
ਅੱਜ ਚੰਡੀਗੜ੍ਹ ਵਿਚ ਭਾਜਪਾ ਦੀ ‘ਜਨ ਆਸ਼ੀਰਵਾਦ ਯਾਤਰਾ’ ਮੌਕੇ ਭਾਜਪਾ ਵਰਕਰਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ
ਚੰਡੀਗੜ੍ਹ(ਹਰਦੀਪ ਸਿੰਘ ਭੋਗਲ): ਅੱਜ ਚੰਡੀਗੜ੍ਹ ਵਿਚ ਭਾਜਪਾ ਦੀ ‘ਜਨ ਆਸ਼ੀਰਵਾਦ ਯਾਤਰਾ’ ਮੌਕੇ ਭਾਜਪਾ ਵਰਕਰਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਅਤੇ ਇਹ ਘਟਨਾ ਕੈਮਰੇ ਵਿਚ ਵੀ ਕੈਦ ਹੋ ਗਈ। ਦਰਅਸਲ ‘ਜਨ ਆਸ਼ੀਰਵਾਦ ਯਾਤਰਾ’ ਮੌਕੇ ਚੰਡੀਗੜ੍ਹ ਪਹੁੰਚੇ ਅਨੁਰਾਗ ਠਾਕੁਰ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ।
Chandigarh Police Arrest Protesting Farmers
ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਗਰੀਬੀ ਵਧਾ ਰਹੀ ਸਰਕਾਰ, ਲਾਗੂ ਹੋਵੇ ਨਿਆਂ ਯੋਜਨਾ’
ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਵਿਚ ਕਿਸਾਨ ਬੀਬੀਆਂ ਵੀ ਸ਼ਾਮਲ ਸਨ। ਚੰਡੀਗੜ੍ਹ ਪੁਲਿਸ ਨੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਉਹਨਾਂ ਦੇ ਮੂੰਹ ਘੁੱਟ ਦਿੱਤੇ। ਇਸ ਦੌਰਾਨ ਭਾਜਪਾ ਵਰਕਰਾਂ ਨੇ ਇਕ ਮਹਿਲਾ ਨਾਲ ਬਦਸਲੂਕੀ ਵੀ ਕੀਤੀ। ਇਸ ਤੋਂ ਇਲਾਵਾ ਭਾਜਪਾ ਵਰਕਰਾਂ ਨੇ ਮਹਿਲਾ ਕਿਸਾਨ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਮਹਿਲਾ ਨਾਲ ਧੱਕਾ-ਮੁੱਕੀ ਵੀ ਕੀਤੀ।
BJP workers abuse woman farmer
ਹੋਰ ਪੜ੍ਹੋ: ਕਿਸਾਨਾਂ ਨੇ ਦੂਜੇ ਦਿਨ ਵੀ ਰੋਕੀ ਸੁਖਬੀਰ ਬਾਦਲ ਦੀ 'ਪੰਜਾਬ ਯਾਤਰਾ', ਯਾਦ ਕਰਵਾਏ ਪੁਰਾਣੇ ਵਾਅਦੇ
ਭਾਜਪਾ ਸਰਮਥਕਾਂ ਨੇ ‘ਅਨੁਰਾਗ ਠਾਕੁਰ ਮੁਰਦਾਬਾਦ’ ਦੇ ਨਾਅਰੇ ਲਗਾ ਰਹੀ ਮਹਿਲਾ ਦੇ ਹੱਥ ਵਿਚੋਂ ਕਾਲਾ ਝੰਡਾ ਖੋਹ ਕੇ ਉਸ ਨੂੰ ਧੱਕਾ ਵੀ ਮਾਰਿਆ। ਹਾਲਾਂਕਿ ਸਪੋਕਸਮੈਨ ਦੇ ਪੱਤਰਕਾਰ ਨੇ ਭਾਜਪਾ ਵਰਕਰਾਂ ਨੂੰ ਅਜਿਹਾ ਨਾ ਕਰਨ ਲਈ ਵੀ ਕਿਹਾ।
BJP workers abuse woman farmer BJP workers abuse woman farmer
ਹੋਰ ਪੜ੍ਹੋ: ਭਾਜਪਾ ਦੀ ਤਰ੍ਹਾਂ ਦੇਸ਼ ਨੂੰ ਤੋੜਨ ਅਤੇ ਵੰਡਣ ਵਾਲੀ ਰਾਜਨੀਤੀ ਬੰਦ ਕਰੇ ਕਾਂਗਰਸ : ਆਪ
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮਹਿਲਾ ਕਿਸਾਨ ਨੇ ਕਿਹਾ ਕਿ ਭਾਜਪਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਂਅ ’ਤੇ ਧੀਆਂ ਦੀ ਇੱਜ਼ਤ ਨੂੰ ਹੱਥ ਪਾ ਰਹੀ ਹੈ। ਇਸ ਮੌਕੇ ਕਈ ਭਾਜਪਾ ਵਰਕਰ ਕਿਸਾਨਾਂ ਵਿਰੁੱਧ ਗਲਤ ਬਿਆਨਬਾਜ਼ੀ ਅਤੇ ਟਿੱਪਣੀਆਂ ਕਰਦੇ ਦਿਖਾਈ ਦਿੱਤੇ।