ਪਹਿਲੇ ਹੀ ਦਿਨ ਪ੍ਰਸ਼ਨ ਕਾਲ ਸੁੱਕਾ ਨਾ ਲੰਘਿਆ, ਦੋਹਾਂ ਸਦਨਾਂ 'ਚ ਨਾਹਰੇਬਾਜ਼ੀ
Published : Jul 19, 2018, 8:58 am IST
Updated : Jul 19, 2018, 8:58 am IST
SHARE ARTICLE
Sansad
Sansad

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ 'ਤੇ ਸੰਸਦ ਦੇ ਬਜਟ ਇਜਲਾਸ ਵਿਚ ਦੋਹਾਂ ਸਦਨਾਂ ਦੀ ਕਾਰਵਾਈ ਵਿਚ ਵਿਚਾਲੇ ਲਗਾਤਾਰ...

ਨਵੀਂ ਦਿੱਲੀ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ 'ਤੇ ਸੰਸਦ ਦੇ ਬਜਟ ਇਜਲਾਸ ਵਿਚ ਦੋਹਾਂ ਸਦਨਾਂ ਦੀ ਕਾਰਵਾਈ ਵਿਚ ਵਿਚਾਲੇ ਲਗਾਤਾਰ ਰੁਕਦੀ ਰਹਿਣ ਮਗਰੋਂ ਅੱਜ ਸ਼ੁਰੂ ਹੋਏ ਮਾਨਸੂਨ ਇਜਲਾਸ ਵਿਚ ਵੀ ਇਹੋ ਮੁੱਦਾ ਜ਼ੋਰ-ਸ਼ੋਰ ਨਾਲ ਚੁਕਿਆ ਗਿਆ। 
ਸਵੇਰੇ ਸੱਤ ਵਜੇ ਦੋਹਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਟੀਡੀਪੀ ਦੇ ਮੈਂਬਰਾਂ ਨੇ ਆਂਧਰਾ ਪ੍ਰਦੇਸ਼ ਅਤੇ ਵਾਈਐਸਆਰ ਕਾਂਗਰਸ ਦੇ ਮੈਂਬਰਾਂ ਨੇ ਤੇਲੰਗਾਨਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਸਬੰਧੀ ਸੰਸਦ ਭਵਨ ਦੇ ਵਿਹੜੇ ਵਿਚ ਪ੍ਰਦਰਸ਼ਨ ਕੀਤਾ।

ਵਾਈਐਸਆਰ ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕਰਦਿਆਂ ਤੇਲੰਗਾਨਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ। ਇਸ ਤੋਂ ਕੁੱਝ ਸਮੇਂ ਬਾਅਦ ਟੀਡੀਪੀ ਦੀ ਰਾਜ ਸਭਾ ਮੈਂਬਰ ਟੀ ਸੀਤਾਰਾਮਾ ਲਕਸ਼ਮੀ ਸਮਤੇ ਹੋਰ ਮੈਂਬਰਾਂ ਨੇ ਆਂਧਰਾ ਲਈ ਵਿਸ਼ੇਸ਼ ਪੈਕੇਜ ਮੰਗਦਿਆਂ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਕਾਂਗਰਸ ਦੇ ਰਾਮਚੰਦਰ ਰਾਉ ਨੇ ਵੀ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿਚਕਾਰ ਸਾਧਨਾਂ ਦੀ ਵੰਡ ਦਾ ਮੁੱਦਾ ਚੁਕਿਆ। ਸਦਨ ਦੇ ਬਾਹਰ ਇਹੋ ਨਜ਼ਾਰਾ ਸੀ ਤਾਂ ਅੰਦਰ ਵੀ ਇਹੋ ਨਜ਼ਾਰਾ ਦਿਸਣ ਨੂੰ ਮਿਲਿਆ। 

ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਰੌਲੇ-ਰੱਪੇ ਨੂੰ ਛੱਡ ਕੇ ਆਮ ਢੰਗ ਨਾਲ ਕੰਮਕਾਜ ਹੋਇਆ। ਸਦਨ ਵਿਚ ਸਰਕਾਰ ਨੇ ਚਾਰ ਬਿਲ ਪੇਸ਼ ਕੀਤੇ। ਇਸ ਤੋਂ ਪਹਿਲਾਂ ਅੱਜ ਸਵੇਰੇ ਪ੍ਰਸ਼ਨਕਾਲ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭਾ ਵਿਚ ਤੇਲਗੂ ਦੇਸਮ ਪਾਰਟੀ, ਟੀਡੀਪੀ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਅਪਣੀਆਂ ਮੰਗਾਂ ਸਬੰਧੀ ਸਪੀਕਰ ਨੇੜੇ ਜਾ ਕੇ ਨਾਹਰੇਬਾਜ਼ੀ ਕੀਤੀ।

ਜਦ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ ਤਾਂ ਟੀਡੀਪੀ ਦੇ ਮੈਂਬਰ ਉਨ੍ਹਾਂ ਦੇ ਨੇੜੇ ਆ ਕੇ ਨਾਹਰੇਬਾਜ਼ੀ ਕਰਨ ਲੱਗੇ। ਉਹ ਆਂਧਰਾ ਲਈ ਵਿਸ਼ੇਸ਼ ਰਾਜ ਦਾ ਦਰਜਾ ਮੰਗ ਰਹੇ ਹਨ। ਉਂਜ, ਰੌਲੇ-ਰੱਪੇ ਵਿਚ ਹੀ ਲੋਕ ਸਭਾ ਸਪੀਕਰ ਨੇ ਪੂਰਾ ਪ੍ਰਸ਼ਨਕਾਲ ਚਲਾਇਆ। ਸਿਫ਼ਰ ਕਾਲ ਦੌਰਾਨ ਵੀ ਮੈਂਬਰਾਂ ਨੇ ਅਪਣੇ ਮੁੱਦੇ ਚੁੱਕੇ ਅਤੇ ਕੁੱੱਝ ਵਿਸ਼ਿਆਂ ਬਾਰੇ ਮੰਤਰੀਆਂ ਨੇ ਮੈਂਬਰਾਂ ਨੂੰ ਭਰੋਸਾ ਵੀ ਦਿਤਾ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸਦਨ ਵਿਚ ਮੌਜੂਦ ਸਨ। ਸਦਨ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਇਜਲਾਸ ਸੁਚਾਰੂ ਢੰਗ ਨਾਲ ਚਲਾਉਣ ਲਈ ਅਪੀਲ ਕੀਤੀ। ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਰੌਲੇ-ਰੱਪੇ ਕਾਰਨ ਸਦਨ ਦੀ ਕਾਰਵਾਈ 20 ਮਿੰਟ ਰੁਕੀ ਰਹੀ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement