
ਮਣੀਪੁਰ ਦੇ ਕਾਰਕੁੰਨ ਏਰੈਨਡਰੋ ਲੀਚੋਮਬਮ (Erendro Leichombam) ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ।
ਨਵੀਂ ਦਿੱਲੀ: ਮਣੀਪੁਰ ਦੇ ਕਾਰਕੁੰਨ ਏਰੈਨਡਰੋ ਲੀਚੋਮਬਮ (Erendro Leichombam) ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਏਰੈਨਡਰੋ ਨੂੰ ਤੁਰੰਤ ਰਿਆਹ ਕਰਨ ਦਾ ਆਦੇਸ਼ ਦਿੱਤਾ ਹੈ। ਦਰਅਸਲ ਏਰੈਨਡਰੋ ਨੂੰ ਇਕ ਫੇਸਬੁੱਕ ਪੋਸਟ ਲਈ ਐਨਐਸਏ ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ। ਉਹਨਾਂ ਦੇ ਪਿਤਾ ਨੇ ਉਹਨਾਂ ਦੀ ਹਿਰਾਸਤ ਨੂੰ ਚੁਣੌਤੀ ਦਿੱਤੀ ਸੀ।
SC orders release of Manipur activist Erendro Leichombam by 5 pm
ਹੋਰ ਪੜ੍ਹੋ: ਲਹਿੰਦੇ ਪੰਜਾਬ ਵਿਚ ਭਿਆਨਕ ਹਾਦਸਾ: ਬੱਸ ਤੇ ਟਰੱਕ ਦੀ ਟੱਕਰ ਵਿਚ 30 ਲੋਕਾਂ ਦੀ ਮੌਤ
ਸੁਪਰੀਮ ਕੋਰਟ ਨੇ ਕਿਹਾ ਕਿ ਕਾਰਕੁੰਨ ਏਰੈਨਡਰੋ ਲੀਚੋਮਬਮ ਨੂੰ ਇਕ ਦਿਨ ਵੀ ਹਿਰਾਸਤ ਵਿਚ ਨਹੀਂ ਰੱਖਿਆ ਜਾ ਸਕਦਾ। ਉਸ ਦੀ ਲਗਾਤਾਰ ਹਿਰਾਸਤ ਧਾਰਾ 21 (ਜੀਣ ਦੇ ਅਧਿਕਾਰ) ਦਾ ਉਲੰਘਣ ਕਰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਾਰਕੁੰਨ ਨੂੰ ਅੱਜ ਸ਼ਾਮ 5 ਵਜੇ ਤੱਕ 1000 ਰੁਪਏ ਦੇ ਨਿੱਜੀ ਬਾਂਡ ਨਾਲ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
Supreme Court
ਹੋਰ ਪੜ੍ਹੋ: ਮਾਨਸੂਨ ਇਜਲਾਸ: ਕੁਝ ਲੋਕਾਂ ਨੂੰ ਦਲਿਤਾਂ, ਔਰਤਾਂ ਤੇ ਕਿਸਾਨਾਂ ਦਾ ਮੰਤਰੀ ਬਣਨਾ ਰਾਸ ਨਹੀਂ ਆਇਆ- PM
ਕਾਰਕੁੰਨ ਦੇ ਪਿਤਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ। ਦੱਸ ਦਈਏ ਕਿ ਕਾਰਕੁੰਨ ਏਰੈਨਡਰੋ ਲੀਚੋਮਬਮ ਨੇ ਫੇਸਬੁੱਕ ਪੋਸਟ ਵਿਚ ਕਿਹਾ ਸੀ ਕਿ ਗੋਬਰ ਜਾਂ ਗਊ ਮੂਤਰ ਨਾਲ ਕੋਵਿਡ ਦਾ ਇਲਾਜ ਨਹੀਂ ਹੋਵੇਗਾ।