ਮਹਿੰਗੇ ਹੋਣਗੇ ਡਰਾਈ ਫਰੂਟਸ, ਤਾਲਿਬਾਨ ਨੇ ਭਾਰਤ ਨਾਲ ਆਯਾਤ-ਨਿਰਯਾਤ ਕੀਤਾ ਬੰਦ
Published : Aug 19, 2021, 8:52 am IST
Updated : Aug 19, 2021, 8:52 am IST
SHARE ARTICLE
Taliban
Taliban

'ਭਾਰਤ ਵਪਾਰ ਦੇ ਮਾਮਲੇ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਭਾਈਵਾਲ'

 

 

ਨਵੀਂ ਦਿੱਲੀ: ਅਫਗਾਨਿਸਤਾਨ ਤੇ ਤਾਲਿਬਾਨ ਦਾ ਕਬਜ਼ਾ ਹੋਣ ਦੇ ਨਾਲ ਉਸ ਦੇ ਗੁਆਂਢੀ ਜਾਂ ਇਸਦੇ ਨਾਲ ਦੂਜੇ ਦੇਸ਼ਾਂ ਦੇ ਸਬੰਧ ਵੀ ਬਦਲਣੇ ਸ਼ੁਰੂ ਹੋ ਗਏ ਹਨ। ਭਾਰਤ ਅਤੇ ਅਫਗਾਨਿਸਤਾਨ ਕਰੀਬੀ ਦੋਸਤ ਰਹੇ ਹਨ, ਪਰ ਤਾਲਿਬਾਨ ਨੇ ਸੱਤਾ ਵਿੱਚ ਆਉਂਦੇ ਹੀ ਭਾਰਤ ਨਾਲ ਆਯਾਤ ਅਤੇ ਨਿਰਯਾਤ ਦੋਵੇਂ ਬੰਦ ਕਰ ਦਿੱਤੇ ਹਨ।

Taliban fighters enter Kabul, India moves to safeguard diplomats, citizensTaliban 

 

ਫੈਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗੇਨਾਈਜੇਸ਼ਨ ਦੇ ਡਾ.ਅਜੈ ਸਹਾਏ ਨੇ ਇਸਦੀ ਪੁਸ਼ਟੀ ਕੀਤੀ ਹੈ। ਡਾ.ਅਜੈ ਸਹਾਏ ਨੇ ਕਿਹਾ ਕਿ  ਤਾਲਿਬਾਨ ਨੇ ਇਸ ਸਮੇਂ  ਮਾਲ ਦੀ ਢੋਆ-ਢੁਆਈ ਨੂੰ ਰੋਕ ਦਿੱਤਾ ਹੈ। ਸਾਡਾ ਸਾਮਾਨ ਅਕਸਰ ਪਾਕਿਸਤਾਨ ਰਾਹੀਂ ਸਪਲਾਈ ਕੀਤਾ ਜਾਂਦਾ ਸੀ, ਜਿਸਨੂੰ ਹੁਣ ਰੋਕ ਦਿੱਤਾ ਗਿਆ ਹੈ।

 

Taliban in AfghanistanTaliban in Afghanistan

 

ਅਸੀਂ ਅਫਗਾਨਿਸਤਾਨ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ, ਤਾਂ ਜੋ ਅਸੀਂ ਸਪਲਾਈ ਸ਼ੁਰੂ ਕਰ ਸਕੀਏ ਪਰ ਇਸ ਵੇਲੇ, ਤਾਲਿਬਾਨ ਨੇ ਨਿਰਯਾਤ-ਆਯਾਤ ਨੂੰ ਰੋਕ ਦਿੱਤਾ ਹੈ। ਭਾਰਤ ਵਪਾਰ ਦੇ ਮਾਮਲੇ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਭਾਈਵਾਲ ਹੈ।

Afghanistan-Taliban CrisisAfghanistan-Taliban Crisis

 

ਸਾਲ 2021 ਵਿੱਚ, ਸਾਡਾ ਨਿਰਯਾਤ 835 ਮਿਲੀਅਨ ਡਾਲਰ ਸੀ, ਜਦੋਂ ਕਿ 510 ਮਿਲੀਅਨ ਡਾਲਰ ਦਾ ਆਯਾਤ ਹੈ। ਆਯਾਤ-ਨਿਰਯਾਤ ਤੋਂ ਇਲਾਵਾ, ਭਾਰਤ ਨੇ ਅਫਗਾਨਿਸਤਾਨ ਵਿੱਚ ਵੀ ਭਾਰੀ ਨਿਵੇਸ਼ ਕੀਤਾ ਹੈ, ਜਿਸ ਵਿੱਚ ਲਗਭਗ 400 ਯੋਜਨਾਵਾਂ ਵਿੱਚ ਲਗਭਗ 3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement