
ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਥੇ ਮੌਜੂਦ ਸਿਆਸੀ ਅਸਥਿਰਤਾ ਦੇ ਮਾਹੌਲ ਦਾ ਹਵਾਲਾ ਦਿੰਦੇ ਹੋਏ
ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਥੇ ਮੌਜੂਦ ਸਿਆਸੀ ਅਸਥਿਰਤਾ ਦੇ ਮਾਹੌਲ ਦਾ ਹਵਾਲਾ ਦਿੰਦੇ ਹੋਏ ਸਨਿਚਰਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਰਾਜਪਾਲ ਕਲਰਾਜ ਮਿਸ਼ਰ ਨੂੰ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਸ਼ ਕਰਨੀ ਚਾਹੀਦੀ ਹੈ।
Kalraj Mishra
ਇਸ 'ਤੇ ਪਲਟਵਾਰ ਕਰਦੇ ਹੋਏ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਦੋਸ਼ ਲਾਇਆ ਕਿ ਮਾਇਆਵਤੀ 'ਮਜਬੂਰ' ਹੈ ਅਤੇ ਅਪਣੀਆਂ 'ਮਜਬੂਰੀਆਂ' ਦੇ ਚਲਦੇ ਉਹ ਵਾਰ ਵਾਰ ਕਾਂਗਰਸ ਵਿਰੋਧੀ ਬਿਆਨਬਾਜ਼ੀ ਕਰਦੀ ਹੈ।
Ashok Ghelot
ਮਾਇਆਵਤੀ ਨੇ ਟਵੀਟ ਕੀਤਾ,''ਜਿਵੇਂ ਕਿ ਜਾਣਦੇ ਹਾਂ ਕਿ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਪਹਿਲੇ ਦਲ-ਬਦਲ ਕਾਨੂੰਨ ਦਾ ਖੁੱਲ੍ਹਾ ਉਲੰਘਣ ਅਤੇ ਬਸਪਾ ਨਾਲ ਲਗਾਤਾਰ ਦੂਜੀ ਵਾਰ ਦਗ਼ਾਬਾਜ਼ੀ ਕਰ ਕੇ ਪਾਰਟੀ ਦੇ ਵਿਧਾਇਕਾਂ ਨੂੰ ਕਾਂਗਰਸ 'ਚ ਸ਼ਾਮਲ ਕਰਵਾਇਆ ਅਤੇ ਹੁਣ ਸ਼ਰੇਆਮ ਫ਼ੋਨ ਟੇਪ ਕਰਵਾ ਕੇ ਇਨ੍ਹਾਂ ਨੇ ਇਕ ਹੋਰ ਗ਼ੈਰ-ਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਕੰਮ ਕੀਤਾ ਹੈ।''
Mayawati
ਉਨ੍ਹਾਂ ਕਿਹਾ,''ਇਸ ਤਰ੍ਹਾਂ, ਰਾਜਸਥਾਨ 'ਚ ਲਗਾਤਾਰ ਜਾਰੀ ਸਿਆਸੀ ਗਤੀਰੋਧ ਅਤੇ ਸਰਕਾਰੀ ਅਸਥਿਰਤਾ ਦੇ ਹਾਲਾਤ ਦਾ ਉੱਥੋਂ ਦੇ ਰਾਜਪਾਲ ਨੂੰ ਪ੍ਰਭਾਵੀ ਨੋਟਿਸ ਲੈ ਕੇ ਉੱਥੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫ਼ਾਰਿਸ਼ ਕਰਨੀ ਚਾਹੀਦੀ ਹੈ ਤਾਕਿ ਸੂਬੇ 'ਚ ਲੋਕਤੰਤਰ ਦੀ ਹੋਰ ਜ਼ਿਆਦਾ ਮਾੜੀ ਹਾਲਤ ਨਾ ਹੋਵੇ।''