
ਕਸ਼ਮੀਰ ਮੁੱਦੇ 'ਤੇ 'ਆਪ' ਨੇ ਨਵਜੋਤ ਸਿੱਧੂ ਨੂੰ ਘੇਰਿਆ
ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਕਾਂਗਰਸ 'ਤੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਅਤੇ ਰਾਸ਼ਟਰੀ ਬੁਲਾਰੇ ਤੇ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ (Raghav Chadha) ਨੇ ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਵੱਲੋਂ ਕਸ਼ਮੀਰ ਨੂੰ ਵੱਖਰਾ ਮੁਲਕ ਕਹਿਣ 'ਤੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੋਂ ਸਪਸ਼ਟੀਕਰਨ ਮੰਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਤੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਵੀ ਨਵਜੋਤ ਸਿੱਧੂ 'ਤੇ ਹਮਲਾ ਬੋਲ ਚੁੱਕੇ ਹਨ।
Bhagwant Mann
ਹੋਰ ਪੜ੍ਹੋ: ਹੈਰਾਨੀਜਨਕ! ਪਤਨੀ ਨੇ ਨਹੀਂ ਕੱਢਿਆ ਘੁੰਡ ਤਾਂ ਪਤੀ ਨੇ 3 ਸਾਲਾ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ
ਕਸ਼ਮੀਰ ਦੇ ਮੁੱਦੇ 'ਤੇ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਸਲਾਹਕਾਰ ਦੀ ਟਿੱਪਣੀ ਸੰਬੰਧੀ ਨਵਜੋਤ ਸਿੱਧੂ ਨੂੰ ਘੇਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਨੇ ਆਪਣੇ ਸਲਾਹਕਾਰਾਂ ਦੇ ਜ਼ਰੀਏ ਦੇਸ਼ ਦੀ ਅਖੰਡਤਾ ਅਤੇ ਪ੍ਰਭੁਤਾ ਦੇ ਖ਼ਿਲਾਫ਼ ਬਿਆਨ ਦਿੱਤਾ ਹੈ, ਜਿਸ ਨਾਲ ਪੰਜਾਬ ਅਤੇ ਦੇਸ਼ ਦੀ ਜਨਤਾ ਦੇ ਦਿਲਾਂ 'ਤੇ ਭਾਰੀ ਸੱਟ ਲੱਗੀ ਹੈ। 'ਆਪ' ਆਗੂਆਂ ਨੇ ਸਿੱਧੂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਨੂੰ ਤੋੜਨ ਅਤੇ ਵੰਡਣ ਦੀ ਰਾਜਨੀਤੀ ਕਰਨਾ ਬੰਦ ਕਰਨ। ਰਾਘਵ ਚੱਢਾ ਨੇ ਕਿਹਾ ਕਿ ਭਾਵੇਂ ਨਵਜੋਤ ਸਿੱਧੂ ਕਾਂਗਰਸ ਦਾ ਹਿੱਸਾ ਹਨ, ਪਰ ਉਸ ਦੇ ਖ਼ੂਨ 'ਚ ਹੁਣ ਵੀ ਭਾਜਪਾ ਸਮਾਈ ਹੋਈ ਹੈ, ਕਿਉਂਕਿ ਭਾਜਪਾ ਹਮੇਸ਼ਾ ਹੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਦੀ ਆਈ ਹੈ ਅਤੇ ਸਿੱਧੂ ਵੀ ਭਾਜਪਾ ਵਾਲੇ ਹੱਥਕੰਡੇ ਅਪਣਾ ਰਹੇ ਹਨ।
Navjot Sidhu
ਹੋਰ ਪੜ੍ਹੋ: ਪਾਕਿਸਤਾਨ ਵਿਚ ਹੋਇਆ ਵੱਡਾ ਧਮਾਕਾ, ਤਿੰਨ ਦੀ ਮੌਤ ਤੇ 50 ਤੋਂ ਜ਼ਿਆਦਾ ਲੋਕ ਜ਼ਖਮੀ
ਉਨ੍ਹਾਂ ਸਿੱਧੂ ਨੂੰ ਸਵਾਲ ਕੀਤਾ, 'ਕੀ ਉਹ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ? ਕੀ ਉਹ ਚਾਹੁੰਦੇ ਹਨ ਕਿ ਕਸ਼ਮੀਰ ਨੂੰ ਅਲੱਗ ਦੇਸ਼ ਦਾ ਦਰਜਾ ਮਿਲਣਾ ਚਾਹੀਦਾ? ਦੇਸ਼ ਦੇ ਖ਼ਿਲਾਫ਼ ਇਸ ਤਰਾਂ ਦੇ ਬਿਆਨ ਨਵਜੋਤ ਸਿੱਧੂ ਨੂੰ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਸਿੱਧੂ ਨੂੰ ਸਪਸ਼ਟੀਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਅਤੇ ਦੇਸ਼ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਇਸ ਤਰਾਂ ਦੇ ਦੇਸ਼ ਵਿਰੋਧੀ ਬਿਆਨਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ।
'ਆਪ' ਆਗੂਆਂ ਨੇ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ ਅਤੇ ਸਲਾਹਕਾਰਾਂ ਦੇ ਰਾਹੀਂ ਸਿੱਧੂ ਵੱਲੋਂ ਕਸ਼ਮੀਰ ਨੂੰ ਅਲੱਗ ਦੇਸ਼ ਬਣਾਉਣ ਦੇ ਦਿੱਤੇ ਬਿਆਨ ਨਾਲ ਸਰਹੱਦਾਂ 'ਤੇ ਤਾਇਨਾਤ ਪੰਜਾਬ ਅਤੇ ਦੇਸ਼ ਦੇ ਜਵਾਨਾਂ ਦੀ ਬੇਇੱਜ਼ਤੀ ਹੋਈ ਹੈ।
Raghav Chadha
ਹੋਰ ਪੜ੍ਹੋ: ਸਾਂਝੇ ਅਧਿਆਪਕ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ, ਅਧਿਆਪਕ ਦਿਵਸ ਮੌਕੇ ਕੀਤਾ ਜਾਵੇਗਾ ਸੂਬਾ ਪੱਧਰੀ ਇਕੱਠ
ਉਨ੍ਹਾਂ ਕਿਹਾ ਕਿ ਦੇਸ਼ ਦੇ ਖ਼ਿਲਾਫ਼ ਉਸ (ਸਿੱਧੂ) ਦੀ ਇਸ ਟਿੱਪਣੀ ਅਤੇ ਰਾਸ਼ਟਰ ਵਿਰੋਧੀ ਸੋਚ ਨੇ ਸਰਹੱਦਾਂ 'ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸ਼ਹਾਦਤ 'ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਜਵਾਨਾਂ ਦੀ ਸ਼ਹਾਦਤ ਸਿੱਧੂ ਲਈ ਕੋਈ ਮਾਅਇਨੇ ਨਹੀਂ ਰੱਖਦੀ ? ਆਮ ਆਦਮੀ ਪਾਰਟੀ ਸਿੱਧੂ ਦੀ ਇਸ ਪ੍ਰਕਾਰ ਦੀ ਸੋਚ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਦੇਸ਼ ਦੀ ਜਨਤਾ ਵੀ ਸਿੱਧੂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਆਪਣੀ ਸੌੜੀ ਸੋਚ ਅਤੇ ਹੋਸ਼ੀ ਰਾਜਨੀਤੀ ਕਰਨ ਦਾ ਖ਼ਮਿਆਜ਼ਾ ਸਿੱਧੂ ਨੂੰ 2022 ਦੀਆਂ ਵਿਧਾਨ ਸਭਾ ਚੋਣਾ 'ਚ ਭੁਗਤਣਾ ਪਵੇਗਾ।