤੇ ‘ਮੋਬਾਇਲ ਲੰਗਰ’ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ।
Manjinder Singh Sirsa
ਸਿਰਸਾ ਨੇ ਦਸਿਆ ਕਿ ਇਹ ਵਿਵਸਥਾ ਦਿੱਲੀ ਵਿਚ ਉੱਤਰ ਪ੍ਰਦੇਸ਼ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਤੇ ਕੀਤੀ ਗਈ ਹੈ ਜਿੱਥੋਂ ਜ਼ਿਆਦਾਤਰ ਮਜ਼ਦੂਰ ਪਰਿਵਾਰ ਸਮੇਤ ਪੈਦਲ ਅਪਣੇ ਘਰ ਨੂੰ ਜਾ ਰਹੇ ਹਨ। ਇਹਨਾਂ ਥਾਵਾਂ ਤੇ ਮੋਬਾਇਲ ਲੰਗਰ ਵੈਨ ਖੜ੍ਹੀ ਕੀਤੀ ਗਈ ਹੈ।
DSGPC
ਗੁਰਦੁਆਰਾ ਕਮੇਟੀ ਦੇ ਸੇਵਾਦਾਰ ਪ੍ਰਵਾਸੀ ਮਜ਼ਦੂਰਾਂ ਨੂੰ ਲੰਗਰ ਛਕਾ ਰਹੇ ਹਨ। ਉਹਨਾਂ ਦਸਿਆ ਕਿ 30-40 ਮਜ਼ਦੂਰਾਂ ਨੂੰ ਇਕੱਠਿਆਂ ਇਕ ਛਾਂ ਵਾਲੀ ਥਾਂ ਤੇ ਬਿਠਾ ਕੇ ਲੰਗਰ ਛਕਾਇਆ ਜਾ ਰਿਹਾ ਹੈ। ਉਹਨਾਂ ਨੂੰ ਨਾਲ ਲੈ ਜਾਣ ਵਾਸਤੇ ਵੀ ਭੋਜਨ ਦਿੱਤਾ ਜਾ ਰਿਹਾ ਹੈ ਜਿਸ ਵਿਚ ਦਾਲ, ਰੋਟੀ ਅਤੇ ਚਾਵਲ ਅਤੇ ਪਾਣੀ ਦੀ ਇਕ ਬੋਤਲ ਵੀ ਦਿੱਤੀ ਜਾ ਰਹੀ ਹੈ।
Langar
ਸਿਰਸਾ ਨੇ ਕਿਹਾ ਕਿ ਲੰਗਰ ਆਨ ਵੀਲਸ ਦੀ ਵਿਵਸਥਾ ਇਸ ਲਈ ਕਰਨੀ ਪਈ ਹੈ ਕਿਉਂ ਕਿ ਮਜ਼ਦੂਰਾਂ ਨੂੰ ਨੇੜੇ ਕੋਈ ਗੁਰਦੁਆਰਾ ਲੱਭਣ ਦੀ ਜ਼ਰੂਰਤ ਨਾ ਪਵੇ ਅਤੇ ਉਹ ਲੰਗਰ ਦੀ ਵਿਵਸਥਾ ਉਹਨਾਂ ਦੀ ਸੁਵਿਧਾ ਦੇ ਅਨੁਸਾਰ ਕਰ ਸਕਣ।
Langar
ਸਿੱਖ ਧਰਮ ਦੀ ਲੰਗਰ ਦੀ ਪਰੰਪਰਾ ਬਹੁਗਿਣਤੀ ਲੋਕਾਂ ਵਿਚ ਭੋਜਨ ਵੰਡਣ ਨੂੰ ਦਰਸਾਉਂਦੀ ਹੈ ਅਤੇ ਅਸਲ ਸਹਿਯੋਗ ਕੇਵਲ ਤਾਂ ਹੀ ਸੰਭਵ ਹੈ ਜਦੋਂ ਅਸੀਂ ਸਮਾਜ ਨੂੰ ਲੰਗਰ ਪ੍ਰਦਾਨ ਕਰਦੇ ਹਾਂ ਜਿਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਮਜ਼ਦੂਰ ਟ੍ਰੇਨਾਂ ਵਿਚ ਯਾਤਰਾ ਕਰਨ ਵਾਲੇ ਮਜ਼ਦੂਰਾਂ ਲਈ ਜੂਸ, ਪਾਣੀ, ਬਿਸਕੁੱਟ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ।
Food
ਭਾਰਤੀ ਰੇਲਵੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਇਕ ਫ੍ਰੂਟ ਕਾਉਂਟਰ ਦਿੱਤਾ ਹੈ ਅਤੇ ਕਮੇਟੀ ਦੇ ਸੇਵਾਦਾਰ ਇਸ ਕਾਉਂਟਰ ਰਾਹੀਂ 24 ਘੰਟੇ ਗੁਜ਼ਰਨ ਵਾਲੀਆਂ ਟ੍ਰੇਨਾਂ ਵਿਚ ਇਹ ਸੇਵਾ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।