
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਗਰੀਬੀ ਵਧਾਉਣ ਦਾ ਆਰੋਪ ਲਗਾਇਆ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਗਰੀਬੀ ਵਧਾਉਣ ਦਾ ਆਰੋਪ ਲਗਾਇਆ। ਉਹਨਾਂ ਕਿਹਾ ਕਿ ਨਿਆਂ ਯੋਜਨਾ ਲਾਗੂ ਕਰਕੇ ਗਰੀਬਾਂ ਨੂੰ 6000 ਰੁਪਏ ਦੀ ਮਾਸਿਕ ਮਦਦ ਦੇਣ ਦੀ ਜ਼ਰੂਰਤ ਹੈ।
PM Modi
ਹੋਰ ਪੜ੍ਹੋ: ਭਾਜਪਾ ਦੀ ਤਰ੍ਹਾਂ ਦੇਸ਼ ਨੂੰ ਤੋੜਨ ਅਤੇ ਵੰਡਣ ਵਾਲੀ ਰਾਜਨੀਤੀ ਬੰਦ ਕਰੇ ਕਾਂਗਰਸ : ਆਪ
ਉਹਨਾਂ ਨੇ ਫੇਸਬੁੱਕ ਪੋਸਟ ਵਿਚ ਕਿਹਾ, ‘ਮੋਦੀ ਸਰਕਾਰ ਦੇਸ਼ ਵਿਚ ਵਧਾ ਰਹੀ ਹੈ ਗਰੀਬੀ। 13.4 ਕਰੋੜ ਭਾਰਤੀ 150 ਰੁਪਏ ਪ੍ਰਤੀ ਦਿਨ ਤੋਂ ਘੱਟ ਕਮਾ ਰਹੇ ਹਨ। ਇਹਨਾਂ ਪਰਿਵਾਰਾਂ ਨੂੰ ਨਿਆਂ ਯੋਜਨਾ ਤਹਿਤ 6000 ਰੁਪਏ ਮਹੀਨਾ ਕਿਉਂ ਨਾ ਦਿੱਤਾ ਜਾਵੇ?’
FB Post
ਹੋਰ ਪੜ੍ਹੋ: ਪਾਕਿਸਤਾਨ ਵਿਚ ਹੋਇਆ ਵੱਡਾ ਧਮਾਕਾ, ਤਿੰਨ ਦੀ ਮੌਤ ਤੇ 50 ਤੋਂ ਜ਼ਿਆਦਾ ਲੋਕ ਜ਼ਖਮੀ
ਕਾਂਗਰਸ ਆਗੂ ਨੇ ਰਿਸਰਚ ਸੈਂਟਰ ਦਾ ਹਵਾਲਾ ਦਿੰਦਿਆਂ ਇਕ ਚਾਰਟ ਜ਼ਰੀਏ ਦਾਅਵਾ ਕੀਤਾ ਕਿ ਸਾਲ 2020 ਵਿਚ ਛੇ ਕਰੋੜ ਭਾਰਤੀ ਨਾਗਰਿਕਾਂ ਦੀ ਆਮਦਨ 150 ਰੁਪਏ ਪ੍ਰਤੀਦਿਨ ਦੀ ਸੀ ਪਰ 2021 ਵਿਚ ਇਹ ਗਿਣਤੀ ਵਧ ਕੇ 13.4 ਕਰੋੜ ਹੋ ਗਈ ਹੈ।
Rahul Gandhi
ਹੋਰ ਪੜ੍ਹੋ: ਹੈਰਾਨੀਜਨਕ! ਪਤਨੀ ਨੇ ਨਹੀਂ ਕੱਢਿਆ ਘੁੰਡ ਤਾਂ ਪਤੀ ਨੇ 3 ਸਾਲਾ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ
ਦੱਸ ਦਈਏ ਕਿ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਘੱਟੋ ਘੱਟ ਆਮਦਨ ਗਾਰੰਟੀ ਯੋਜਨਾ (ਨਿਆਂ) ਦਾ ਵਾਅਦਾ ਕੀਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਸੱਤਾ ਵਿਚ ਆਉਣ ’ਤੇ ਉਹਨਾਂ ਵੱਲੋਂ ਦੇਸ਼ ਦੇ ਕਰੀਬ 5 ਕਰੋੜ ਗਰੀਬ ਪਰਿਵਾਰਾਂ ਨੂੰ ਛੇ-ਛੇ ਹਜ਼ਾਰ ਰੁਪਏ ਦੀ ਮਾਸਿਕ ਮਦਦ ਦਿੱਤੀ ਜਾਵੇਗੀ ਹਾਲਾਂਕਿ ਚੋਣਾਂ ਵਿਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।