
ਦੇਸ਼ ਵਿਚ ਇਸ ਸਮੇਂ 8 ਰਾਜਾਂ ਦੀਆਂ 19 ਸੀਟਾਂ ਤੇ ਰਾਜ ਸਭਾ ਚੁਣਾਵ ਦੇ ਲਈ ਮਤਦਾਨ ਹੋ ਰਹੇ ਹਨ।
ਭੋਪਾਲ : ਦੇਸ਼ ਵਿਚ ਇਸ ਸਮੇਂ 8 ਰਾਜਾਂ ਦੀਆਂ 19 ਸੀਟਾਂ ਤੇ ਰਾਜ ਸਭਾ ਚੁਣਾਵ ਦੇ ਲਈ ਮਤਦਾਨ ਹੋ ਰਹੇ ਹਨ। ਮੱਧ ਪ੍ਰਦੇਸ਼ ਵਿਚ ਵੀ ਅੱਜ ਤਿੰਨ ਸੀਟਾਂ ਦੇ ਲਈ ਮਤਦਾਨ ਹੋ ਰਹੇ ਹਨ। ਇਸ ਵਿਚ ਅੱਜ ਇਕ ਖਾਸ ਦ੍ਰਿਸ਼ ਦੇਖਣ ਨੂੰ ਮਿਲਿਆ। ਕਾਂਗਰਸ ਪਾਰਟੀ ਦੇ ਵਿਧਾਇਕ ਜੋ ਕਰੋਨਾ ਪੌਜਟਿਵ ਪਾਏ ਗਏ ਹਨ, ਉਹ ਪੀਪੀਈ ਕਿਟ ਪਾ ਕੇ ਵੋਟ ਪਾਉਂਣ ਗਏ ਹਨ।
COVID19 cases
ਅੱਜ ਸਵੇਰ ਤੋਂ ਹੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਜ ਸਭਾ ਦੇ ਲਈ ਵੋਟ ਪਾਉਂਣ ਜਾ ਰਹੇ ਹਨ। ਇਸ ਤਹਿਤ ਦੁਪਹਿਰ ਇਕ ਵਜੇ ਕਾਂਗਰਸ ਦੇ ਵਿਧਾਇਕ ਕੁਨਾਲ ਚੋਧਰੀ ਪੀਪੀਈ ਕਿਟ ਪਾ ਕੇ ਮੱਤਦਾਨ ਕਰਨ ਪਹੁੰਚੇ। ਜ਼ਿਕਰਯੋਗ ਹੈ ਕਿ ਵਿਧਾਇਕ ਕੁਝ ਦਿਨ ਪਹਿਲਾਂ ਕਰੋਨਾ ਪੌਜਟਿਵ ਆਏ ਸਨ। ਦੱਸ ਦੱਈਏ ਕਿ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਨੂੰ ਆਈਸੋਲੇਸ਼ਨ ਵਿਚ ਰਹਿਣਾ ਹੁੰਦਾ ਹੈ
photo
ਪਰ ਮਤਦਾਨ ਦੇ ਕਾਰਨ ਸਾਰੀਆਂ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਵਿਧਾਇਕ ਆਪਣਾ ਮਤਦਾਨ ਕਰਨ ਪਹੁੰਚੇ। ਵਿਧਾਇਕ ਦੇ ਵੋਟ ਪਾ ਕੇ ਵਾਪਿਸ ਜਾਣ ਤੋਂ ਬਾਅਦ ਵਿਧਾਇਕ ਉਸ ਪੂਰੇ ਇਲਾਕੇ ਨੂੰ ਸੈਨੀਟਾਈਜ਼ ਕੀਤਾ ਗਿਆ,
photo
ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਾ ਹੋ ਸਕੇ। ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਵੀ ਰਾਜਨੀਤੀ ਪੂਰੇ ਸਿਖਰ ਤੇ ਦੇਖਣ ਨੂੰ ਮਿਲੀ ਅਤੇ ਪਾਰਟੀਆਂ ਨੇ ਆਪਣੇ ਵਿਧਾਇਕਾਂ ਦੀ ਸੇਫਟੀ ਲਈ ਉਨ੍ਹਾਂ ਨੂੰ ਰਜੌਟਸ ਵਿਚ ਰੱਖਿਆ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।