ਅਗਲੇ 10 ਸਾਲਾਂ ਦੌਰਾਨ ਸਪਲਾਈ ਹੋਣਗੇ 500 ਜਹਾਜ਼
ਮੁੰਬਈ: ਸਸਤੀਆਂ ਸੇਵਾਵਾਂ ਦੇਣ ਵਾਲੀ ਏਅਰਲਾਈਨ ਇੰਡੀਗੋ ਨੇ ਯੂਰਪੀ ਜਹਾਜ਼ ਨਿਰਮਾਤਾ ਏਅਰਬਸ ਨੂੰ 500 ਜਹਾਜ਼ਾਂ ਦੀ ਸਪਲਾਈ ਦਾ ਪੱਕਾ ਆਰਡਰ ਦੇਣ ਦਾ ਸੋਮਵਾਰ ਨੂੰ ਐਲਾਨ ਕੀਤਾ। ਇਹ ਏਅਰਬਸ ਨੂੰ ਕਿਸੇ ਵੀ ਏਅਰਲਾਈਨ ਵਲੋਂ ਦਿਤਾ ਗਿਆ ਜਹਾਜ਼ਾਂ ਦਾ ਸਭ ਤੋਂ ਵੱਡਾ ਆਰਡਰ ਹੈ। ਹਾਲਾਂਕਿ, ਇਸ ਸੌਦੇ ਦੇ ਵਿੱਤੀ ਪਹਿਲੂਆਂ ਦਾ ਵੇਰਵਾ ਅਜੇ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਬਿਹਾਰ : ਮਾਂਝੀ ਦੀ ਪਾਰਟੀ ‘ਹਮ’ ਨੇ ਨਿਤੀਸ਼ ਸਰਕਾਰ ਤੋਂ ਹਮਾਇਤ ਵਾਪਸ ਲਈ
ਸਾਲ ਦੀ ਸ਼ੁਰੂਆਤ ’ਚ ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਨੇ ਵੀ ਏਅਰਬਸ ਅਤੇ ਬੋਇੰਗ ਨੂੰ ਸਾਂਝੇ ਰੂਪ ’ਚ 470 ਜਹਾਜ਼ਾਂ ਦੀ ਸਪਲਾਈ ਦਾ ਆਰਡਰ ਦਿਤਾ ਸੀ। ਇੰਡੀਗੋ ਦੇ ਬੇੜੇ ’ਚ ਫਿਲਹਾਲ 300 ਤੋਂ ਵੱਧ ਜਹਾਜ਼ ਹਨ। ਹਾਲਾਂਕਿ, ਇਸ ਨੇ ਪਹਿਲਾਂ ਵੀ 480 ਜਹਾਜ਼ਾਂ ਦੇ ਆਰਡਰ ਦਿਤੇ ਸਨ ਪਰ ਅਜੇ ਤਕ ਉਨ੍ਹਾਂ ਦੀ ਸਪਲਾਈ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਕੈਬਨਿਟ ਵਲੋਂ 16 ਨਵੇਂ ਸਰਕਾਰੀ ਕਾਲਜਾਂ 'ਚ ਸਹਾਇਕ ਪ੍ਰੋਫੈਸਰਾਂ ਦੀਆਂ 320 ਵਾਧੂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ
ਇੰਡੀਗੋ ਨੇ ਬਿਆਨ ’ਚ ਕਿਹਾ, ‘‘ਸਾਲ 2030 ਤੋਂ ਲੈ ਕੇ 2035 ਦੇ ਸਮੇਂ ਲਈ 500 ਵੱਧ ਜਹਾਜ਼ਾਂ ਦੇ ਪੱਕ ਆਰਡਰਾਂ ਨਾਲ ਹੀ ਏਅਰਲਾਈਨ ਦੀ ਆਰਡਰਬੁਕ ’ਚ ਲਗਭਗ 1000 ਜਹਾਜ਼ ਹੋ ਚੁੱਕੇ ਹਨ, ਜਿਨ੍ਹਾਂ ਦੀ ਸਪਲਾਈ ਅਗਲੇ ਇਕ ਦਹਾਕੇ ’ਚ ਕੀਤੀ ਜਾਵੇਗੀ। ਇੰਡੀਗੋ ਦੇ ਨਵੇਂ ਜਹਾਜ਼ ਆਰਡਰ ’ਚ ਏ320 ਨੀਓ, ਏ321 ਨੀਓ ਅਤੇ ਏ231 ਐਕਸ.ਐਲ.ਆਰ. ਜਹਾਜ਼ ਸ਼ਾਮਲ ਹਨ।