ਹੁਣ ਨੌਜਵਾਨਾਂ ‘ਚ ਫੈਲ ਰਿਹਾ ਹੈ ਕੋਰੋਨਾ! ਮਹਾਰਾਸ਼ਟਰ ‘ਚ 20 ਸਾਲ ਤੋਂ ਘੱਟ ਉਮਰ ਦੇ 11% ਮਰੀਜ਼
Published : Aug 19, 2020, 10:44 am IST
Updated : Aug 19, 2020, 10:44 am IST
SHARE ARTICLE
Covid 19
Covid 19

ਮਹਾਰਾਸ਼ਟਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੀ ਲਾਗ ਦੇ ਵਿਚਕਾਰ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਰਾਜ ਵਿਚ ਕੁੱਲ ਕੇਸਾਂ ਵਿੱਚੋਂ 11% ਮਾਮਲੇ 20 ਸਾਲ ਤੋਂ ਘੱਟ ਉਮਰ...

ਮੁੰਬਈ- ਮਹਾਰਾਸ਼ਟਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੀ ਲਾਗ ਦੇ ਵਿਚਕਾਰ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਰਾਜ ਵਿਚ ਕੁੱਲ ਕੇਸਾਂ ਵਿੱਚੋਂ 11% ਮਾਮਲੇ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨਾਲ ਸਬੰਧਤ ਹਨ। ਕੋਵਿਡ 19 ਤੋਂ ਹੋਣ ਵਾਲੀਆਂ ਮੌਤਾਂ ਵਿਚ ਉਨ੍ਹਾਂ ਦਾ ਹਿੱਸਾ 0.5 ਪ੍ਰਤੀਸ਼ਤ ਹੈ। ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 5.95 ਲੱਖ ਮਾਮਲਿਆਂ ਵਿੱਚੋਂ (ਕਿਰਿਆਸ਼ੀਲ ਅਤੇ ਠੀਕ / ਛੁੱਟੀ ਵਾਲੇ ਦੋਵਾਂ ਮਾਮਲਿਆਂ ਸਮੇਤ) 66,000 ਤੋਣ ਵੱਧ 20 ਸਾਲ ਦੀ ਉਮਰ ਤੱਕ ਦੇ ਬੱਚੇ ਅਤੇ ਨੌਜਵਾਨ ਹਨ।

corona viruscorona virus

ਉੱਥੇ ਹੀ ਰਾਜ ਸਰਕਾਰ ਦੁਆਰਾ 16 ਅਗਸਤ ਤੱਕ ਕੀਤੀ ਗਈ ਗਣਨਾ ਦੇ ਅਨੁਸਾਰ ਰਾਜ ਵਿਚ ਹੋਈਆਂ ਕੁੱਲ 19,830 ਕੋਰੋਨਾ ਮੌਤਾਂ ਵਿੱਚੋਂ ਸਿਰਫ 99 ਬੱਚੇ ਜਾਂ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ। ਇਨ੍ਹਾਂ ਵਿਚੋਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਮਰਨ ਵਾਲਿਆਂ ਵਿਚ 52 ਪ੍ਰਤੀਸ਼ਤ ਹਿੱਸਾ ਹੈ।

Corona virusCorona virus

ਦੱਸ ਦਈਏ ਕਿ ਮਹਾਰਾਸ਼ਟਰ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 11,119 ਨਵੇਂ ਮਾਮਲਿਆਂ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 6,15,477 ਹੋ ਗਈ ਹੈ। ਕੋਵਿਡ -19 ਦੇ 422 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 20,687 ਤੱਕ ਪਹੁੰਚ ਗਈ ਹੈ।

 Corona VirusCorona Virus

ਅਧਿਕਾਰੀ ਨੇ ਦੱਸਿਆ ਕਿ 9,356 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਠੀਕ ਹੋ ਚੁੱਕੇ ਲੋਕਾਂ ਦੀ ਕੁੱਲ ਸੰਖਿਆ 4,37,870 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜ ਵਿਚ ਅਜੇ ਵੀ 1,56,608 ਲੋਕ ਵਾਇਰਸ ਨਾਲ ਸੰਕਰਮਿਤ ਹਨ। ਇਸ ਦੇ ਨਾਲ ਹੀ ਮੁੰਬਈ ਵਿਚ ਕੋਵਿਡ -19 ਦੇ 931 ਨਵੇਂ ਕੇਸ ਸਾਹਮਣੇ ਆਏ।

Corona VirusCorona Virus

ਜਿਸ ਕਾਰਨ ਮੰਗਲਵਾਰ ਨੂੰ ਸੰਕਰਮਿਤ ਲੋਕਾਂ ਦੀ ਗਿਣਤੀ 1,30,410 ਹੋ ਗਈ। ਇਹ ਜਾਣਕਾਰੀ ਬ੍ਰਹਿਮੰਬਾਈ ਮਿਉਂਸਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਨੇ ਦਿੱਤੀ। ਬੀਐਮਸੀ ਨੇ ਕਿਹਾ ਕਿ 49 ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 7,219 ਹੋ ਗਈ। ਬੀਐਮਸੀ ਨੇ ਇਹ ਵੀ ਕਿਹਾ ਕਿ ਸੰਕਰਮਣ ਤੋਂ ਜਾਨ ਗੁਆਣ ਵਾਲਿਆਂ ਵਿਚੋਂ 40 ਨੂੰ ਹੋਰ ਵੀ ਰੋਗ ਸੀ।

Corona VirusCorona Virus

ਬੀਐਮਸੀ ਨੇ ਕਿਹਾ ਕਿ ਇੱਕ ਦਿਨ ਵਿਚ 892 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਇਸ ਦੇ ਨਾਲ, ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1,05,193 ਹੋ ਗਈ ਹੈ। ਬੀਐਮਸੀ ਨੇ ਕਿਹਾ ਕਿ ਮੁੰਬਈ ਵਿਚ ਰਿਕਵਰੀ ਦੀ ਦਰ ਹੁਣ 80 ਪ੍ਰਤੀਸ਼ਤ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement