
ਸੀਨੀਅਰ ਵਕੀਲ ਸੀਐਸ ਵੈਦਿਆਨਾਥ ਨੇ ਕਿਹਾ ਕਿ ਯੂਪੀ ਸਰਕਾਰ ਸਿਰਫ ਪ੍ਰਤੀਕ ਰੂਪ ‘ਚ ਕਾਂਵੜ ਯਾਤਰਾ ਕੱਢੇਗੀ।
ਨਵੀਂ ਦਿੱਲੀ: ਕਾਂਵੜ ਯਾਤਰਾ (Kanwar Yatra) ਕੱਢਣ ਦੇ ਮਾਮਲੇ ‘ਚ ਸੁਪਰੀਮ ਕੋਰਟ (Supreme Court) ਵਿਚ ਸੁਣਵਾਈ ਜਾਰੀ ਹੈ। ਇਸ ਦੌਰਾਨ ਜਸਟਿਸ ਨਰੀਮਨ (Justice Nariman) ਨੇ ਕਿਹਾ ਕਿ ਰਾਜ ਸਰਕਾਰ 100% ਦੀ ਸਮਰੱਥਾ ਨਾਲ ਕਾਂਵੜ ਯਾਤਰਾ ਨਹੀਂ ਕੱਢ ਸਕਦੀ। ਇਸ 'ਤੇ ਸੀਨੀਅਰ ਵਕੀਲ ਸੀਐਸ ਵੈਦਿਆਨਾਥ (Senior Advocate CS Vaidyanathan) ਨੇ ਵੀ ਕਿਹਾ ਕਿ ਯੂਪੀ ਸਰਕਾਰ (UP Government) ਸਿਰਫ ਪ੍ਰਤੀਕ ਰੂਪ (Symbolic way) ‘ਚ ਕਾਂਵੜ ਯਾਤਰਾ ਕੱਢੇਗੀ।
ਇਹ ਵੀ ਪੜ੍ਹੋ - T-Series ਦੇ MD ਭੂਸ਼ਣ ਕੁਮਾਰ ’ਤੇ ਲੱਗਾ ਜਬਰ-ਜਨਾਹ ਦਾ ਇਲਜ਼ਾਮ, ਮਾਮਲਾ ਦਰਜ
Supreme Court of India
ਸਾਰੀਆਂ ਦਲੀਲਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਇਸ ’ਤੇ ਮੁੜ ਵਿਚਾਰ ਕਰਨ ਤੋਂ ਬਾਅਦ ਹਲਫਨਾਮਾ ਮੰਗਿਆ ਹੈ। ਅਦਾਲਤ ‘ਚ ਯੂਪੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਤੀਕ ਤੌਰ ‘ਤੇ ਯਾਤਰਾ ਦੀ ਆਗਿਆ ਦਿੱਤੀ ਹੈ। ਹਾਲਾਂਕਿ, ਇਸ ਮਾਮਲੇ ਵਿਚ ਹਲਫਨਾਮਾ ਦਾਇਰ ਕਰਨ ਤੋਂ ਬਾਅਦ ਅਦਾਲਤ 21 ਜੁਲਾਈ ਨੂੰ ਫਿਰ ਸੁਣਵਾਈ ਕਰੇਗੀ।
ਇਹ ਵੀ ਪੜ੍ਹੋ - ਦਰਦਨਾਕ: ਰਿਸ਼ਤੇ ‘ਚ ਲੱਗਦੇ ਭੈਣ-ਭਰਾ ਦੀ ਭਿਆਨਕ ਸੜਕ ਹਾਦਸੇ ‘ਚ ਹੋਈ ਮੌਤ
ਕਾਂਵੜ ਨੂੰ ਗੰਗਾਜਲ ਟੈਂਕਰਾਂ ਵਿਚ ਉਪਲਬਧ ਕਰਾਉਣ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਂਵੜ ਯਾਤਰਾ ਕੱਢਣ ਤੋਂ ਪਹਿਲਾਂ ਇਜਾਜ਼ਤ ਲੈਣੀ ਪਵੇਗੀ। ਸਿਰਫ ਉਨ੍ਹਾਂ ਲੋਕਾਂ ਨੂੰ ਹੀ ਇਸ ‘ਚ ਸ਼ਾਮਲ ਹੋਣ ਦੀ ਇਜਾਜ਼ਤ ਹੈ, ਜਿਨ੍ਹਾਂ ਦੀ ਆਰਟੀ ਪੀਸੀਆਰ (RT-PCR) ਰਿਪੋਰਟ ਨੈਗੇਟਿਵ (Negative Report) ਹੈ ਜਾਂ ਜੋ ਪੂਰੀ ਤਰ੍ਹਾਂ ਟੀਕਾਕਰਣ (Vaccinated) ਕਰਾ ਚੁਕੇ ਹਨ।
Yogi Adityanath
ਇਹ ਵੀ ਪੜ੍ਹੋ - ਖੂਹ 'ਚ ਡਿੱਗੇ ਬੱਚੇ ਨੂੰ ਬਚਾਉਣ ਗਏ 2 ਦਰਜਨ ਲੋਕ ਡਿੱਗੇ ਖੂਹ ਅੰਦਰ, ਤਿੰਨ ਦੀ ਮੌਤ
ਯੂਪੀ ਵਿਚ ਕਾਂਵੜ ਯਾਤਰਾ ਦੀ ਇਜਾਜ਼ਤ 'ਤੇ ਸੁਪਰੀਮ ਕੋਰਟ ਨੇ ਕਿਹਾ,' ਅਸੀਂ ਤੁਹਾਨੂੰ ਇਕ ਵਾਰ ਹੋਰ ਵਿਚਾਰ ਕਰਨ ਦਾ ਮੌਕਾ ਦੇਣਾ ਚਾਹੁੰਦੇ ਹਾਂ। ਤੁਸੀਂ ਫੈਸਲਾ ਕਰੋ ਕਿ ਯਾਤਰਾ ਨੂੰ ਆਗਿਆ ਦੇਣੀ ਹੈ ਜਾਂ ਨਹੀਂ।ਅਸੀਂ ਤੁਹਾਨੂੰ ਸੋਮਵਾਰ ਤੱਕ ਦਾ ਸਮਾਂ ਦੇ ਰਹੇ ਹਾਂ, ਨਹੀਂ ਤਾਂ ਸਾਨੂੰ ਜ਼ਰੂਰੀ ਆਦੇਸ਼ ਦੇਣੇ ਪੈਣਗੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਦੇਸ਼ ਦੇ ਨਾਗਰਿਕਾਂ ਦੀ ਸਿਹਤ ਦਾ ਅਧਿਕਾਰ ਸਰਬੋਤਮ ਹੈ ਅਤੇ ਧਾਰਮਿਕ ਭਾਵਨਾਵਾਂ ਸਮੇਤ ਹੋਰ ਸਾਰੀਆਂ ਭਾਵਨਾਵਾਂ ਇਸ ਦੇ ਅਧੀਨ ਹਨ।