
ਭਾਜਪਾ ਅਤੇ ਇਸ ਨਾਲ ਜੁੜੇ ਸੰਗਠਨਾਂ ਨੇ ਪਾਕਿ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਭੰਨ-ਤੋੜ ਕਰਨ ਦੇ ਵਿਰੋਧ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਸਾਹਮਣੇ ਪ੍ਰਦਰਸ਼ਨ ਕੀਤਾ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (BJP holds protest near Pakistan High Commission) ਅਤੇ ਇਸ ਨਾਲ ਜੁੜੇ ਸੰਗਠਨਾਂ ਨੇ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ (Vandalism of Maharaja Ranjit Singh statue) ਦੇ ਬੁੱਤ ਨਾਲ ਭੰਨ-ਤੋੜ ਕਰਨ ਦੇ ਵਿਰੋਧ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿਚ ਭਾਜਪਾ ਦੀ ਦਿੱਲੀ ਇਕਾਈ ਦੇ ਸਿੱਖ ਵਿੰਗ, ਯੁਵਾ ਮੋਰਚਾ ਅਤੇ ਪੂਰਵਾਂਚਲ ਮੋਰਚਾ ਦੇ ਆਗੂ ਅਤੇ ਵਰਕਰ ਸ਼ਾਮਲ ਸਨ।
BJP holds protest against vandalisation of Maharaja Ranjit Singh’s statue
ਹੋਰ ਪੜ੍ਹੋ: ਦੇਸ਼ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ CJI, ਜਸਟਿਸ ਬੀਵੀ ਨਾਗਰਤਨਾ 2027 ਵਿਚ ਬਣ ਸਕਦੀ ਹੈ ਮੁੱਖ ਜੱਜ
ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਨੂੰ ਮੁਆਫੀ ਮੰਗਣ ਲਈ ਕਿਹਾ। ਪ੍ਰਦਰਸ਼ਨਕਾਰੀ ਚਾਣਕਯਪੁਰੀ ਦੇ ਤੀਨ ਮੂਰਤੀ ਇਲਾਕੇ ਵਿਚ ਇਕੱਠੇ ਹੋਏ ਸਨ। ਪੁਲਿਸ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਕੋਲ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕਿਆ।
Vandalism of Maharaja Ranjit Singh statue
ਹੋਰ ਪੜ੍ਹੋ: ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਬਰੀ ਹੋਏ ਸ਼ਸ਼ੀ ਥਰੂਰ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ
ਦਿੱਲੀ ਭਾਜਪਾ ਦੀ ਮੀਡੀਆ ਵਿੰਗ ਦੇ ਮੁਖੀ ਨਵੀਨ ਕੁਮਾਰ ਨੇ ਕਿਹਾ, "ਅਸੀਂ ਨਾ ਸਿਰਫ ਖਾਨ ਤੋਂ ਮੁਆਫੀ ਦੀ ਮੰਗ ਕਰ ਰਹੇ ਹਾਂ ਬਲਕਿ ਉਹਨਾਂ ਕੋਲੋਂ ਹਿੰਦੂਆਂ ਅਤੇ ਸਿੱਖਾਂ ਉੱਤੇ ਅਤਿਆਚਾਰ ਨੂੰ ਰੋਕਣ ਅਤੇ ਉਹਨਾਂ ਦੇ ਮੰਦਰਾਂ ਅਤੇ ਮੂਰਤੀਆਂ ਦੀ ਬੇਅਦਬੀ ਰੋਕਣ ਦਾ ਭਰੋਸਾ ਦੇਣ ਦੀ ਮੰਗ ਕਰ ਰਹੇ ਹਾਂ। ਪਾਕਿਸਤਾਨੀ ਸਰਕਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਲਾਹੌਰ 'ਚ ਉਸੇ ਥਾਂ ’ਤੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਸ਼ਾਲ ਬੁੱਤ ਲਗਾਉਣਾ ਚਾਹੀਦਾ ਹੈ, ਜਿੱਥੇ ਉਸ ਨੂੰ ਢਾਹਿਆ ਗਿਆ''।
Vandalism of Maharaja Ranjit Singh statue
ਹੋਰ ਪੜ੍ਹੋ: ਸੰਗਰੂਰ:ਇਸ ਸਰਪੰਚ ਨੇ ਪਿੰਡ ਨੂੰ ਬਣਾ ਦਿੱਤਾ ਮਿੰਨੀ ਚੰਡੀਗੜ੍ਹ, ਕਰ ਦਿੱਤੇ ਪਿੰਡ ਦੇ ਅਧੂਰੇ ਕੰਮ ਪੂਰੇ
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਪੰਜਾਬ ਦੇ ਲਾਹੌਰ ਕਿਲ੍ਹੇ ਵਿਚ ਮੰਗਲਵਾਰ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨੌਂ ਫੁੱਟ ਉੱਚੇ ਕਾਂਸੀ ਦੇ ਬੁੱਤ ਨਾਲ ਭੰਨ-ਤੋੜ ਕੀਤੀ ਗਈ। ਇਸ ਘਟਨਾ ਨੂੰ ਲੈ ਕੇ ਪਾਕਸਿਤਾਨ ਦੀ ਕਾਫੀ ਅਲ਼ੋਚਨਾ ਹੋ ਰਹੀ ਹੈ।