Lok Sabha elections 2024 : ਲੋਕ ਸਭਾ ਚੋਣਾਂ ਨੇ ਪੂਰਬੀ ਦਿੱਲੀ ਦੇ ਦੰਗਾ ਪੀੜਤਾਂ ਦੇ ਹਰੇ ਕਰ ਦਿੱਤੇ ਜ਼ਖ਼ਮ

By : BALJINDERK

Published : May 19, 2024, 6:35 pm IST
Updated : May 19, 2024, 6:36 pm IST
SHARE ARTICLE
ਪੂਰਬੀ ਦਿੱਲੀ ਦੇ ਦੰਗੇ ਪੁਰਾਣੀ ਤਸਵੀਰ
ਪੂਰਬੀ ਦਿੱਲੀ ਦੇ ਦੰਗੇ ਪੁਰਾਣੀ ਤਸਵੀਰ

Lok Sabha elections 2024 : ਦੰਗਿਆਂ ’ਚ ਆਪਣਾ ਸਭ ਕੁਝ ਗੁਆ ਚੁੱਕੇ ਪੀੜਤ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੀ ਕਰ ਰਹੇ ਕੋਸ਼ਿਸ਼ 

Lok Sabha elections 2024 : ਨਵੀਂ ਦਿੱਲੀ- ਉੱਤਰ ਪੂਰਬੀ ਦਿੱਲੀ ’ਚ ਫਿਰਕੂ ਦੰਗਿਆਂ ਨੂੰ 4 ਸਾਲ ਬੀਤ ਗਏ ਹਨ। ਇਨ੍ਹਾਂ ਦੰਗਿਆਂ ’ਚ ਆਪਣਾ ਸਭ ਕੁਝ ਗੁਆ ਚੁੱਕੇ ਪੀੜਤ ਲੋਕ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਸਭਾ ਚੋਣਾਂ ਨੇ ਇਕ ਵਾਰ ਫਿਰ ਉਨ੍ਹਾਂ ਦੇ ਜ਼ਖਮ ਖੋਲ੍ਹ ਦਿੱਤੇ ਹਨ।
ਸਲੀਮ ਕਾਸਰ 57 ਸਾਲਾ ਦਾ ਕਹਿਣਾ ਹੈ ਕਿ ‘ਦੰਗਿਆਂ ਦੌਰਾਨ ਮੇਰੇ ਭਰਾ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ ਸੀ। ਦਸ ਮਹੀਨੇ ਬਾਅਦ ਹਸਪਤਾਲ ਨੇ ਉਸਦੀ ਲਾਸ਼ ਦੇ ਨਾਮ 'ਤੇ ਇੱਕ ਲੱਤ ਦਾਨ ਕਰ ਦਿੱਤੀ...ਦੰਗਿਆਂ ਨੂੰ 4 ਸਾਲ ਬੀਤ ਚੁੱਕੇ ਹਨ ਪਰ ਮੈਨੂੰ ਅਤੇ ਮੇਰੇ ਵਰਗੇ ਕਈ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਮੈਨੂੰ ਇਨ੍ਹਾਂ ਚੋਣਾਂ ਤੋਂ ਜਾਂ ਨੇਤਾਵਾਂ ਤੋਂ ਕੋਈ ਉਮੀਦ ਨਹੀਂ ਹੈ।
ਦੰਗਾ ਪ੍ਰਭਾਵਿਤ ਇਲਾਕਿਆਂ 'ਚ ਵੋਟਾਂ ਮੰਗਣ ਲਈ ਆਉਣ ਵਾਲੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਖ਼ਿਲਾਫ਼ ਪੀੜਤਾਂ ਦੀ ਇਕ ਹੀ ਸ਼ਿਕਾਇਤ ਹੈ ਜਦੋਂ ਸਾਡੀਆਂ ਜਾਨਾਂ ਦਾਅ 'ਤੇ ਲੱਗੀਆਂ ਹੋਈਆਂ ਸਨ ਤਾਂ ਉਹ ਕਿੱਥੇ ਸਨ?
ਦੰਗਿਆਂ ਦੌਰਾਨ ਆਪਣੇ ਭਰਾ ਨੂੰ ਗੁਆਉਣ ਵਾਲੇ ਕਾਸਰ ਸਥਾਨਕ ਆਗੂਆਂ ਤੋਂ ਨਾਰਾਜ਼ ਹੈ ਅਤੇ ਉਸ ਦਾ ਦੋਸ਼ ਹੈ ਕਿ ਹਿੰਸਾ ਤੋਂ ਬਾਅਦ ਕੋਈ ਵੀ ਆਗੂ ਉਸ ਨੂੰ ਮਿਲਣ ਜਾਂ ਮਦਦ ਕਰਨ ਨਹੀਂ ਆਇਆ। ਉਨ੍ਹਾਂ ਨੇ  ' ਦੱਸਿਆ ਕਿ ਹਿੰਸਾ ਤੋਂ ਪਹਿਲਾਂ ਉਹ ਸ਼ਿਵ ਵਿਹਾਰ ਇਲਾਕੇ ’ਚ ਰਹਿੰਦਾ ਸੀ ਜਿੱਥੇ ਉਸ ਦੀ ਲੋਹੇ ਦੀਆਂ ਅਲਮਾਰੀਆਂ ਬਣਾਉਣ ਦੀ ਫੈਕਟਰੀ ਸੀ ਜਿਸ ਨੂੰ ਦੰਗਾਕਾਰੀਆਂ ਨੇ ਸਾੜ ਦਿੱਤਾ ਸੀ। ਇਸ ਤੋਂ ਬਾਅਦ ਉਹ ਸ਼ਿਵ ਵਿਹਾਰ ਛੱਡ ਕੇ ਮੁਸਤਫਾਬਾਦ 'ਚ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ ਅਤੇ ਇਕ ਦੁਕਾਨ 'ਤੇ ਕੰਮ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ।
ਕਾਸਰ ਨੇ ਇਹ ਵੀ ਦਾਅਵਾ ਕੀਤਾ ਕਿ ਦੰਗਿਆਂ ’ਚ ਉਸ ਦੇ ਭਰਾ ਅਨਵਰ ਕਾਸਰ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ ਸੀ ਅਤੇ ਹਿੰਸਾ ਦੇ 10 ਮਹੀਨਿਆਂ ਬਾਅਦ, ਬਹੁਤ ਕੋਸ਼ਿਸ਼ਾਂ ਅਤੇ ਡੀਐਨਏ ਟੈਸਟ ਤੋਂ ਬਾਅਦ, ਹਸਪਤਾਲ ਦੇ ਮੁਰਦਾਘਰ ਵਿੱਚ ਉਸ ਦੇ ਭਰਾ ਦੀ ਸਿਰਫ ਇੱਕ ਲੱਤ ਮਿਲੀ ਸੀ।
 ਇਸ ਸਬੰਧੀ 23 ਫਰਵਰੀ 2020 ਨੂੰ, ਰਾਸ਼ਟਰੀ ਰਾਜਧਾਨੀ ਦੇ ਉੱਤਰ-ਪੂਰਬੀ ਹਿੱਸੇ ’ਚ ਨਾਗਰਿਕਤਾ ਸੋਧ ਕਾਨੂੰਨ (CAA) ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਮੌਜਪੁਰ ਖੇਤਰ ਵਿੱਚ ਝੜਪ ਹੋਈ। ਅਗਲੇ ਦਿਨ, 24 ਫਰਵਰੀ 2020 ਨੂੰ, ਇਨ੍ਹਾਂ ਝੜਪਾਂ ਨੇ ਫਿਰਕੂ ਦੰਗਿਆਂ ਦਾ ਰੂਪ ਲੈ ਲਿਆ ਅਤੇ ਹਿੰਸਾ ਦਾ ਨਾਚ 26 ਫਰਵਰੀ 2020 ਦੀ ਸ਼ਾਮ ਤੱਕ ਜਾਰੀ ਰਿਹਾ। ਹਿੰਸਾ 'ਚ ਇਕ ਪੁਲਿਸ ਕਰਮਚਾਰੀ ਸਮੇਤ 53 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 600 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਦੰਗਾਕਾਰੀਆਂ ਨੇ ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਵੱਡੀ ਪੱਧਰ 'ਤੇ ਲੁੱਟਮਾਰ ਕੀਤੀ।
ਇਸ ਲੋਕ ਸਭਾ ਚੋਣ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਦੋ ਵਾਰ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਮੁੜ ਟਿਕਟ ਦਿੱਤੀ ਹੈ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ‘ਭਾਰਤ’ ਗਠਜੋੜ ਤਹਿਤ ਕਨ੍ਹਈਆ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਹੱਥ ਜੋੜ ਕੇ ਵੋਟਾਂ ਦੀ ਮੰਗ ਕਰ ਰਹੇ ਹਨ ਪਰ ਦੰਗਿਆਂ ਦੇ 4 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ ਕਰ ਰਹੇ ਪੀੜਤਾਂ ਨੂੰ ਉਨ੍ਹਾਂ ਦੇ ਨੁਮਾਇੰਦਿਆਂ ਤੋਂ ਇਸ ਦਿਸ਼ਾ ਵਿੱਚ ਮਦਦ ਮਿਲਣ ਦੀ ਕੋਈ ਉਮੀਦ ਨਹੀਂ ਹੈ। ਪੀੜਤ ਆਪਸੀ ਭਾਈਚਾਰਕ ਸਾਂਝ ’ਤੇ ਜ਼ੋਰ ਦਿੰਦੇ ਹਨ ਪਰ ਕਹਿੰਦੇ ਹਨ ਕਿ ਦੰਗਿਆਂ ਤੋਂ ਬਾਅਦ ਮਾਹੌਲ ਇੰਨਾ ਖ਼ਰਾਬ ਹੋ ਗਿਆ ਹੈ।
ਕਾਸਰ ਨੇ ਦੋਸ਼ ਲਾਇਆ ਕਿ ਆਗੂਆਂ ਦੀ ਬਦੌਲਤ ਹੀ ਮਾਹੌਲ ਇੰਨਾ ਖਰਾਬ ਹੋ ਗਿਆ ਹੈ ਕਿ ਉਹ ਇਕ ਦੂਜੇ ਨੂੰ ਭਰਾਵਾਂ ਵਾਂਗ ਦੇਖਣ ਨੂੰ ਵੀ ਤਿਆਰ ਨਹੀਂ ਹਨ।
ਲੋਕ ਸਭਾ ਚੋਣਾਂ 'ਚ ਆਗੂਆਂ ਤੋਂ ਉਮੀਦਾਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਨੇਤਾ ਤੋਂ ਕੋਈ ਉਮੀਦ ਨਹੀਂ ਹੈ, ਕਿਉਂਕਿ ਨੇਤਾ ਵੋਟਾਂ ਮੰਗਣ ਲਈ ਹੱਥ ਜੋੜ ਲੈਂਦੇ ਹਨ ਪਰ ਉਸ ਤੋਂ ਬਾਅਦ ਲੋੜ ਪੈਣ 'ਤੇ ਹੱਥ ਨਹੀਂ ਆਉਂਦੇ। ਉੱਤਰ ਪੂਰਬੀ ਦਿੱਲੀ ਸੰਸਦੀ ਸੀਟ ਦੇ ਅਧੀਨ ਆਉਂਦੇ 10 ਵਿਧਾਨ ਸਭਾ ਹਲਕਿਆਂ ’ਚੋਂ, ਸੱਤ - ਸੀਲਮਪੁਰ, ਬਾਬਰਪੁਰ, ਘੋਂਡਾ, ਗੋਕਲਪੁਰੀ (ਐਸਸੀ), ਮੁਸਤਫਾਬਾਦ, ਕਰਾਵਲ ਨਗਰ ਅਤੇ ਰੋਹਤਾਸ਼ ਨਗਰ - ਦੰਗਿਆਂ ਦੀ ਮਾਰ ਹੇਠ ਹਨ। ਇਹ ਦੰਗੇ 2020 ’ਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਕੁਝ ਦਿਨ ਬਾਅਦ ਭੜਕ ਗਏ ਸਨ। ਦੰਗਾ ਪ੍ਰਭਾਵਿਤ ਘੋਂਡਾ, ਕਰਾਵਲ ਨਗਰ ਅਤੇ ਰੋਹਤਾਸ਼ ਨਗਰ ਵਿਧਾਨ ਸਭਾ ਹਲਕਿਆਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਿੱਤ ਹਾਸਲ ਕੀਤੀ, ਜਦੋਂ ਕਿ ਸੀਲਮਪੁਰ, ਬਾਬਰਪੁਰ, ਗੋਕਲਪੁਰੀ (ਐਸਸੀ) ਅਤੇ ਮੁਸਤਫਾਬਾਦ ’ਚ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਪ੍ਰਾਪਤ ਕੀਤੀ।


ਖਜੂਰੀ ਇਲਾਕੇ ਦਾ ਰਹਿਣ ਵਾਲਾ ਇਕ ਹੋਰ ਪੀੜਤ ਮਨੋਜ ਕੁਮਾਰ ਵੀ ਸਰਕਾਰ ਅਤੇ ਮੌਜੂਦਾ ਸੰਸਦ ਮੈਂਬਰ ਤੋਂ ਨਾਰਾਜ਼ ਨਜ਼ਰ ਆਇਆ। ਉਸਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ 26 ਫਰਵਰੀ 2020 ਨੂੰ ਸੀ ਅਤੇ ਕਰੀਬ 5 ਲੱਖ ਰੁਪਏ ਦਾ ਵਿਆਹ ਦਾ ਸਮਾਨ ਇਲਾਕੇ ਦੇ ਇੱਕ “ਮੈਰਿਜ ਹਾਲ”’ਚ ਰੱਖਿਆ ਗਿਆ ਸੀ, ਜਿਸ ਨੂੰ ਦੰਗਾਕਾਰੀਆਂ ਨੇ 25 ਫਰਵਰੀ ਨੂੰ ਸਾੜ ਦਿੱਤਾ ਸੀ। ਉਨ੍ਹਾਂ ਕਿਹਾ ਕਿ 4 ਸਾਲ ਬੀਤ ਜਾਣ ’ਤੇ ਵੀ ਕੇਸ ਚੱਲ ਰਿਹਾ ਹੈ ਅਤੇ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਕੁਮਾਰ ਨੇ ਕਿਹਾ, "ਸਰਕਾਰ ਅਤੇ ਸੰਸਦ ਮੈਂਬਰਾਂ ਤੋਂ ਕੋਈ ਉਮੀਦ ਨਹੀਂ ਹੈ, ਜਿਨ੍ਹਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ, ਭਵਿੱਖ ਵਿੱਚ ਵੀ ਕੁਝ ਨਹੀਂ ਕਰਨਗੇ।"
ਸ਼ਿਵ ਵਿਹਾਰ ਦੇ ਰਹਿਣ ਵਾਲੇ 52 ਸਾਲਾ ਮੁਹੰਮਦ ਵਕੀਲ ਦਾ ਮੰਨਣਾ ਸੀ ਕਿ ਇਹ ਚੋਣਾਂ ਦਾ ਦੌਰ ਹੈ, ਨੇਤਾ ਆ ਕੇ ਭਰੋਸੇ ਤਾਂ ਦੇਣਗੇ ਪਰ ਅਸਲ ਵਿੱਚ ਕੁਝ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਪਾਰਟੀ ਦਾ ਕੋਈ ਉਮੀਦਵਾਰ ਉਨ੍ਹਾਂ ਕੋਲ ਨਹੀਂ ਆਇਆ ਅਤੇ ਜੇਕਰ ਉਹ ਆਉਂਦੇ ਹਨ ਤਾਂ ਅਸੀਂ ਇਨਸਾਫ਼ ਦੀ ਮੰਗ ਕਰਾਂਗੇ, ਕਿਉਂਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਵਕੀਲ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। 25 ਫਰਵਰੀ, 2020 ਨੂੰ, ਦੰਗਾਕਾਰੀਆਂ ਦੁਆਰਾ ਸੁੱਟੀ ਗਈ ਤੇਜ਼ਾਬ ਨਾਲ ਭਰੀ ਬੋਤਲ ਵਕੀਲ ਦੇ ਚਿਹਰੇ 'ਤੇ ਲੱਗੀ, ਜਿਸ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਇਨ੍ਹਾਂ ਦੰਗਿਆਂ ਦੌਰਾਨ ਉਸ ਦੇ ਤਿੰਨ ਮੰਜ਼ਿਲਾ ਘਰ ਨੂੰ ਵੀ ਅੱਗ ਲਾ ਦਿੱਤੀ ਗਈ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਸਰਕਾਰ ਤੋਂ ਪੂਰਾ ਮੁਆਵਜ਼ਾ ਨਹੀਂ ਮਿਲਿਆ ਅਤੇ ਇਲਾਜ ਵਿਚ ਵੀ ਕੋਈ ਮਦਦ ਨਹੀਂ ਮਿਲੀ। ਉਸ ਨੇ ਦੱਸਿਆ ਕਿ ਇਕ ਸੰਸਥਾ ਨੇ ਉਸ ਦਾ ਚੇਨਈ ਵਿਚ ਇਲਾਜ ਕਰਵਾਇਆ ਜਿਸ ਕਾਰਨ ਉਹ ਹੁਣ ਆਪਣਾ ਰੋਜ਼ਾਨਾ ਦਾ ਕੰਮ ਖੁਦ ਕਰ ਸਕਦਾ ਹੈ।  ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ 'ਤੇ 25 ਮਈ ਨੂੰ ਚੋਣਾਂ ਹੋਣੀਆਂ ਹਨ। ਉੱਤਰ-ਪੂਰਬੀ ਦਿੱਲੀ ਸੰਸਦੀ ਹਲਕੇ ਵਿੱਚ 24,63,159 ਯੋਗ ਵੋਟਰ ਹਨ, ਜਿਨ੍ਹਾਂ ਵਿੱਚੋਂ 11.36 ਲੱਖ ਤੋਂ ਵੱਧ ਔਰਤਾਂ ਹਨ।

(For more news apart from  Lok Sabha elections have left wounds of East Delhi riot victims green News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement