ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ! PM ਦੀ ਸਰਬ ਪਾਰਟੀ ਮੀਟਿੰਗ ਅੱਜ, ਜਾਣੋ ਕੌਣ ਹੋਵੇਗਾ ਸ਼ਾਮਲ
Published : Jun 19, 2020, 9:10 am IST
Updated : Jun 19, 2020, 9:18 am IST
SHARE ARTICLE
PM Modi
PM Modi

ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਸੋਮਵਾਰ ਨੂੰ ਗਲਵਾਨ ਘਾਟੀ ਵਿਚ ਹੋਈ ਝੜਪ ਦੌਰਾਨ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ।

ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਸੋਮਵਾਰ ਨੂੰ ਗਲਵਾਨ ਘਾਟੀ ਵਿਚ ਹੋਈ ਝੜਪ ਦੌਰਾਨ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਤਣਾਅ ਤੋਂ ਬਾਅਦ ਦੇਸ਼ ਵਿਚ ਚੀਨ ਪ੍ਰਤੀ ਗੁੱਸੇ ਦਾ ਮਾਹੌਲ ਹੈ ਅਤੇ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਨ ਵਿਵਾਦ ਨੂੰ ਲੈ ਕੇ ਚਰਚਾ ਕਰਨ ਲਈ ਅੱਜ ਪੀਐਮ ਮੋਦੀ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਜਿਸ ਵਿਚ ਸਿਆਸੀ ਧਿਰਾਂ ਦੇ ਪ੍ਰਧਾਨ ਸ਼ਾਮਲ ਹੋਣਗੇ।

PM ModiPM Modi

ਇਸ ਬੈਠਕ ਵਿਚ ਚੀਨ ਨੂੰ ਲੈ ਕੇ ਜਾਰੀ ਵਿਵਾਦ ਅਤੇ ਅਤੇ ਮੌਜੂਦਾ ਹਾਲਤ ‘ਤੇ ਚਰਚਾ ਕੀਤੀ ਜਾਵੇਗੀ। ਬੈਠਕ ਸ਼ਾਮ 5 ਵਜੇ ਵਰਚੁਅਲ ਤਰੀਕੇ ਨਾਲ ਹੋਵੇਗੀ। ਇਸ ਬੈਠਕ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐਨਸੀਪੀ ਮੁਖੀ ਸ਼ਰਦ ਪਵਾਰ ਸਮੇਤ ਕਈ ਦਿੱਗਜ ਨੇਤਾ ਹਿੱਸਾ ਲੈਣਗੇ। ਪਰ ਕੁਝ ਰਾਜਨੀਤਿਕ ਪਾਰਟੀਆਂ ਨੂੰ ਨਹੀਂ ਬੁਲਾਇਆ ਗਿਆ, ਜਿਸ ਦੇ ਕਾਰਨ ਵਿਵਾਦ ਚਲ ਰਿਹਾ ਹੈ।

Sonia Gandhi Sonia Gandhi

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸਾਰੀਆਂ ਮੁੱਖ ਪਾਰਟੀਆਂ ਦੇ ਪ੍ਰਧਾਨਾਂ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਚਰਚਾ ਕੀਤੀ ਸੀ। ਇਸ ਬੈਠਕ ਵਿਚ ਕੁੱਲ 17 ਸਿਆਸੀ ਦਲ ਨੇ ਪ੍ਰਤੀਨਿਧ ਸ਼ਾਮਲ ਹੋ ਸਕਦੇ ਹਨ। 

PM Narendra ModiPM Narendra Modi

ਕਿਹੜੇ ਨੇਤਾ ਹੋਣਗੇ ਸ਼ਾਮਲ

1. ਸੋਨੀਆ ਗਾਂਧੀ
2. ਐਮ ਕੇ ਸਟਾਲਿਨ
3. ਐਨ. ਚੰਦਰਬਾਬੂ ਨਾਇਡੂ
4. ਜਗਨ ਰੈਡੀ

Sharad PawarSharad Pawar

5. ਸ਼ਰਦ ਪਵਾਰ
6. ਨਿਤੀਸ਼ ਕੁਮਾਰ
7. ਡੀ ਰਾਜਾ
8. ਸੀਤਾਰਾਮ ਯੇਚੁਰੀ

Mamta BanerjeeMamta Banerjee

9. ਨਵੀਨ ਪਟਨਾਇਕ
10. ਕੇ. ਚੰਦਰਸ਼ੇਖਰ ਰਾਓ
11. ਮਮਤਾ ਬੈਨਰਜੀ
12. ਸੁਖਬੀਰ ਬਾਦਲ

Sukhbir Singh BadalSukhbir Singh Badal

13. ਚਿਰਾਗ ਪਾਸਵਾਨ
14. ਉਧਵ ਠਾਕਰੇ
15. ਅਖਿਲੇਸ਼ ਯਾਦਵ
16. ਹੇਮੰਤ ਸੋਰੇਨ
17. ਮਾਇਆਵਤੀ

mayawatiMayawati

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਤੋਂ ਪਹਿਲਾਂ ਹੀ ਵਿਵਾਦ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਚਾਰ ਸੰਸਦ ਮੈਂਬਰ ਹਨ ਅਤੇ ਰਾਜ ਸਭਾ ਵਿਚ ਵੀ ਪ੍ਰਤੀਨਿਧੀ ਹਨ। ਅਜਿਹੇ ਵਿਚ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ, ਦੂਜੇ ਪਾਸੇ ਰਾਸ਼ਟਰੀ ਜਨਤ ਦਲ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ ਹੈ, ਅਜਿਹੇ ਵਿਚ ਤੇਜਸਵੀ ਯਾਦਵ ਨੇ ਵੀ ਸਵਾਲ ਖੜ੍ਹੇ ਕੀਤੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement