ਮੁਹੰਮਦ ਕੈਫ਼ ਨੇ ਸਿਆਸੀ ਪਾਰੀ ਤੋਂ ਕੀਤੀ ਤੋਬਾ, ਪਰਵਾਰ ਨਾਲ ਬਿਤਾਉਣਾ ਚਾਹੁੰਦੇ ਨੇ ਸਮਾਂ
Published : Jul 19, 2018, 1:23 pm IST
Updated : Jul 19, 2018, 1:23 pm IST
SHARE ARTICLE
Mohammad Kaif
Mohammad Kaif

ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਚੁਕੇ ਸਾਬਕਾ ਕੌਮਾਂਤਰੀ ਕ੍ਰਿਕਟਰ ਮੁਹੰਮਦ ਕੈਫ਼ ਨੇ ਰਾਜਨੀਤੀ ਤੋਂ ਤੋਬਾ ਕਰ ਲਈ ਹੈ। ਹਾਲਾਂ ਕਿ ਉਹ ਉਤਰ ਪ੍ਰਦੇਸ਼ 'ਚ ...

ਲਖਨਊ, ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਚੁਕੇ ਸਾਬਕਾ ਕੌਮਾਂਤਰੀ ਕ੍ਰਿਕਟਰ ਮੁਹੰਮਦ ਕੈਫ਼ ਨੇ ਰਾਜਨੀਤੀ ਤੋਂ ਤੋਬਾ ਕਰ ਲਈ ਹੈ। ਹਾਲਾਂ ਕਿ ਉਹ ਉਤਰ ਪ੍ਰਦੇਸ਼ 'ਚ ਨੌਜਵਾਨ ਖਿਡਾਰੀਆਂ ਲਈ ਕੁਝ ਕਰਨਾ ਚਾਹੁੰਦੇ ਹਨ ਅਤੇ ਸੂਬੇ ਦੇ ਕ੍ਰਿਕਟ ਢਾਂਚੇ 'ਚ ਬਦਲਾਅ 'ਚ ਵੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ 37 ਸਾਲ ਦੇ ਕ੍ਰਿਕਟਰ ਸਾਲ 2014 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ। ਉਤਰ ਪ੍ਰਦੇਸ਼ ਦੀ ਫੂਲਪੁਰ ਲੋਕਸਭਾ ਸੀਟ 'ਤੇ ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਸੀ। ਇੱਥੇ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਨਾਲ ਸੀ।

Mohammad KaifMohammad Kaif

ਅਪਣੀ ਬੱਲੇਬਾਜ਼ੀ ਨਾਲ ਵੱਡੇ-ਵੱਡੇ ਗੇਂਦਬਾਜ਼ਾਂ ਦੇ ਛਿੱਕੇ-ਛੁਡਾਉਣ ਵਾਲੇ ਕੈਫ਼ ਰਾਜਨੀਤੀ ਦੀ ਅਪਣੀ ਪਹਿਲੀ ਪਾਰੀ 'ਚ ਕਲੀਨ ਬੋਲਡ ਹੋ ਗਏ ਸਨ। ਚੋਣਾਂ 'ਚ ਮੌਰਿਆ ਨੂੰ ਜਿੱਥੇ ਪੰਜ ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ, ਉਥੇ ਹੀ ਕੈਫ਼ ਕਰੀਬ 58 ਹਜ਼ਾਰ ਵੋਟਾਂ ਪਾ ਕੇ ਚੌਥੇ ਸਥਾਨ 'ਤੇ ਰਹੇ ਸਨ।ਕ੍ਰਿਕਟ ਤੋਂ ਸੰਨਿਆਸ ਲੈ ਚੁਕੇ ਕੈਫ਼ ਨੇ ਦਸਿਆ ਕਿ ਹੁਣ ਉਹ ਅਪਣੇ ਪਰਵਾਰ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂ ਕਿ ਮੈਂ ਭਾਰਤੀ ਟੀਮ 'ਚ ਤਾਂ ਨਹੀਂ ਸੀ ਪਰ ਛੱਤੀਸਗੜ੍ਹ ਰਣਜੀ ਟੀਮ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਸਾਲ 'ਚ ਪੰਜ ਮਹੀਨੇ ਮੈਂ ਘਰੋਂ ਬਾਹਰ ਰਹਿੰਦਾ ਸੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement