
ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੇ ਅੰਧਵਿਸ਼ਵਾਸ ਵਿਚ ਇਹ ਕਦਮ ਚੁੱਕਿਆ ਹੋ ਸਕਦਾ ਹੈ ਪਰ ਮੌਤ ਦਾ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਮੇਰਠ - ਉੱਤਰ ਪ੍ਰਦੇਸ਼ ਦੇ ਮੇਰਠ (Meerut ) ਜ਼ਿਲ੍ਹੇ ਦੇ ਖੁਰਖੌਦਾ ਥਾਣਾ ਖੇਤਰ ਅਧੀਨ ਪੈਂਦੇ ਇਕ ਪਿੰਡ ਦੇ ਮੰਦਰ ਵਿਚ ਇਕ ਐਮ ਏ ਦੀ ਵਿਦਿਆਰਥਣ ਦੀ ਗਰਦਨ ਕੱਟੀ ਹੋਈ ਲਾਸ਼ ਰੱਸੀ ਨਾਲ ਲਟਕਦੀ ਮਿਲੀ ਜਿਸ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਪ੍ਰਭਾਕਰ ਚੌਧਰੀ ਨੇ ਵੀਰਵਾਰ ਨੂੰ ਵਾਪਰੀ ਇਸ ਘਟਨਾ ਬਾਰੇ ਦੱਸਿਆ ਕਿ ਪੁਲਿਸ ਨੂੰ ਸਥਾਨਕ ਲੋਕਾਂ ਤੋਂ ਸੂਚਨਾ ਮਿਲੀ ਸੀ ਕਿ ਇੱਕ ਵਿਦਿਆਰਥਣ ਨੇ ਮੰਦਰ ਵਿਚ ਆਤਮਹੱਤਿਆ (Suicide) ਕੀਤੀ ਹੈ। ਜਦੋਂ ਤੱਕ ਪੁਲਿਸ ਪਹੁੰਚੀ ਉਦੋਂ ਤੱਕ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਸਸਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ - ਹਾਈ ਅਲਰਟ: IB ਤੋਂ ਮਿਲਿਆ Input, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ’ਚ ਅਤਿਵਾਦੀ ਹਮਲੇ ਦਾ ਖ਼ਤਰਾ
Meerut: Student's decapitated body found in temple, sensation in the area
ਇਹ ਵੀ ਪੜ੍ਹੋ - ਲੁਧਿਆਣਾ 'ਚ ਪਲਾਸਟਿਕ ਗੋਦਾਮ ਨੂੰ ਲੱਗੀ ਭਿਆਨਕ ਅੱਗ
ਉਨ੍ਹਾਂ ਕਿਹਾ ਕਿ ਫੌਰੈਂਸਿਕ ਟੀਮ ( Forensics Team) ਭੇਜ ਕੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਐਸਐਸਪੀ ਅਨੁਸਾਰ, ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਬਹੁਤ ਪੂਜਾ ਕਰਦੀ ਸੀ ਅਤੇ ਦੇਖਿਆ ਜਾਵੇ ਤਾਂ ਇਹ ਅੰਧਵਿਸ਼ਵਾਸ ਦਾ ਮਾਮਲਾ ਜਾਪਦਾ ਹੈ। ਜਾਣਕਾਰੀ ਅਨੁਸਾਰ ਥਾਣਾ ਖੁਰਖੋਦਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ 22 ਸਾਲਾ ਲੜਕੀ ਹਾਪੁੜ ਦੇ ਇੱਕ ਕਾਲਜ ਤੋਂ ਐਮਏ ਕਰ ਰਹੀ ਸੀ। ਸੋਮਵਾਰ ਦੁਪਹਿਰ ਉਹ ਕਿਸੇ ਨੂੰ ਦੱਸੇ ਬਗੈਰ ਘਰੋਂ ਚਲੀ ਗਈ।
Meerut: Student's decapitated body found in temple, sensation in the area
ਪੁਲਿਸ ਨੇ ਦੱਸਿਆ ਕਿ ਲੜਕੀ ਦੇ ਕਾਫੀ ਸਮੇਂ ਤੱਕ ਘਰ ਨਾ ਪਰਤਣ 'ਤੇ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ। ਇਸ ਦੌਰਾਨ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਲੜਕੀ ਨੂੰ ਪਿੰਡ ਵਿਚ ਦੇਵੀ ਦੇ ਮੰਦਰ ਵੱਲ ਜਾਂਦੇ ਵੇਖਿਆ। ਉਸ ਨੇ ਦੱਸਿਆ ਕਿ ਜਦੋਂ ਪਰਿਵਾਰ ਉੱਥੇ ਪਹੁੰਚਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਦਰਵਾਜ਼ਾ ਖੜਕਾਉਣ 'ਤੇ ਨਹੀਂ ਖੁੱਲ੍ਹਿਆ ਤਾਂ ਪਿੰਡ ਵਾਸੀਆਂ ਨੇ ਦਰਵਾਜ਼ਾ ਤੋੜ ਦਿੱਤਾ। ਅੰਦਰਲਾ ਦ੍ਰਿਸ਼ ਵੇਖ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਹੋਸ਼ ਉੱਡ ਗਏ। ਅੰਦਰ, ਵਿਦਿਆਰਥਣ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਗਰਦਨ ਕੱਟੀ ਹੋਈ ਸੀ ਅਤੇ ਡੂੰਘਾ ਜ਼ਖਮ ਸੀ ਅਤੇ ਬਹੁਤ ਸਾਰਾ ਖੂਨ ਵਹਿ ਚੁੱਕਾ ਸੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤੇ ਬਗੈਰ ਉਸ ਦਾ ਸਸਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਤੱਕ ਇਸ ਮਾਮਲੇ ਦੀ ਖ਼ਬਰ ਖੁਰਖੌਦਾ ਦੇ ਆਸ -ਪਾਸ ਦੇ ਪਿੰਡਾਂ ਵਿਚ ਫੈਲਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਇੰਸਪੈਕਟਰ ਸੰਜੇ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਬਾਰੇ ਪੁੱਛਗਿੱਛ ਕੀਤੀ ਅਤੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਮੰਦਰ ਦੀ ਜਾਂਚ ਕਰਨ ਤੋਂ ਬਾਅਦ, ਕੁਝ ਸਬੂਤ ਜ਼ਬਤ ਕੀਤੇ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੇ ਅੰਧਵਿਸ਼ਵਾਸ ਵਿਚ ਇਹ ਕਦਮ ਚੁੱਕਿਆ ਹੋ ਸਕਦਾ ਹੈ ਪਰ ਮੌਤ ਦਾ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।