
ਪਾਕਿਸਤਾਨ ਦੇ ਬਹਿਵਲਨਗਰ ਵਿਚ ਵੀਰਵਾਰ ਨੂੰ ਸ਼ੀਆ ਮੁਸਲਮਾਨਾਂ ਦੇ ਇਕ ਜਲੂਸ ਵਿਚ ਵੱਡਾ ਧਮਾਕਾ ਹੋਇਆ। ਸ
ਇਸਲਾਮਾਬਾਦ: ਪਾਕਿਸਤਾਨ ਦੇ ਬਹਿਵਲਨਗਰ ਵਿਚ ਵੀਰਵਾਰ ਨੂੰ ਸ਼ੀਆ ਮੁਸਲਮਾਨਾਂ ਦੇ ਇਕ ਜਲੂਸ ਵਿਚ ਵੱਡਾ ਧਮਾਕਾ ਹੋਇਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸੜਕ ਕਿਨਾਰੇ ਹੋਏ ਇਸ ਧਮਾਕੇ ਵਿਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
Bombing Hits Pakistan Shiite Procession
ਹੋਰ ਪੜ੍ਹੋ: ਸਾਂਝੇ ਅਧਿਆਪਕ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ, ਅਧਿਆਪਕ ਦਿਵਸ ਮੌਕੇ ਕੀਤਾ ਜਾਵੇਗਾ ਸੂਬਾ ਪੱਧਰੀ ਇਕੱਠ
ਇਸ ਧਮਾਕੇ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਪੁਲਿਸ ਅਤੇ ਐਂਬੂਲੈਂਸ ਨੂੰ ਘਟਨਾ ਵਾਲੀ ਥਾਂ ਉੱਤੇ ਜਾਂਦੇ ਦੇਖਿਆ ਦਾ ਸਕਦਾ ਹੈ। ਪੂਰਬੀ ਪੰਜਾਬ ਸੂਬੇ ਦੇ ਬਹਿਵਲਨਗਰ ਸ਼ਹਿਰ ਨੂੰ ਕਾਫੀ ਰੂੜੀਵਾਦੀ ਮੰਨਿਆ ਜਾਂਦਾ ਹੈ। ਪੁਲਿਸ ਅਧਿਕਾਰੀ ਮੁਹੰਮਦ ਅਸਦ ਅਤੇ ਸ਼ੀਆ ਨੇਤਾ ਖਾਵਰ ਸ਼ਫਾਕਤ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ।
Bombing Hits Pakistan Shiite Procession
ਹੋਰ ਪੜ੍ਹੋ: ਫੁੱਟਬਾਲਰ Lionel Messi ਵੱਲੋਂ ਹੰਝੂ ਸਾਫ ਕਰਨ ਲਈ ਵਰਤਿਆ ਗਿਆ ਟਿਸ਼ੂ 1 ਮਿਲੀਅਨ ਡਾਲਰ ਵਿਚ ਵਿਕਿਆ
ਨਿਊਜ਼ ਏਜੰਸੀ ਦੀ ਇਕ ਰਿਪੋਰਟ ਅਨੁਸਾਰ ਚਸ਼ਮਦੀਦਾਂ ਨੇ ਕਿਹਾ ਕਿ ਧਮਾਕੇ ਤੋਂ ਬਾਅਦ ਸ਼ਹਿਰ ਵਿਚ ਤਣਾਅ ਕਾਫੀ ਵਧ ਗਿਆ ਹੈ। ਖਾਵਰ ਸ਼ਫਾਕਤ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਜਲੂਸ ਮੁਹਾਜਿਰ ਕਲੋਨੀ ਨਾਮਕ ਭੀੜ ਵਾਲੇ ਇਲਾਕੇ ਵਿਚੋਂ ਗੁਜ਼ਰ ਰਿਹਾ ਸੀ। ਉਹਨਾਂ ਨੇ ਹਮਲੇ ਦੀ ਨੰਦਾ ਕੀਤੀ। ਹਮਲੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।