ਨਰਿੰਦਰ ਮੋਦੀ ਨੇ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ
Published : May 30, 2019, 9:36 pm IST
Updated : May 30, 2019, 9:36 pm IST
SHARE ARTICLE
Narendra Modi takes oath, becomes PM Narendra Modi again
Narendra Modi takes oath, becomes PM Narendra Modi again

ਕੈਬਨਿਟ 'ਚ ਸ਼ਾਮਲ ਹੋਈਆਂ 6 ਔਰਤਾਂ  

ਨਵੀਂ ਦਿੱਲੀ : ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਅਮਿਤ ਸ਼ਾਹ ਪਹਿਲੀ ਵਾਰ ਕੇਂਦਰੀ ਮੰਤਰੀ ਬਣੇ। 3 ਸਾਲ ਵਿਦੇਸ਼ ਸਕੱਤਰ ਰਹੇ ਐਸ. ਰਵੀਸ਼ੰਕਰ ਨੂੰ ਵੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਮੋਦੀ ਸਮੇਤ 25 ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ। ਸੁਸ਼ਮਾ ਸਵਰਾਜ ਨੂੰ ਮੰਤਰੀ ਨਹੀਂ ਬਣਾਇਆ ਗਿਆ। 

Pic-1Pic-1

ਨਰਿੰਦਰ ਮੋਦੀ ਦੀ ਨਵੀਂ ਕੈਬਿਨੇਟ ਵਿਚ ਇਸ ਵਾਰ ਬਹੁਤ ਸਾਰੇ ਮੰਤਰੀ ਅਜਿਹੇ ਹਨ, ਜਿਨ੍ਹਾਂ ਪਹਿਲੀ ਵਾਰ ਇਹ ਅਹੁਦਾ ਸੰਭਾਲਿਆ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਤੇ ਉਸ ਦਾ ਗਠਜੋੜ ਐਨਡੀਏ ਬਹੁਤ ਭਾਰੀ ਬਹੁਮਤ ਨਾਲ ਸੱਤਾ 'ਚ ਆਏ ਹਨ। ਪੰਜਾਬ ਦੇ ਦੋ ਸੰਸਦ ਮੈਂਬਰਾਂ ਹਰਸਿਮਰਤ ਕੌਰ ਬਾਦਲ, ਸੋਮ ਪ੍ਰਕਾਸ਼ ਅਤੇ ਹਰਦੀਪ ਸਿੰਘ ਪੁਰੀ (ਅੰਮ੍ਰਿਤਸਰ ਤੋਂ ਚੋਣ ਲੜੇ ਸਨ) ਨੇ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਰਵੀ ਸ਼ੰਕਰ ਪ੍ਰਸਾਦ, ਪੀਯੂਸ਼ ਗੋਇਲ, ਸਮ੍ਰਿਤੀ ਈਰਾਨੀ, ਨਿਰਮਲਾ ਸੀਤਾਰਮਨ, ਕਿਰਨ ਰਿਜਿਜੂ, ਰਾਜਨਾਥ ਸਿੰਘ, ਨਿਤਿਨ ਗਡਕਰੀ, ਧਰਮੇਂਦਰ ਪ੍ਰਧਾਨ, ਡਾ. ਹਰਸ਼ਵਰਧਨ ਨੇ ਵੀ ਸਹੁੰ ਚੁੱਕੀ ਹੈ।

Pic-2Pic-2

ਇਨ੍ਹਾਂ ਤੋਂ ਇਲਾਵਾ ਐਸ ਜੈਸ਼ੰਕਰ, ਕ੍ਰਿਸ਼ਨ ਪਾਲ ਗੁਰਜਰ, ਸ੍ਰੀਪਦ ਨਾਇਕ, ਨਰੇ਼ਦਰ ਸਿੰਘ ਤੋਮਰ, ਸੁਰੇਸ਼ ਪ੍ਰਭੂ, ਰਾਓ ਇੰਦਰਜੀਤ ਸਿੰਘ, ਵੀ.ਕੇ. ਸਿੰਘ, ਅਰਜੁਨ ਰਾਮ ਮੇਘਵਾਲ, ਰਾਮ ਵਿਲਾਸ ਪਾਸਵਾਨ, ਹਰਸਿਮਰਤ ਕੌਰ ਬਾਦਲ, ਡੀਵੀ ਸਦਾਨੰਦ ਗੌੜਾ, ਬਾਬੁਲ ਸੁਪ੍ਰਿਓ, ਪ੍ਰਕਾਸ਼ ਜਾਵਡੇਕਰ, ਰਾਮਦਾਸ ਅਠਾਵਲੇ, ਜੀਤੇਂਦਰ ਸਿੰਘ, ਨਿਰੰਜਣ ਜਿਓਤੀ, ਪਰਸ਼ੋਤਮ ਰੁਪਾਲਾ, ਥਾਵਰ ਚੰਦ ਗਹਿਲੋਤ ਨੇ ਵੀ ਸਹੁੰ ਚੁੱਕੀ ਹੈ।

Pic-3Pic-3

ਪਹਿਲੀ ਵਾਰ ਹਲਫ਼ ਲੈਣ ਵਾਲੇ ਮੰਤਰੀਆਂ 'ਚ ਰਤਨ ਲਾਲ ਕਟਾਰੀਆ, ਰਮੇਸ਼ ਪੋਖਰੀਆਲ ਨਿਸ਼ੰਕ, ਆਰ.ਸੀ.ਪੀ. ਸਿੰਘ, ਜੀ. ਕਿਸ਼ਨ ਰੈੱਡੀ, ਸੁਰੇਸ਼ ਅੰਗਦੀ, ਏ ਰਵਿੰਦਰਨਾਥ, ਕੈਲਾਸ਼ ਚੌਧਰੀ, ਪ੍ਰਹਲਾਦ ਜੋਸ਼ੀ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਸੁਬਰਤ ਪਾਠਕ, ਦੋਬੋਸ਼੍ਰੀ ਚੌਧਰੀ ਤੇ ਰੀਟਾ ਬਹੁਗੁਣਾ ਜੋਸ਼ੀ ਸ਼ਾਮਲ ਹਨ।

ਮੋਦੀ ਕੈਬਨਿਟ ਦੀਆਂ ਵਿਸ਼ੇਸ਼ ਗੱਲਾਂ :
ਕੈਬਨਿਟ 'ਚ ਸ਼ਾਮਲ ਹੋਈਆਂ 6 ਔਰਤਾਂ  
58 ਮੰਤਰੀਆਂ ਨੇ ਚੁੱਕੀ ਸਹੁੰ
25 ਕੈਬਨਿਟ ਮੰਤਰੀ ਬਣੇ
24 ਰਾਜ ਮੰਤਰੀ 
19 ਆਗੂ ਬਣੇ ਪਹਿਲੀ ਵਾਰ ਮੰਤਰੀ
9 ਰਾਜ ਮੰਤਰੀਆਂ ਨੂੰ ਆਜ਼ਾਦ ਚਾਰਜ

Pic-4Pic-4

ਸਹੁੰ ਚੁੱਕ ਸਮਾਗਮ 'ਚ 6000 ਤੋਂ ਜ਼ਿਆਦਾ ਮਹਿਮਾਨ ਹੋਏ ਸ਼ਾਮਲ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਦੇਸ਼ ਦੁਨੀਆ ਦੇ ਕਰੀਬ 6000 ਤੋਂ ਜ਼ਿਆਦਾ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਸ 'ਚ ਬਿਮਸਟੇਕ ਦੇਸ਼ਾਂ ਦੇ 4 ਰਾਸ਼ਟਰਪਤੀ ਤੇ 3 ਦੇਸ਼ਾਂ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਏ। ਰਾਜਨੀਤਕ ਹਸਤੀਆਂ ਤੋਂ ਇਲਾਵਾ ਖੇਡ ਜਗਤ ਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਵੀ ਸ਼ਾਮਲ ਹੋਈਆਂ। ਇਨ੍ਹਾਂ 'ਚ ਸੁਪਰ ਸਟਾਰ ਰਜਨੀਕਾਂਤ, ਕਮਲ ਹਾਸਨ, ਕੰਗਣਾ ਰਨਾਊਤ, ਅਨਿਲ ਕਪੂਰ, ਵਿਵੇਕ ਓਬਰਾਏ ਦੇ ਨਾਂ ਸਾਮਲ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement