Porn Case: ਮੁਲਜ਼ਮ ਦਾ ਦਾਅਵਾ, ਰਾਜ ਕੁੰਦਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਦਿੱਤੀ 25 ਲੱਖ ਦੀ ਰਿਸ਼ਵਤ

By : AMAN PANNU

Published : Jul 22, 2021, 1:45 pm IST
Updated : Jul 22, 2021, 2:23 pm IST
SHARE ARTICLE
Raj Kundra paid 25 lakh bribe to police says accused in Porn Movies Case
Raj Kundra paid 25 lakh bribe to police says accused in Porn Movies Case

ACB ਨੇ ਠਾਕੁਰ ਦੀ ਸ਼ਿਕਾਇਤ ਮੁੰਬਈ ਪੁਲਿਸ ਮੁਖੀ ਦੇ ਦਫ਼ਤਰ ਵਿਚ ਭੇਜੀ ਸੀ। ਪਰ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਮੁੰਬਈ: ਅਸ਼ਲੀਲ ਫਿਲਮਾਂ (Porn Movies Case) ਬਣਾਉਣ ਦੇ ਮਾਮਲੇ ਵਿਚ ਆਏ ਦਿਨ ਕਾਰੋਬਾਰੀ ਅਤੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ (Raj Kundra Arrested) ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਇਸ ਕੇਸ ਦੇ ਹੀ ਇਕ ਦੋਸ਼ੀ ਨੇ ਇਲਜ਼ਾਮ ਲਾਇਆ ਹੈ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ (Crime Branch) ਦੇ ਅਧਿਕਾਰੀਆਂ ਨੂੰ 25 ਲੱਖ ਰੁਪਏ ਦੀ ਰਿਸ਼ਵਤ (Paid 25 Lakh bribe to Police) ਦੇ ਕੇ ਰਾਜ ਕੁੰਦਰਾ ਹੁਣ ਤੱਕ ਗ੍ਰਿਫ਼ਤਾਰੀ ਤੋਂ ਬੱਚ ਸਕਿਆ ਹੈ।

ਹੋਰ ਪੜ੍ਹੋ: ਸਹੁਰਿਆਂ ਨੇ ਢਾਇਆ ਨੂੰਹ 'ਤੇ ਤਸ਼ੱਦਦ, ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਿਲਾਇਆ ਤੇਜ਼ਾਬ

Raj Kundra Raj Kundra

ਅਰਵਿੰਦ ਸ੍ਰੀਵਾਸਤਵ (Arvind Srivastava) ਉਰਫ ਯਸ਼ ਠਾਕੁਰ, ਇਕ ਫਰਾਰ ਦੋਸ਼ੀ ਹੈ, ਜਿਸਨੂੰ ਮਾਰਚ ਵਿਚ ਪੋਰਨ ਰੈਕੇਟ ਦਾ ਕਿੰਗਪਿਨ (Kingpin of Porn Racket) ਦੱਸਿਆ ਗਿਆ ਸੀ। ਉਸਨੇ ਉਸੇ ਮਹੀਨੇ ਭ੍ਰਿਸ਼ਟਾਚਾਰ ਰੋਕੂ ਬਿਉਰੋ (ACB) ਨੂੰ ਇੱਕ ਸ਼ਿਕਾਇਤ ਈਮੇਲ ਕਰਕੇ ਦੋਸ਼ ਲਾਇਆ ਸੀ ਕਿ ਕੁੰਦਰਾ ਨੇ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੂੰ 25 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ।  ਉਸ ਨੇ ਕਿਹਾ ਕਿ ਇਸ ਮਾਮਲੇ ‘ਚ ਉਸ ਨੂੰ ਵੀ ਪੁਲਿਸ ਨੂੰ ਰਿਸ਼ਵਤ ਦੇਣ ਦੀ ਸਲਾਹ ਦਿੱਤੀ ਗਈ ਸੀ।

ਹੋਰ ਪੜ੍ਹੋ: ਭਾਰਤ ਨੂੰ ਪਾਕਿਸਤਾਨ ਬਣਾਉਣ ਲਈ ਕੀਤੀ ਜਾ ਰਹੀ ਮੁਸਲਮਾਨ ਅਬਾਦੀ ਨੂੰ ਵਧਾਉਣ ਦੀ ਕੋਸ਼ਿਸ਼: ਮੋਹਨ ਭਾਗਵਤ

Mumbai police arrest Shilpa Shetty's husband Raj KundraRaj Kundra

ਦੱਸਿਆ ਗਿਆ ਹੈ ਕਿ ਅਪ੍ਰੈਲ ਵਿੱਚ, ਏਸੀਬੀ ਨੇ ਠਾਕੁਰ ਦੀ ਸ਼ਿਕਾਇਤ ਨੂੰ ਮੁੰਬਈ ਪੁਲਿਸ ਮੁਖੀ ਦੇ ਦਫ਼ਤਰ ਵਿੱਚ ਭੇਜਿਆ ਸੀ। ਹਾਲਾਂਕਿ, ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਸ਼ਲੀਲ ਫਿਲਮਾਂ ਬਣਾਉਣ ਦੇ ਸਬੰਧ ਵਿਚ ਇਹ ਕੇਸ ਇਸ ਸਾਲ ਫਰਵਰੀ ਵਿਚ ਦਰਜ ਕੀਤਾ ਗਿਆ ਸੀ, ਪਰ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਕਾਰੋਬਾਰੀ ਰਾਜ ਕੁੰਦਰਾ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਹੈ।

ਇਹ ਵੀ ਪੜ੍ਹੋ -  ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਦਨ ਵਿਚ ਹੰਗਾਮਾ, ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ

ਦੱਸ ਦੇਈਏ ਕਿ ਰਾਜ ਕੁੰਦਰਾ ’ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪਸ (Apps) ’ਤੇ ਦਿਖਾਉਣ ਦਾ ਆਰੋਪ ਲੱਗਿਆ ਸੀ। ਮੁੰਬਈ ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਰਾਜ ਕੁੰਦਰਾ ਖਿਲਾਫ ਪੁਖਤਾ ਸਬੂਤ ਹਨ।  ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਕੰਪਨੀ ਵੀਆਨ ਇੰਡਸਟਰੀਜ਼ (Viaan Industries) ਦੇ ਲੰਦਨ ਦੀ ਕੰਪਨੀ ਕੇਨਰੀਨ ਨਾਲ ਸੰਬੰਧ ਹਨ ਅਤੇ ਇਹ ਕੇਨਰੀਨ ਕੰਪਨੀ ਹੌਟਸ਼ਾਟਸ ਐਪ (Hotshots App) ਦਾ ਸੰਚਾਲਨ ਕਰਦੀ ਹੈ। 

Mumbai police arrest Shilpa Shetty's husband Raj KundraRaj Kundra

ਕਮਿਸ਼ਨਰ ਦਾ ਕਹਿਣਾ ਹੈ ਕਿ ਰਾਜ ਦੇ ਮੁੰਬਈ ਦਫ਼ਤਰ ਦੀ ਤਲਾਸ਼ੀ ਤੋਂ ਬਾਅਦ ਇਕ ਵੱਟਸਐਪ ਗਰੁੱਪ ਮਿਲਿਆ। ਈਮੇਲ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਅਕਾਉਂਟਿੰਗ ਸੰਬੰਧੀ ਡਿਟੇਲਸ ਅਤੇ ਕੁਝ ਪੋਰਨ ਫਿਲਮਾਂ ਵੀ ਮਿਲੀਆਂ ਸਨ। ੳਨ੍ਹਾਂ ਕਿਹਾ ਕਿ ਅਹਿਮ ਸਬੂਤ ਮਿਲਣ ਦੇ ਅਧਾਰ ’ਤੇ ਹੀ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਆਈਟੀ ਹੈੱਡ ਰਿਆਨ ਥਾਰਪ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲੇ ‘ਚ ਜਾਂਚ ਜਾਰੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਿੱਕੇ Sidhu Moosewala ਦੇ ਦੁਨੀਆਂ 'ਚ ਆਉਣ ਦੀ ਖੁਸ਼ੀ 'ਚ ਸ਼ੌਂਕੀ ਸਰਦਾਰ Sukhjinder Lopo ਨੇ ਕੀਤਾ ਅਨੋਖਾ ਕੰਮ

19 Mar 2024 10:17 AM

ਚੱਲਦੀ Debate 'ਚ ਆਹਮੋ-ਸਾਹਮਣੇ ਹੋਏ Leader, BJP ਵਾਲੇ ਕਾਂਗਰਸੀਆਂ ਨੂੰ ਕਹਿੰਦੇ, "ਸ਼ਰਮ ਕਰੋ"

19 Mar 2024 10:14 AM

ਬਦਮਾਸ਼ ਰਾਣਾ ਮਨਸੂਰਪੁਰੀਆ ਦੇ Encounter ਮਗਰੋਂ SSP ਨੇ ਕੀਤੇ ਵੱਡੇ ਖੁਲਾਸੇ, ਸੁਣੋ ਕਿਵੇਂ 24 ਘੰਟੇ ਅੰਦਰ ਲਿਆ ਬਦਲਾ?

19 Mar 2024 9:52 AM

Chandigarh news : ਕਮਾਲ ਕਰ ਦਿੱਤੀ ਚੋਰਾਂ ਨੇ! ਚਾਰਜਿੰਗ ਵਾਲਾ ਕਰੋੜਾਂ ਰੁਪਏ ਦਾ ਸਮਾਨ ਚੋਰੀ ਕੇ ਲੈ ਗਏ!

19 Mar 2024 9:48 AM

ਨਿੱਕੇ ਪੈਰੀਂ ਵਾਪਸ ਆਏ ਸਿੱਧੂ ਨੂੰ ਪਹਿਲੀ ਵਾਰ ਹੱਥਾਂ 'ਚ ਚੁੱਕਣ ਦਾ ਕੀ ਸੀ ਇਹਸਾਸ, ਮੂਸੇਵਾਲਾ ਦੇ ਤਾਇਆ ਜੀ ਦੇ ਭਾਵੁਕ.

19 Mar 2024 9:26 AM
Advertisement