UP: ਸੁਲਤਾਨਪੁਰ 'ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ’ਚ ਚਾਰ ਲੋਕਾਂ ’ਤੇ ਕੇਸ ਦਰਜ
Published : Aug 19, 2021, 6:30 pm IST
Updated : Aug 19, 2021, 6:32 pm IST
SHARE ARTICLE
4 booked for gang raping a woman in Sultanpur, UP
4 booked for gang raping a woman in Sultanpur, UP

ਪੁਲਿਸ ਨੇ ਦੱਸਿਆ, ਮੰਗਲਵਾਰ ਦੇਰ ਰਾਤ ਦੋਸਤਪੁਰ ਥਾਣਾ ਖੇਤਰ ਦੇ ਮਹਾਨਿਆ ਪਿੰਡ 'ਚ ਇਕ ਔਰਤ ਨੂੰ ਵਾਹਨ ਤੋਂ ਸੁੱਟ ਕੇ 4 ਲੋਕ ਫ਼ਰਾਰ ਹੋ ਗਏ ਸਨ।

 

ਸੁਲਤਾਨਪੁਰ: ਉੱਤਰ ਪ੍ਰਦੇਸ਼ (UP) ਦੇ ਸੁਲਤਾਨਪੁਰ (Sultanpur) ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕਥਿਤ ਸਮੂਹਿਕ ਬਲਾਤਕਾਰ (Gang Rape) ਦੇ ਮਾਮਲੇ ਵਿਚ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਦੋਸਤਪੁਰ ਥਾਣਾ ਖੇਤਰ ਦੇ ਮਹਾਨਿਆ ਪਿੰਡ (Mahania Village) ਵਿਚ ਇਕ ਔਰਤ ਨੂੰ ਚਾਰ ਪਹੀਆ ਵਾਹਨ ਤੋਂ ਸੁੱਟ ਕੇ ਚਾਰ ਲੋਕ ਫ਼ਰਾਰ ਹੋ ਗਏ ਸਨ। ਪਿੰਡ ਵਾਸੀਆਂ ਨੇ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਔਰਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

ਹੋਰ ਪੜ੍ਹੋ: ਸਾਂਝੇ ਅਧਿਆਪਕ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ, ਅਧਿਆਪਕ ਦਿਵਸ ਮੌਕੇ ਕੀਤਾ ਜਾਵੇਗਾ ਸੂਬਾ ਪੱਧਰੀ ਇਕੱਠ

Gang Rape And Murder Inside The Kaushambi Hospital Gang Rape

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ। ਉਸ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸਤਪੁਰ ਥਾਣੇ (Dostpur Police Station) ਵਿਚ ਚਾਰ ਲੋਕਾਂ ਦੇ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਦੋਸਤਪੁਰ ਥਾਣੇ ਦੇ ਸਬ-ਇੰਸਪੈਕਟਰ ਸਈਦ ਨਿਆਜ਼ੀ ਹੁਸੈਨ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 11 ਵਜੇ ਪਿੰਡ ਵਾਸੀਆਂ ਨੇ ਇਕ ਔਰਤ ਨੂੰ ਸੜਕ ਦੇ ਕਿਨਾਰੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਵੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਹੋਰ ਪੜ੍ਹੋ: ਪਾਕਿਸਤਾਨ ਵਿਚ ਹੋਇਆ ਵੱਡਾ ਧਮਾਕਾ, ਤਿੰਨ ਦੀ ਮੌਤ ਤੇ 50 ਤੋਂ ਜ਼ਿਆਦਾ ਲੋਕ ਜ਼ਖਮੀ

ਜਦ ਔਰਤ ਹੋਸ਼ ਵਿਚ ਆਈ ਤਾਂ ਉਸ ਨੇ ਦੱਸਿਆ ਕਿ ਉਹ ਅੰਬੇਡਕਰ ਨਗਰ ਜ਼ਿਲ੍ਹੇ ਦੇ ਬੇਵਾਨਾ ਥਾਣਾ ਖੇਤਰ ਦੇ ਅਧੀਨ ਆਉਂਦੇ ਇੱਕ ਪਿੰਡ ਦੀ ਵਸਨੀਕ ਹੈ।  ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਅੰਬੇਡਕਰ ਨਗਰ ਜ਼ਿਲੇ ਦੇ ਕੁਟੀਆ ਪਿੰਡ ਦੇ ਵਸਨੀਕ ਰਵਿੰਦਰ, ਕਵਿੰਦਰ, ਧਰਮਿੰਦਰ ਅਤੇ ਪੰਕਜ ਦੇ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ।

RAPERAPE

ਪੀੜਤ ਔਰਤ ਦਾ ਦੋਸ਼ ਹੈ ਕਿ ਉਹ ਰਾਤ ਨੂੰ ਪਖਾਨੇ ਲਈ ਬਾਹਰ ਗਈ ਸੀ। ਜਦੋਂ ਚਾਰ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਫਿਰ ਉਸ ਨੂੰ ਇਕ ਸੁਨਸਾਨ ਜਗ੍ਹਾ 'ਤੇ ਸੁੱਟ ਦਿੱਤਾ। ਸਬ-ਇੰਸਪੈਕਟਰ ਨਿਆਜ਼ੀ ਨੇ ਦੱਸਿਆ ਕਿ ਪੀੜਤਾ ਦਾ ਜ਼ਿਲ੍ਹਾ ਮਹਿਲਾ ਹਸਪਤਾਲ ਵਿਚ ਡਾਕਟਰੀ ਇਲਾਜ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Location: India, Uttar Pradesh

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement