ਹਨੀਟਰੈਪ ਦਾ ਸ਼ਿਕਾਰ ਬੀਐਸਐਫ ਜਵਾਨ ਪਾਕਿ ਨੂੰ ਭੇਜ ਰਿਹਾ ਸੀ ਗੁਪਤ ਜਾਣਕਾਰੀ, ਗ੍ਰਿਫ਼ਤਾਰ
Published : Sep 19, 2018, 4:55 pm IST
Updated : Sep 19, 2018, 4:55 pm IST
SHARE ARTICLE
BSF constable Achutanand Mishra
BSF constable Achutanand Mishra

ਉੱਤਰ ਪ੍ਰਦੇਸ਼  ਦੇ ਅਤਿਵਾਦ ਵਿਰੋਧੀ ਫੋਰਸ (ਏਟੀਐਸ) ਨੇ ਪਾਕਿਸਤਾਨੀ ਖੁਫਿਆ ਏਜੰਸੀ ਆਈਐਸਆਈ ਦੀ ਏਜੰਟ ਦੇ ਨਾਲ ਗੁਪਤ ਸੂਚਨਾਵਾਂ ਸਾਂਝਾ ਕਰਨ ਦੇ ਇਲਜ਼ਾਮ ਵਿਚ ਬੀ...

ਲਖਨਊ : ਉੱਤਰ ਪ੍ਰਦੇਸ਼  ਦੇ ਅਤਿਵਾਦ ਵਿਰੋਧੀ ਫੋਰਸ (ਏਟੀਐਸ) ਨੇ ਪਾਕਿਸਤਾਨੀ ਖੁਫਿਆ ਏਜੰਸੀ ਆਈਐਸਆਈ ਦੀ ਏਜੰਟ ਦੇ ਨਾਲ ਗੁਪਤ ਸੂਚਨਾਵਾਂ ਸਾਂਝਾ ਕਰਨ ਦੇ ਇਲਜ਼ਾਮ ਵਿਚ ਬੀਐਸਐਫ ਦੇ ਇਕ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਆਈਐਸਆਈ ਦੀ ਇਕ ਮਹਿਲਾ ਏਜੰਟ ਕਾਂਸਟੇਬਲ ਅਚਿਉਤਾਨੰਦ ਮਿਸ਼ਰ ਨੂੰ ਹਨੀਟ੍ਰੈਪ ਵਿਚ ਫਸਾ ਕੇ ਉਸ ਤੋਂ ਗੁਪਤ ਸੂਚਨਾਵਾਂ ਹਾਸਲ ਕਰ ਰਹੀ ਸੀ ਅਤੇ ਉਸ ਨੂੰ ਅਪਣੀ ਏਜੰਸੀ ਨੂੰ ਭੇਜ ਰਹੀ ਸੀ।

UP DGP Om Prakash Singh UP DGP Om Prakash Singh

ਉੱਤਰ ਪ੍ਰਦੇਸ਼ ਦੇ ਡੀਜੀਪੀ ਓਮ ਪ੍ਰਕਾਸ਼ ਸਿੰਘ ਨੇ ਪ੍ਰੈਸ ਕਾਂਫਰੰਸ ਵਿਚ ਦੱਸਿਆ ਕਿ ਸਰਹੱਦ ਸੁਰੱਖਿਆ ਬਲ ਦੇ ਕਾਂਸਟੇਬਲ ਅਚਿਉਤਾਨੰਦ ਮਿਸ਼ਰ ਨੂੰ ਏਟੀਐਸ ਟੀਮ ਨੇ ਬੁੱਧਵਾਰ ਨੂੰ ਨੋਇਡਾ ਸੈਕਟਰ - 18 ਤੋਂ ਗ੍ਰਿਫ਼ਤਾਰ ਕੀਤਾ। ਮੱਧ ਪ੍ਰਦੇਸ਼ ਵਿਚ ਰੀਵਾ ਦੇ ਰਹਿਣ ਵਾਲੇ ਬੀਐਸਐਫ਼ ਜਵਾਨ ਨੂੰ ਦੇਸ਼ ਦੀ ਗੁਪਤ ਅਤੇ ਸੰਵੇਦਨਸ਼ੀਲ ਸੂਚਨਾਵਾਂ ਆਈਐਸਆਈ ਦੇ ਨਾਲ ਸਾਂਝਾ ਕਰਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਓਪੀ ਸਿੰਘ ਨੇ ਦੱਸਿਆ ਕਿ ਆਰੋਪੀ ਤੋਂ ਹੁਣੇ ਪੁੱਛਗਿਛ ਕੀਤੀ ਜਾ ਰਹੀ ਹੈ।

ArrestArrest

ਪੁਲਿਸ ਮੁਖੀ ਨੇ ਦੱਸਿਆ ਕਿ ਸ਼ੁਰੂ 'ਚ ਪੁੱਛਗਿਛ ਦੇ ਦੌਰਾਨ ਅਚਿਉਤਾਨੰਦ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਭਾਰਤ ਦੇ ਸਿਆਸੀ ਮਹੱਤਤਾ ਦੇ ਠਿਕਾਣਿਆਂ, ਗੁਪਤ ਸੂਚਨਾਵਾਂ ਅਤੇ ਬੀਐਸਐਫ ਅਤੇ ਫੌਜ ਦੇ ਸਿਖਲਾਈ ਕੇਂਦਰਾਂ ਆਦਿ ਦੀਆਂ ਸੂਚਨਾਵਾਂ ਆਈਐਸਆਈ ਨੂੰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੁੱਛਗਿਛ ਵਿਚ ਪਤਾ ਚਲਿਆ ਹੈ ਕਿ ਆਈਐਸਆਈ ਦੀ ਇਕ ਮਹਿਲਾ ਏਜੰਟ ਨੇ ਕਾਂਸਟੇਬਲ ਨਾਲ ਫੇਸਬੁਕ 'ਤੇ ਦੋਸਤੀ ਕੀਤੀ ਸੀ।

Indian ArmyIndian Army

ਅਚਿਉਤਾਨੰਦ ਨੇ ਬੀਐਸਐਫ ਦੇ ਕਈ ਮਹੱਤਵਪੂਰਣ ਦਸਤਾਵੇਜ਼ ਮਹਿਲਾ ਨਾਲ ਸਾਂਝੇ ਕੀਤੇ। ਓਪੀ ਸਿੰਘ ਨੇ ਦੱਸਿਆ ਕਿ ਅਚਿਉਤਾਨੰਦ ਦੇ ਬੈਂਕ ਦੇ ਖਾਤਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਇਸ ਤੋਂ ਪਤਾ ਚੱਲੇਗਾ ਕਿ ਉਨ੍ਹਾਂ ਨੇ ਸੂਚਨਾਵਾਂ ਸਾਂਝਾ ਕਰਨ ਦੇ ਬਦਲੇ ਆਈਐਸਆਈ ਤੋਂ ਪੈਸਾ ਲਿਆ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਆਰੋਪੀ ਜਵਾਨ ਦੇ ਵਿਰੁਧ ਦੇਸ਼ਧਰੋਹ ਸਮੇਤ ਹੋਰ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement