ਸਕੂਲ 'ਚ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ
Published : Sep 19, 2018, 1:53 pm IST
Updated : Sep 19, 2018, 1:53 pm IST
SHARE ARTICLE
Gang Rape with Minor in School
Gang Rape with Minor in School

ਉਤਰਾਖੰਡ ਦੇ ਇਸ ਜ਼ਿਲ੍ਹੇ ਦੇ ਸਹਸਪੁਰ ਇਲਾਕੇ ਵਿਚ ਨਿਜੀ ਰੈਜ਼ੀਡੈਂਸ਼ਲ ਸਕੂਲ ਵਿਚ ਚਾਰ ਵਿਦਿਆਰਥੀਆਂ ਦੁਆਰਾ ਨਾਬਾਲਗ਼ ਵਿਦਿਆਰਥਣ

ਦੇਹਰਾਦੂਨ, 19 ਸਤੰਬਰ: ਉਤਰਾਖੰਡ ਦੇ ਇਸ ਜ਼ਿਲ੍ਹੇ ਦੇ ਸਹਸਪੁਰ ਇਲਾਕੇ ਵਿਚ ਨਿਜੀ ਰੈਜ਼ੀਡੈਂਸ਼ਲ ਸਕੂਲ ਵਿਚ ਚਾਰ ਵਿਦਿਆਰਥੀਆਂ ਦੁਆਰਾ ਨਾਬਾਲਗ਼ ਵਿਦਿਆਰਥਣ ਨਾਲ ਕਥਿਤ ਰੂਪ ਵਿਚ ਸਮੂਹਕ ਬਲਾਤਕਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਵਿਦਿਆਰਥੀਆਂ ਸਮੇਤ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਪੁਲਿਸ ਅਧਿਕਾਰੀ ਅਸ਼ੋਕ ਕੁਮਾਰ ਨੇ ਦਸਿਆ ਕਿ ਇਕ ਮਹੀਨੇ ਪਹਿਲਾਂ ਵਾਪਰੀ ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਵਿਦਿਆਰਥੀਆਂ, ਇਕ ਆਇਆ, ਸਕੂਲ ਦੇ ਕਰਮਚਾਰੀਆਂ ਸਮੇਤ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

10ਵੀਂ ਅਤੇ 12ਵੀਂ ਵਿਚ ਪੜ੍ਹਨ ਵਾਲੇ ਚਾਰੇ ਵਿਦਿਆਰਥੀ ਵੀ ਨਾਬਾਲਗ਼ ਹਨ। ਉਨ੍ਹਾਂ ਦੀ ਉਮਰ 16-18 ਸਾਲ ਦੀ ਹੈ।  ਸਕੂਲ ਦੀ ਨਿਰਦੇਸ਼ਕ ਲਤਾ ਗੁਪਤਾ, ਪ੍ਰਧਾਨ ਜਿਤੇਂਦਰ ਸ਼ਰਮਾ ਵੀ ਗ੍ਰਿਫ਼ਤਾਰ ਮੁਲਜ਼ਮਾਂ ਵਿਚ ਸ਼ਾਮਲ ਹਨ। 16 ਸਾਲਾ ਪੀੜਤਾ ਦਸਵੀਂ ਦੀ ਵਿਦਿਆਰਥਣ ਹੈ। ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਣ 'ਤੇ ਉਸ ਨਾਲ ਬਲਾਤਕਾਰ ਦੀ ਗੱਲ ਸਾਹਮਣੇ ਆਈ। ਉਸ ਦੇ ਘਰ ਵਾਲਿਆਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ।

ਘਟਨਾ ਪਿਛਲੇ ਮਹੀਨੇ 14 ਅਗੱਸਤ ਦੀ ਹੈ। ਪੀੜਤਾ ਦਾ ਜਮਾਤੀ ਉਸ ਨੂੰ ਝਾਂਸਾ ਦੇ ਕੇ ਅਪਣੇ ਨਾਲ ਲੈ ਗਿਆ ਸੀ ਅਤੇ ਉਥੇ ਉਸ ਦੇ ਸਾਥੀ ਪਹਿਲਾਂ ਹੀ ਸਨ। ਇਹ ਸਾਰੇ ਕੁੜੀ ਨੂੰ ਝਾੜੀਆਂ ਵਿਚ ਲੈ ਗਏ ਜਿਥੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ। ਜਦ ਕੁੜੀ ਦੇ ਘਰ ਵਾਲਿਆਂ ਨੇ ਸਕੂਲ ਪ੍ਰਬੰਧਕਾਂ ਨੂੰ ਘਟਨਾ ਬਾਰੇ ਦਸਿਆ ਤਾਂ ਉਨ੍ਹਾਂ ਮੂੰਹ ਬੰਦ ਰੱਖਣ ਲਈ ਕਿਹਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement