ਕ੍ਰਿਸ਼ਨ ਬੇਦੀ ਵਲੋਂ ਰਾਏਮਾਜਰਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ
Published : Jun 19, 2018, 4:19 am IST
Updated : Jun 19, 2018, 4:19 am IST
SHARE ARTICLE
Krishna Bedi during Inauguration
Krishna Bedi during Inauguration

ਹਲਕਾ ਸ਼ਾਹਾਬਾਦ ਮਾਰਕੰਡਾ ਦੇ ਵਿਧਾਇਕ ਅਤੇ ਹਰਿਆਣਾ ਸਰਕਾਰ ਵਿਚ ਸਮਾਜਕ ਨਿਆਂ ਅਤੇ ਅਧਿਕਾਰਤਾ ਰਾਜਮੰਤਰੀ ਕ੍ਰਿਸ਼ਨ ਬੇਦੀ ਨੇ ......

ਸ਼ਾਹਬਾਦ ਮਾਰਕੰਡਾ :  ਹਲਕਾ ਸ਼ਾਹਾਬਾਦ ਮਾਰਕੰਡਾ ਦੇ ਵਿਧਾਇਕ ਅਤੇ ਹਰਿਆਣਾ ਸਰਕਾਰ ਵਿਚ ਸਮਾਜਕ ਨਿਆਂ ਅਤੇ ਅਧਿਕਾਰਤਾ ਰਾਜਮੰਤਰੀ ਕ੍ਰਿਸ਼ਨ ਬੇਦੀ ਨੇ ਪਿੰਡ ਰਾਇਮਾਜਰਾ ਵਿਚ 18 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਦੁਆਰਾ ਪਿਆਜ ਦੀ ਖੇਤੀ ਲਈ ਕਿਸਾਨਾਂ ਨੂੰ ਪ੍ਰੋਤਸਾਹਨ ਦਿਤਾ ਜਾ ਰਿਹਾ ਹੈ।  ਸਰਕਾਰ ਨੇ ਖਰੀਫ਼ ਪਿਆਜ ਦੀ ਖੇਤੀ ਨੂੰ ਬੜਾਵਾ ਦੇਣ ਲਈ ਪਿਆਜ ਦੇ ਬੀਜ ਉੱਤੇ 500 ਰੁਪਏ ਪ੍ਰਤੀ ਕਿਲੋਗ੍ਰਾਮ ਅਨੁਦਾਨ ਦੇਣ ਦਾ ਫ਼ੈਸਲਾ ਲਿਆ ਹੈ। 

ਬੀਜ ਦੀ ਕਿੱਸਮ, ਵਿਕਰੀ ਦਰ ਉੱਤੇ ਅਨੁਦਾਨ ਰਾਸ਼ੀ  ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਰੀ ਕੇਂਦਰ ਵਿਚ ਕਿਸਾਨ ਅਪਣਾ ਪਹਿਚਾਣ- ਪੱਤਰ ਜਿਵੇਂ ਦੀ ਆਧਾਰ ਕਾਰਡ ਆਦਿ ਦੀ ਫ਼ੋਟੋ ਪ੍ਰਤੀ ਲੈ ਕੇ ਜਾਓ। ਜ਼ਿਆਦਾ ਜਾਣਕਾਰੀ ਲਈ ਕਿਸਾਨ ਅਪਣੇ ਜ਼ਿਲ੍ਹਾ ਬਾਗਵਾਨੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ।  ਪਿੰਡ ਰਾਇਮਾਜਰਾ ਵਿਚ ਪੁੱਜਣ ਉੱਤੇ ਸਰਪੰਚ ਦੇਵਿੰਦਰ ਕੌਰ, ਬਲਕਾਰ ਸਿੰਘ ਰਾਇਮਾਜਰਾ, ਦਰਬਾਰਾ ਸਿੰਘ ਨੇ ਰਾਜਮੰਤਰੀ ਨੂੰ ਸਿਮਰਤੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਵਾਗਤ ਕੀਤਾ। ਰਾਜਮੰਤਰੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਤ ਹੋ ਕੇ ਪਿੰਡ ਦੀ ਸਰਪੰਚ ਦੇਵਿੰਦਰ ਕੌਰ,

ਬਲਕਾਰ ਸਿੰਘ ਰਾਇਮਾਜਰਾ, ਦਰਬਾਰਾ ਸਿੰਘ, ਵਿਕਰਮਜੀਤ ਸਿੰਘ, ਗਗਨਦੀਪ ਸਿੰਘ, ਜਸਬੀਰ ਸਿੰਘ, ਲਵਪ੍ਰੀਤ, ਸੁਖਬੀਰ, ਗੁਰਪੇਜ ਸਿੰਘ,  ਨਛੱਤਰ ਸਿੰਘ, ਗੁਰਨਾਮ ਸਿੰਘ, ਹਰਬੰਸ ਸਿੰਘ, ਪੰਚ ਬਲਵਿੰਦਰ ਸਿੰਘ, ਜੈ ਸਿੰਘ ਅਤੇ ਸੰਦੀਪ ਸਿੰਘ ਹੋਰ ਸੈਂਕੜਿਆਂ ਸਾਥੀ ਕਾਂਗਰਸ ਅਤੇ ਇਨੈਲੋ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਪ੍ਰੋਗਰਾਮ ਵਿਚ ਭਾਜਪਾ ਨੇਤਾ ਕਰਣਰਾਜ ਸਿੰਘ ਤੂਰ, ਗੋਪਾਲ ਰਾਣਾ ਤੰਗੌਰ,  ਸਰਪੰਚ ਸਰਵਜੀਤ ਸਿੰਘ ਕਲਸਾਨੀ ਅਤੇ ਜਗਦੀਪ ਸਾਂਗਵਾਨ ਨੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿਤੀ। 
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement