ਇਕ ਵਾਰ ਫਿਰ 'Super Dancer 4' ਨੂੰ ਜੱਜ ਕਰਦੀ ਨਜ਼ਰ ਆਵੇਗੀ ਸ਼ਿਲਪਾ ਸ਼ੈੱਟੀ, ਪ੍ਰੋਮੋ ਆਇਆ ਸਾਹਮਣੇ
Published : Aug 19, 2021, 5:32 pm IST
Updated : Aug 19, 2021, 5:34 pm IST
SHARE ARTICLE
Shilpa Shetty back on the sets of Super Dancer Chapter 4
Shilpa Shetty back on the sets of Super Dancer Chapter 4

ਹੁਣ ਸ਼ਿਲਪਾ ਦੇ ਪ੍ਰਸ਼ੰਸਕ ਸੋਨੀ ਟੀਵੀ 'ਤੇ 'ਅਮਰਚਿੱਤਰ ਕਥਾ ਵਿਸ਼ੇਸ਼' ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਬੀਤੇ ਦਿਨੀਂ ਪਤੀ ਰਾਜ ਕੁੰਦਰਾ ਦੇ ਜੇਲ੍ਹ ਜਾਣ ਨੂੰ ਲੈ ਕੇ ਕਾਫ਼ੀ ਮੁਸ਼ਕਿਲਾਂ ਵਿਚ ਨਜ਼ਰ ਆਈ ਹੈ। ਪਤੀ ਰਾਜ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਨੇ ਡਾਂਸਿੰਗ ਰਿਐਲਿਟੀ ਸ਼ੋਅ 'ਸੁਪਰ ਡਾਂਸਰ ਚੈਪਟਰ 4' (Super Dancer Chapter 4) ਦੀ ਸ਼ੂਟਿੰਗ ’ਤੇ ਜਾਣਾ ਵੀ ਬੰਦ ਕਰ ਦਿੱਤਾ ਸੀ। ਪਰ ਹੁਣ ਉਸਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖੁਸ਼ਖਬਰੀ ਹੈ ਕਿ ਉਹ ਜਲਦੀ ਹੀ ਫਿਰ 'ਸੁਪਰ ਡਾਂਸਰ ਚੈਪਟਰ 4' ਨੂੰ ਜੱਜ (back to Judge show) ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ: Bigg Boss OTT ਵਿਚ ਹੋਵੇਗੀ ਸਦਾਬਹਾਰ ਅਦਾਕਾਰਾ ਰੇਖਾ ਦੀ ਐਂਟਰੀ, ਲੱਗਣਗੇ ਚਾਰ ਚੰਦ

Shilpa ShettyShilpa Shetty

ਹਾਲ ਹੀ 'ਚ ਸ਼ਿਲਪਾ ਦੇ ਸੈੱਟ 'ਤੇ ਜਾਣ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ 'ਸੁਪਰ ਡਾਂਸਰ ਚੈਪਟਰ 4' ਦਾ ਨਵਾਂ ਪ੍ਰੋਮੋ (Promo) ਜਾਰੀ ਕੀਤਾ ਗਿਆ ਹੈ। ਇਸ ਪ੍ਰੋਮੋ 'ਚ ਸ਼ਿਲਪਾ ਆਪਣੇ ਪੁਰਾਣੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। 'ਸੁਪਰ ਡਾਂਸਰ ਚੈਪਟਰ 4' ਦਾ ਨਵਾਂ ਪ੍ਰੋਮੋ ਸੋਨੀ ਟੀਵੀ (Sony TV) ਦੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝਾ ਕੀਤਾ ਗਿਆ ਹੈ। ਇਸ ਪ੍ਰੋਮੋ ਵਿਚ ਤੁਸੀਂ ਵੇਖ ਸਕਦੇ ਹੋ ਕਿ ਆਉਣ ਵਾਲਾ ਐਪੀਸੋਡ ਅਮਰਕਥਵਾਂ ਦੀਆਂ ਦਿਲਚਸਪ ਕਹਾਣੀਆਂ 'ਤੇ ਅਧਾਰਤ ਹੋਵੇਗਾ।

ਹੋਰ ਪੜ੍ਹੋ: 'ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਮਜ਼ਬੂਤ ਬਣੇਗਾ ਭਾਰਤ, ਡੰਡੇ ਮਾਰ ਕੇ ਨਹੀਂ'- ਪ੍ਰਿਯੰਕਾ ਗਾਂਧੀ

 

 

ਪ੍ਰੋਮੋ ਵਿਚ ਬੱਚੇ ਅਜਿਹੇ ਖਤਰਨਾਕ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਸ਼ਿਲਪਾ ਉਨ੍ਹਾਂ ਦਾ ਡਾਂਸ ਵੇਖ ਕੇ ਹੈਰਾਨ ਰਹਿ ਜਾਂਦੀ ਹੈ। ਸ਼ਿਲਪਾ ਦੇ ਨਾਲ ਗੀਤਾ ਕਪੂਰ ਵੀ ਬੱਚਿਆਂ ਦੇ ਡਾਂਸ ਦੀ ਪ੍ਰਸ਼ੰਸਾ ਕਰਦੀ ਨਜ਼ਰ ਆ ਰਹੀ ਹੈ। ਇਸ ਪ੍ਰੋਮੋ ਦੇ ਸਾਹਮਣੇ ਆਉਣ ਤੋਂ ਬਾਅਦ, ਹੁਣ ਸ਼ਿਲਪਾ ਦੇ ਪ੍ਰਸ਼ੰਸਕ 'ਅਮਰਚਿੱਤਰ ਕਥਾ ਵਿਸ਼ੇਸ਼' ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement