ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਹੰਗਾਮੇ ਤੋਂ ਬਾਅਦ ਕੁੱਝ ਬਦਲਾਅ ਕਰਨ ਲਈ ਸਹਿਮਤ ਹੋ ਗਏ ਹਨ
ਮੁੰਬਈ: ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਆਦਿਪੁਰਸ਼’ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ ਅਤੇ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਹੰਗਾਮੇ ਤੋਂ ਬਾਅਦ ਕੁੱਝ ਬਦਲਾਅ ਕਰਨ ਲਈ ਸਹਿਮਤ ਹੋ ਗਏ ਹਨ।
ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਲਈ ਇਕ ਘਰਾਣੇ ਜਾਂ ਖ਼ਾਸ ਚੈਨਲ ਨੂੰ ਹੀ ਪਹਿਲ ਕਿਉਂ : ਡਾ. ਇੰਦਰਬੀਰ ਸਿੰਘ ਨਿੱਜਰ
ਰਾਮਾਇਣ 'ਤੇ ਆਧਾਰਤ ਅਤੇ ਓਮ ਰਾਉਤ ਦੁਆਰਾ ਨਿਰਦੇਸ਼ਤ ਫਿਲਮ ‘ਆਦਿਪੁਰਸ਼’ ਦੀ ਇਸ ਦੇ ਸੰਵਾਦ, ਮਾੜੇ ਵੀ.ਐਫ.ਐਕਸ. ਅਤੇ ਕੁੱਝ ਕਿਰਦਾਰਾਂ ਦੇ ਵਿਵਾਦਪੂਰਨ ਚਿੱਤਰਣ ਲਈ ਆਲੋਚਨਾ ਕੀਤੀ ਜਾ ਰਹੀ ਹੈ। ਵਿਵਾਦਿਤ ਫਿਲਮ 'ਤੇ ਕੇਂਦਰ ਦੇ ਸਟੈਂਡ ਬਾਰੇ ਪੁੱਛੇ ਜਾਣ 'ਤੇ ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ, ''ਕਿਸੇ ਨੂੰ ਵੀ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਇਸ ਮੁੱਦੇ 'ਤੇ ਫ਼ੈਸਲਾ ਲਿਆ ਹੈ। ਇਹ ਉਸਦਾ ਕੰਮ ਹੈ”। ਹਾਲਾਂਕਿ ਉਨ੍ਹਾਂ ਨੇ ਸੀ.ਬੀ.ਐਫ.ਸੀ. ਦੇ ਫ਼ੈਸਲੇ ਬਾਰੇ ਵਿਸਥਾਰ ਨਾਲ ਨਹੀਂ ਦਸਿਆ।
ਇਹ ਵੀ ਪੜ੍ਹੋ: ਐਫ਼.ਡੀ.ਸੀ. ਦਵਾਈਆਂ ’ਤੇ ਪਾਬੰਦੀ ਲਾਉਣ ਵਿਰੁਧ ਅਪੀਲਾਂ ’ਤੇ ਕੇਂਦਰ ਤੋਂ ਜਵਾਬ ਤਲਬ
ਮੰਤਰੀ ਨੇ ਕਿਹਾ, ''ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਨੇ ਵੀ ਕਿਹਾ ਹੈ ਕਿ ਉਹ (ਵਿਵਾਦ ਤੋਂ ਬਾਅਦ) ਜ਼ਰੂਰੀ ਬਦਲਾਅ ਕਰਨਗੇ। ਪ੍ਰਭਾਸ, ਕ੍ਰਿਤੀ ਸੈਨਨ, ਸੈਫ ਅਲੀ ਖਾਨ ਅਤੇ ਸੰਨੀ ਸਿੰਘ ਸਟਾਰਿੰਗ 3ਡੀ ਫਿਲਮ 16 ਜੂਨ ਨੂੰ ਦੇਸ਼ ਭਰ ਵਿਚ ਰਿਲੀਜ਼ ਹੋਈ। ਇਸ ਦੇ ਹਿੰਦੀ ਸੰਵਾਦ ਲੇਖਕ ਮਨੋਜ ਮੁਨਤਾਸ਼ੀਰ ਸ਼ੁਕਲਾ ਨੇ ਐਤਵਾਰ ਨੂੰ ਕਿਹਾ ਸੀ ਕਿ ਨਿਰਮਾਤਾਵਾਂ ਨੇ "ਕੁੱਝ ਸੰਵਾਦਾਂ ਨੂੰ ਸੋਧਣ" ਦਾ ਫ਼ੈਸਲਾ ਕੀਤਾ ਹੈ ਅਤੇ ਇਸ ਹਫ਼ਤੇ ਤਕ ਫਿਲਮ ਵਿਚ ਸੰਸ਼ੋਧਿਤ ਲਾਈਨਾਂ ਜੋੜ ਦਿਤੀਆਂ ਜਾਣਗੀਆਂ।