ਅਸ਼ਰਫ ਗਨੀ ਦੇ ਸਮਰਥਨ ਵਿਚ ਆਏ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ
Published : Aug 19, 2021, 3:34 pm IST
Updated : Aug 19, 2021, 3:35 pm IST
SHARE ARTICLE
Ashraf Ghani and Subramanian Swamy
Ashraf Ghani and Subramanian Swamy

ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਹੀ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਭੱਜ ਗਏ।

ਨਵੀਂ ਦਿੱਲੀ: ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਹੀ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਭੱਜ ਗਏ। ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਨੇ ਭੱਜਣ ਤੋਂ ਬਾਅਦ ਕਈ ਦੇਸ਼ਾਂ ਨਾਲ ਸੰਪਰਕ ਕੀਤਾ ਪਰ ਕਿਸੇ ਨੇ ਉਹਨਾਂ ਨੂੰ ਸ਼ਰਨ ਨਹੀਂ ਦਿੱਤੀ। ਬੀਤੇ ਦਿਨ ਸਾਹਮਣੇ ਆਈਆਂ ਖ਼ਬਰਾਂ ਅਨੁਸਾਰ ਅਸ਼ਰਫ ਗਨੀ ਨੂੰ ਸੰਯੁਕਤ ਅਰਬ ਅਮੀਰਾਤ ਯਾਨੀ ਯੂਏਈ ਨੇ ਸ਼ਰਨ ਦਿੱਤੀ ਹੈ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ (BJP MP Subramanian Swamy) ਦਾ ਇਕ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਅਸ਼ਰਫ ਗਨੀ (Afghan President Ashraf Ghani) ਨੂੰ ਸ਼ਰਨ ਦੇਣੀ ਚਾਹੀਦੀ ਸੀ।

 Subramanian SwamySubramanian Swamy

ਹੋਰ ਪੜ੍ਹੋ: ਕੇਂਦਰੀ ਮੰਤਰੀ ਦਾ ਬਿਆਨ, ‘ਸਾਂਵਲੇ ਸੀ ਰਬਿੰਦਰਨਾਥ ਟੈਗੋਰ, ਇਸ ਲਈ ਗੋਦ ਵਿਚ ਨਹੀਂ ਚੁੱਕਦੀ ਸੀ ਮਾਂ’

ਉਹਨਾਂ ਨੇ ਟਵੀਟ ਕੀਤਾ, ‘ਭਾਰਤ ਨੂੰ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਅਸ਼ਰਫ ਗਨੀ ਨੂੰ ਇੱਥੇ ਰਹਿਣ ਦਾ ਸੱਦਾ ਦੇਣਾ ਚਾਹੀਦਾ ਹੈ। ਉਹ ਕਾਫੀ ਪੜ੍ਹੇ-ਲਿਖੇ ਹਨ ਅਤੇ ਜਦੋਂ ਤਾਲਿਬਾਨ ਅਮਰੀਕਾ ਦੇ ਬਣਾਏ ਅਧੁਨਿਕ ਹਥਿਆਰਾਂ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਘੁਸਪੈਠ ਕਰੇਗਾ, ਤਾਂ ਉਹ ਭਾਰਤ ਨੂੰ ਭਵਿੱਖ ਦੀ ਪ੍ਰਵਾਸੀ ਅਫਗਾਨ ਸਰਕਾਰ ਬਣਾਉਣ ਵਿਚ ਮਦਦ ਕਰ ਸਕਦੇ ਹਨ’।

TweetTweet

ਹੋਰ ਪੜ੍ਹੋ: ਅਨੁਰਾਗ ਠਾਕੁਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਪੁਲਿਸ ਨੇ ਨਾਅਰੇ ਲਾ ਰਹੇ ਕਿਸਾਨਾਂ ਦੇ ਘੁੱਟੇ ਮੂੰਹ

ਬੀਤੇ ਦਿਨ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਹਨਾਂ ਨੇ ਮਨੁੱਖਤਾ ਦੇ ਅਧਾਰ ’ਤੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਹਨਾਂ ਦੇ ਪਰਿਵਾਰ ਦਾ ਅਪਣੇ ਦੇਸ਼ ਵਿਚ ਸਵਾਗਤ ਕੀਤਾ ਹੈ। ਅਸ਼ਰਫ ਗਨੀ ਬੀਤੇ ਐਤਵਾਰ ਨੂੰ ਕਾਬੁਲ ਉੱਤੇ ਤਾਲਿਬਾਨ ਲੜਾਕਿਆਂ ਦੇ ਕਬਜ਼ੇ ਦੌਰਾਨ ਅਫ਼ਗਾਨਿਸਤਾਨ ਤੋਂ ਚਲੇ ਗਏ ਸੀ। ਅਮਰੀਕਾ ਨੇ ਇਸ ਕਦਮ ਲਈ ਉਹਨਾਂ ਦੀ ਸਖ਼ਤ ਅਲੋਚਨਾ ਵੀ ਕੀਤੀ ਸੀ।

Ashraf Ghani fled Kabul with 4 cars and copter full of cashAshraf Ghani fled Kabul with 4 cars and copter full of cash

ਹੋਰ ਪੜ੍ਹੋ: ਤਾਲਿਬਾਨ ਦਾ ਸਮਰਥਨ ਕਰਨ ਵਾਲਿਆਂ 'ਤੇ ਭੜਕੇ ਯੋਗੀ, ਕਿਹਾ, 'ਅਜਿਹੇ ਲੋਕਾਂ ਨੂੰ ਬੇਨਕਾਬ ਕਰੋ'

ਅਮਰੀਕਾ ਨੇ ਕਿਹਾ ਸੀ ਕਿ ਜੇਕਰ ਅਫ਼ਗਾਨ ਸਰਕਾਰ ਨੇ ਸਹੀ ਕਦਮ ਚੁੱਕੇ ਹੁੰਦੇ ਤਾਂ ਕਾਬੁਲ ਉੱਤੇ ਤਾਲਿਬਾਨ ਦਾ ਇਸ ਤਰ੍ਹਾਂ ਕਬਜ਼ਾ ਨਾ ਹੁੰਦਾ। ਦੱਸ ਦਈਏ ਕਿ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਭਾਰਤ ਨਾਲ ਹਰ ਤਰ੍ਹਾਂ ਦੇ ਆਯਾਤ-ਨਿਰਯਾਤ ਉੱਤੇ ਰੋਕ ਲਗਾ ਦਿੱਤੀ ਹੈ। ਅਜਿਹੇ ਵਿਚ ਭਾਰਤ-ਤਾਲਿਬਾਨ ਦੇ ਸਬੰਧਾਂ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਵੀ ਲਗਾਏ ਜਾ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement