
ਅਧਿਕਾਰੀਆਂ ਨੂੰ ਅਧਿਆਪਕ ਖ਼ਿਲਾਫ਼ ਭੇਜੀ ਗਈ ਰਿਪੋਰਟ
ਮੱਧ ਪ੍ਰਦੇਸ਼: ਧਾਰ ਦੇ ਇੱਕ ਸਰਕਾਰੀ ਸਕੂਲ ਵਿਚ ਸ਼ਰਾਬ ਪੀ ਕੇ ਪਹੁੰਚੇ ਅਧਿਆਪਕ ਨੇ ਹੰਗਾਮਾ ਕੀਤਾ। ਇਸ ਤੋਂ ਘਬਰਾ ਕੇ ਬੱਚੇ ਕਲਾਸ ਛੱਡ ਕੇ ਭੱਜ ਗਏ। ਸ਼ਰਾਬੀ ਅਧਿਆਪਕ ਦੀ ਇਸ ਹਰਕਤ ਤੋਂ ਮਹਿਲਾ ਅਧਿਆਪਕ ਵੀ ਡਰ ਗਈ। ਮਹਿਲਾ ਟੀਚਰ ਦੀ ਸੂਚਨਾ 'ਤੇ ਜਦੋਂ ਪ੍ਰਿੰਸੀਪਲ ਸਕੂਲ ਪਹੁੰਚਿਆ ਤਾਂ ਨਸ਼ੇ 'ਚ ਧੁੱਤ ਟੀਚਰ ਨੇ ਧਮਕੀ ਦਿੰਦੇ ਹੋਏ ਕਿਹਾ- ਗਿਣ-ਗਿਣ ਕੇ ਮਾਰ ਦਿਆਂਗਾ।
ਮਾਮਲਾ ਧਾਰ ਜ਼ਿਲ੍ਹੇ ਦੀ ਬਦਨਾਵਰ ਤਹਿਸੀਲ ਦੇ ਪਿੰਡ ਤਾਰੌਂਦ ਦਾ ਹੈ। ਇੱਥੇ ਤਾਇਨਾਤ ਅਧਿਆਪਕ ਰਾਧੇ ਸ਼ਿਆਮ ਸ਼ਰਾਬ ਪੀ ਕੇ ਸਕੂਲ ਪਹੁੰਚਿਆ। ਉਸ ਨੇ ਸਕੂਲ ਪਹੁੰਚ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਇਸ ਨਾਲ ਬੱਚੇ ਅਤੇ ਮਹਿਲਾ ਅਧਿਆਪਕ ਡਰ ਗਏ। ਕੁਝ ਬੱਚਿਆਂ ਨੇ ਸਕੂਲ ਛੱਡ ਕੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਪਿੰਡ ਦੇ ਲੋਕ ਸਕੂਲ ਪਹੁੰਚੇ ਅਤੇ ਸ਼ਰਾਬੀ ਅਧਿਆਪਕ ਦੀ ਵੀਡੀਓ ਬਣਾਈ। ਹੁਣ ਇਹ ਵੀਡੀਓ ਸਾਹਮਣੇ ਆਈ ਹੈ। ਅਧਿਆਪਕ ਇੰਨਾ ਨਸ਼ੇ 'ਚ ਸੀ ਕਿ ਉਹ ਕਲਾਸ 'ਚ ਡਿੱਗ ਗਿਆ ਅਤੇ ਉਥੇ ਹੀ ਸੌਂ ਗਿਆ।
ਜਦੋਂ ਪ੍ਰਿੰਸੀਪਲ ਪਬਲਿਕ ਅਧਿਆਪਕ ਨਰਿੰਦਰ ਸਿੰਘ ਚੌਹਾਨ ਨੂੰ ਲੈ ਕੇ ਮੌਕੇ ’ਤੇ ਪੁੱਜੇ ਤਾਂ ਨਸ਼ੇੜੀ ਅਧਿਆਪਕ ਨੇ ਉਨ੍ਹਾਂ ਦੇ ਸਾਹਮਣੇ ਹੰਗਾਮਾ ਕੀਤਾ ਅਤੇ ਧਮਕੀਆਂ ਦਿੱਤੀਆਂ।
ਪ੍ਰਿੰਸੀਪਲ ਨਾਹਰ ਸਿੰਘ ਨਰਗਸ ਨੇ ਦੱਸਿਆ ਕਿ ਮਹਿਲਾ ਅਧਿਆਪਕਾ ਤੋਂ ਸੂਚਨਾ ਮਿਲਦੇ ਹੀ ਉਹ ਸਕੂਲ 'ਚ ਪਹੁੰਚ ਗਏ ਸਨ| ਉੱਥੇ ਅਧਿਆਪਕ ਰਾਧੇ ਸ਼ਿਆਮ ਸ਼ਰਾਬੀ ਪਾਏ ਗਏ। ਬੱਚੇ ਵੀ ਘਬਰਾ ਗਏ। ਸ਼ਰਾਬੀ ਅਧਿਆਪਕ ਖ਼ਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾ ਰਹੀ ਹੈ। ਅਧਿਕਾਰੀਆਂ ਨੂੰ ਵੀ ਅਧਿਆਪਕ ਦੀਆਂ ਕਰਤੂਤਾਂ ਤੋਂ ਜਾਣੂ ਕਰਵਾਇਆ ਗਿਆ ਹੈ।