
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੋਕਪ੍ਰਿਅਤਾ ਬੀਤੇ ਸਾਲਾਂ ਦੇ ਮੁਕਾਬਲੇ ਲਗਾਤਾਰ ਵਧਦੀ ਜਾ ਰਹੀ ਹੈ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੋਕਪ੍ਰਿਅਤਾ ਬੀਤੇ ਸਾਲਾਂ ਦੇ ਮੁਕਾਬਲੇ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਹੀ ਨਹੀਂ ਬਲਕਿ ਦੁਨਾਂ ਵਿਚ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਹੋਰ ਨੇਤਾਵਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਹੁਣ ਪੀਐਮ ਮੋਦੀ ਨੇ ਭਾਰਤ ਵਿਚ ਸਭ ਤੋਂ ਜ਼ਿਆਦਾ ਪ੍ਰਸ਼ੰਸਾ ਬਟੋਰਨ ਵਾਲਿਆਂ ਦੀ ਲਿਸਟ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਉਥੇ ਅਮਿਤਾਭ ਬਚਨ ਦੂਜੇ ਨੰਬਰ ‘ਤੇ ਹਨ।
Narendra Modi Most Admired
ਬ੍ਰਿਟੇਨ ਦੀ ਇਕ ਇੰਟਰਨੈਟ ਮਾਰਕਿੰਟ ਰਿਸਰਚ ਅਤੇ ਡਾਟਾ ਐਨਲਿਟਿਕਸ ਫਰਮ YouGov ਨੇ ਦੁਨੀਆ ਦੇ ਟਾਪ-20 ਐਡਮਾਯਰਡ ਪੁਰਸ਼ਾਂ ਤੇ ਮਹਿਲਾਵਾਂ ਦੀ ਲਿਸਟ ਜਾਰੀ ਕੀਤੀ ਹੈ। ਜਿਸ ਵਿਚ ਬਿਲ ਗੇਟਸ ਨੂੰ ਦੁਨੀਆਂ ਦੇ ਸਭ ਤੋਂ ਜ਼ਿਆਦਾ ਲੋਕਪ੍ਰਿਅ ਨੇਤਾ ਦੇ ਤੌਰ ‘ਤੇ ਚੁਣਿਆ ਗਿਆ ਹੈ। ਜਦਕਿ ਹੁਣ ਏਂਜੇਲਿਨਾ ਜੋਲੀ ਦੀ ਥਾਂ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੁਨੀਆਂ ਦੀ ਸਭ ਤੋਂ ਲੋਕਪ੍ਰਿਅ ਮਹਿਲਾ ਬਣ ਗਈ ਹੈ।
Indian Famous People
ਬਾਲੀਵੁੱਡ ਦੇ ਪੁਰਸ਼ ਕਲਾਕਾਰਾਂ ਦੀ ਲਿਸਟ ਵਿਚ ਸਭ ਤੋਂ ਜ਼ਿਆਦਾ ਟਾਪ ‘ਤੇ ਅਮਿਤਾਭ ਬਚਨ ਦਾ ਨਾਮ ਹੈ। ਜਦਕਿ ਸ਼ਾਹਰੁਖ ਖਾਨ ਨੂੰ ਇਸ ਲਿਸਟ ਵਿਚ 16ਵੀਂ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਲਿਸਟ ‘ਚ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਅਤੇ ਉਦਯੋਗਪਤੀ ਰਤਨ ਟਾਟਾ ਦਾ ਨਾਮ ਵੀ ਸ਼ਾਮਲ ਹੈ। ਟਾਪ-20 ਮਹਿਲਾਵਾਂ ਵਿਚ ਐਸ਼ਵਰੀਆ ਰਾਏ, ਪ੍ਰਿਯੰਕਾ ਚੋਪਰਾ ਸਮੇਤ ਦੀਪਿਕਾ ਪਾਦੂਕੋਣ ਤੇ ਸੁਸ਼ਮਿਤਾ ਸੇਨ ਦਾ ਨਾਮ ਵੀ ਸ਼ਾਮਲ ਹੈ।
narendra Modi
ਪ੍ਰਿਯੰਕਾ ਚੋਪਰਾ 2 ਪਾਇਦਾਨ ਫ਼ਿਸਲ ਕੇ ਦੀਪਿਕ ਤੋਂ ਨਿਚੇ ਆ ਗਈ ਹੈ। ਉਥੇ ਅਮਰੀਕਾ ਦੇ ਰਾਸ਼ਟਪਤੀ ਡੋਨਾਲਡ ਟਰੰਪ, ਰੂਸੀ ਰਾਸ਼ਟਰਪਤੀ ਬਲਾਦਿਮੀਰ ਪੁਤਿਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਿਸਟ ਵਿਚ ਮੋਦੀ ਤੋਂ ਕਾਫ਼ੀ ਨੀਚੇ ਹਨ। ਦੱਸ ਦਈਏ ਕਿ 41 ਦੇਸ਼ਾਂ ਦੇ 42 ਹਜਾਰ ਤੋਂ ਜ਼ਿਆਦਾ ਲੋਕਾਂ ਦੇ ਆਨਲਾਈਨ ਇੰਟਰਵਿਊ ਵਿਚ ਜੁੜੇ ਡਾਟਾ ਦੇ ਆਧਾਰ ‘ਤੇ ਰੈਂਕਿੰਗ ਕੀਤੀ ਗਈ ਹੈ।