
ਡ੍ਰਾਇਵਰ ਨੂੰ ਇਹ ਪੁਸ਼ਟੀ ਕਰਨੀ ਪਵੇਗੀ ਕਿ ਉਸ ਨੇ...
ਨਵੀਂ ਦਿੱਲੀ: ਐਪ ਬੈਸਡ ਕੈਬ ਸਰਵੀਸਿਜ਼ ਦੇਣ ਵਾਲੀ ਕੰਪਨੀ ਉਬਰ (Uber) ਨੇ ਕੋਰੋਨਾ ਵਾਇਰਸ (CoronaVirus) ਦੇ ਪ੍ਰਕੋਪ ਨੂੰ ਰੋਕਣ ਲਈ ਯਾਤਰੀਆਂ ਅਤੇ ਚਾਲਕਾਂ ਲਈ ਮਾਸਕ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਬਰ ਨੇ ਯਾਤਰੀਆਂ ਅਤੇ ਡ੍ਰਾਇਵਰ ਦੀ ਸੁਰੱਖਿਆ ਲਈ ਕਈ ਹੋਰ ਨਿਯਮ ਵੀ ਲਾਗੂ ਕੀਤੇ ਹਨ।
Uber
ਉਬਰ ਨੇ ਗਲੋਬਲ ਸੀਨੀਅਰ ਡਾਇਰੈਕਟਰ (Safety Product Management) ਸਚਿਨ ਕੰਸਲ ਨੇ ਸੋਮਵਾਰ ਨੂੰ ਦਸਿਆ ਕਿ ਐਪ ਵਿਚ ਲਾਗਇਨ ਕਰਦੇ ਸਮੇਂ ਡ੍ਰਾਇਵਰ ਨੂੰ ਅਪਣੇ ਚਿਹਰੇ ਤੇ ਮਾਸਕ ਪਹਿਨ ਕੇ ਐਪ ਵਿਚ ਅਪਣੀ ਫੋਟੋ ਲਗਾਉਣੀ ਪਵੇਗੀ ਤਾਂ ਹੀ ਐਪ ਲਾਗਇਨ ਹੋ ਸਕੇਗੀ।
Uber
ਡ੍ਰਾਇਵਰ ਨੂੰ ਇਹ ਪੁਸ਼ਟੀ ਕਰਨੀ ਪਵੇਗੀ ਕਿ ਉਸ ਨੇ ਮਾਸਕ ਲਗਾਇਆ ਹੋਇਆ ਹੈ ਉਸ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ, ਉਹ ਹਰ ਟ੍ਰਿਪ ਤੋਂ ਬਾਅਦ ਗੱਡੀ ਨੂੰ ਸੈਨੇਟਾਈਜ਼ ਕਰੇਗਾ ਅਤੇ ਅਪਣੇ ਹੱਥ ਵੀ ਸਾਫ਼ ਕਰਦਾ ਰਹੇਗਾ। ਜੇ ਡ੍ਰਾਇਵਰ ਇਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਦਾ ਤਾਂ ਉਸ ਨੂੰ ਐਪ ਤੋਂ ਹਟਾ ਦਿੱਤਾ ਜਾਵੇਗਾ।
UBER ਦੀਆਂ ਨਵੀਆਂ ਗਾਈਡਲਾਈਨਾਂ-
ਜਦੋਂ ਕੋਈ ਯਾਤਰੀ ਕੈਬ ਬੁੱਕ ਕਰੇਗਾ ਤਾਂ ਉਸ ਦੇ ਸਾਹਮਣੇ ਵੀ ਨਵੀਆਂ ਗਾਈਡਲਾਈਨਾਂ ਦਾ ਪੇਜ਼ ਖੁੱਲ੍ਹੇਗਾ ਜਿਸ ਵਿਚ ਯਾਤਰਾ ਦੌਰਾਨ ਵਾਇਰਸ ਤੋਂ ਬਚਾਅ ਲਈ ਟਿਪਸ ਦੱਸੇ ਜਾਣਗੇ।
Mask and Gloves
ਇਸ ਤਹਿਤ ਰਾਈਡਰ ਨੂੰ ਮਾਸਕ ਪਹਿਨਣਾ ਪਵੇਗਾ।
ਗੱਡੀ ਵਿਚ ਬੈਠਣ ਤੋਂ ਪਹਿਲਾਂ ਅਪਣੇ ਹੱਥ ਸਾਫ ਕਰਨੇ ਪੈਣਗੇ।
Mask and Gloves
ਗੱਡੀ ਵਿਚ ਕੇਵਲ ਪਿਛਲੀ ਸੀਟ ਤੇ ਬੈਠ ਸਕਦੇ ਹੋ।
ਡ੍ਰਾਇਵਰ ਤੋਂ ਇਲਾਵਾ ਸਿਰਫ ਦੋ ਲੋਕ ਯਾਤਰਾ ਕਰ ਸਕਦੇ ਹਨ।
Sanitizers
ਅਪਣਾ ਲਗੇਜ ਖੁਦ ਹੈਂਡਲ ਕਰਨਾ ਪਵੇਗਾ।
ਏਸੀ ਨੂੰ ਸਿਰਫ ਫ੍ਰੈਸ਼ ਏਅਰ ਮੋਡ ਵਿਚ ਇਸਤੇਮਾਲ ਕਰੋ ਜਾਂ ਏਸੀ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਜਾਵੇਗੀ।
ਇਹਨਾਂ ਨਿਯਮਾਂ ਦੀ ਪਾਲਣ ਕਰਨ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਰਾਈਡਰ ਕੋਈ ਟ੍ਰਿਪ ਬੁੱਕ ਕਰ ਸਕੇਗਾ।
ਟ੍ਰਿਪ ਬੁੱਕ ਹੋਣ ਤੋਂ ਬਾਅਦ ਜੇ ਡ੍ਰਾਇਵਰ ਜਾਂ ਰਾਈਡਰ ਮਾਸਕ ਉਤਾਰਦਾ ਹੈ ਤਾਂ ਦੋਵਾਂ ਵਿਚੋਂ ਕੋਈ ਵੀ ਅਪਣੀ ਸੁਰੱਖਿਆ ਲਈ ਟ੍ਰਿਪ ਕੈਂਸਲ ਕਰ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।