70% of employees unhappy at work : ਭਾਰਤ 'ਚ 70% ਲੋਕ ਆਪਣੀ ਨੌਕਰੀ ਤੋਂ ਨਾਖੁਸ਼,ਅੱਧੇ ਤੋਂ ਵੱਧ ਛੱਡਣਾ ਚਾਹੁੰਦੇ ਹਨ ਨੌਕਰੀ, ਜਾਣੋ ਕਾਰਨ
Published : Sep 19, 2024, 4:32 pm IST
Updated : Sep 19, 2024, 4:32 pm IST
SHARE ARTICLE
70% of employees unhappy at work
70% of employees unhappy at work

ਰਿਸਰਚ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ

70% of employees unhappy at work : ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ 70 ਫੀਸਦੀ ਲੋਕ ਆਪਣੀ ਨੌਕਰੀ ਤੋਂ ਸੰਤੁਸ਼ਟ ਨਹੀਂ ਹਨ। ਭਾਵ ਦੇਸ਼ ਦੇ 10 ਵਿੱਚੋਂ 7 ਲੋਕ ਆਪਣੀ ਨੌਕਰੀ ਤੋਂ ਖੁਸ਼ ਨਹੀਂ ਹਨ। ਇਸ ਦੇ ਨਾਲ ਹੀ ਅੱਧੇ ਤੋਂ ਵੱਧ ਲੋਕ ਵੀ ਆਪਣੀ ਨੌਕਰੀ ਛੱਡਣਾ ਚਾਹੁੰਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਉਦਯੋਗਿਕ ਖੇਤਰਾਂ ਵਿੱਚ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਵਿੱਚ ਉਨ੍ਹਾਂ ਦੀ ਨੌਕਰੀ ਨੂੰ ਲੈ ਕੇ ਹੈਪੀਨੇਸ ਵਿੱਚ ਕਾਫ਼ੀ ਅੰਤਰ ਹੈ।

ਫਿਨਟੇਕ ਸੈਕਟਰ ਵਿੱਚ 60% ਲੋਕ ਨੌਕਰੀ ਤੋਂ ਨਾਖੁਸ਼

ਰਿਪੋਰਟ ਦੇ ਅਨੁਸਾਰ ਸਭ ਤੋਂ ਵੱਧ ਆਪਣੀ ਨੌਕਰੀ ਤੋਂ ਖੁਸ਼ ਲੋਕ ਫਿਨਟੇਕ ਸੈਕਟਰ ਵਿੱਚ ਹਨ। ਫਿਨਟੇਕ ਸੈਕਟਰ ਵਿੱਚ 40 ਫੀਸਦੀ ਲੋਕ ਆਪਣੀ ਨੌਕਰੀ ਤੋਂ ਖੁਸ਼ ਹਨ, ਜਦੋਂ ਕਿ 60 ਫੀਸਦੀ ਲੋਕ ਆਪਣੀ ਨੌਕਰੀ ਤੋਂ ਖੁਸ਼ ਨਹੀਂ ਹਨ। ਜਦੋਂ ਕਿ ਬਾਇਓਟੈਕਨਾਲੋਜੀ ਸੈਕਟਰ ਵਿੱਚ ਸਿਰਫ਼ 39 ਫ਼ੀਸਦੀ ਲੋਕ ਹੀ ਆਪਣੀ ਨੌਕਰੀ ਤੋਂ ਖੁਸ਼ ਹਨ ਅਤੇ ਆਈਟੀ ਸੈਕਟਰ ਵਿੱਚ 38 ਫ਼ੀਸਦੀ ਲੋਕ ਆਪਣੀ ਨੌਕਰੀ ਤੋਂ ਖੁਸ਼ ਹਨ। ਰੀਅਲ ਅਸਟੇਟ ਅਤੇ ਉਸਾਰੀ ਖੇਤਰ ਵਿੱਚ ਸਿਰਫ 20 ਫੀਸਦੀ ਲੋਕ ਹੀ ਆਪਣੀ ਨੌਕਰੀ ਤੋਂ ਖੁਸ਼ ਹਨ, ਬਾਕੀ 80 ਫੀਸਦੀ ਲੋਕ ਆਪਣੀ ਨੌਕਰੀ ਤੋਂ ਨਾਖੁਸ਼ ਹਨ।

54 ਫੀਸਦੀ ਲੋਕ ਛੱਡਣਾ ਚਾਹੁੰਦੇ ਹਨ ਆਪਣੀ ਨੌਕਰੀ  

ਦੇਸ਼ ਦੇ 54 ਫੀਸਦੀ ਲੋਕ ਆਪਣੀ ਨੌਕਰੀ ਵੀ ਛੱਡਣਾ ਚਾਹੁੰਦੇ ਹਨ, ਇਸ ਦਾ ਕਾਰਨ ਕੰਮ ਵਾਲੀ ਥਾਂ 'ਤੇ ਵਿਵਾਦ ਅਤੇ ਸਹਿਕਰਮੀਆਂ ਦੇ ਨਾਲ ਸਹਿਯੋਗ ਵਿੱਚ ਵੱਡੀ ਰੁਕਾਵਟ ਹੈ। 62% ਕਰਮਚਾਰੀ ਕੰਮ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਪਾਉਂਦੇ। ਸੁਤੰਤਰ ਰੂਪ ਨਾਲ ਵਿਚਾਰ ਪ੍ਰਗਟ ਕਰਨ ਵਿੱਚ ਅਸਮਰੱਥ ਇੱਕ ਨੇਗਟਿਵ ਕੰਮ ਸੱਭਿਆਚਾਰ ਕਰਮਚਾਰੀਆਂ ਨੂੰ ਅਲੱਗ ਮਹਿਸੂਸ ਕਰਵਾਉਂਦਾ ਹੈ। ਇਸ ਤੋਂ ਇਲਾਵਾ ਨੌਕਰੀ ਕਾਰਨ ਕੁਝ ਲੋਕਾਂ ਨੂੰ ਨਿੱਜੀ ਹਿੱਤਾਂ ਲਈ ਸਮਾਂ ਨਹੀਂ ਮਿਲਦਾ, ਜਿਸ ਕਾਰਨ ਲੋਕ ਆਪਣੀ ਨੌਕਰੀ ਛੱਡਣਾ ਚਾਹੁੰਦੇ ਹਨ।

ਇਸ ਉਮਰ ਵਰਗ ਦੇ ਲੋਕ ਨਾਖੁਸ਼ 

28-44 ਉਮਰ ਵਰਗ ਵਿੱਚ ਨੌਕਰੀ ਛੱਡਣ ਦਾ ਇਰਾਦਾ ਸਭ ਤੋਂ ਵੱਧ ਹੈ। 28-44 ਉਮਰ ਵਰਗ ਦੇ 59 ਫੀਸਦੀ ਲੋਕ ਨੌਕਰੀ ਛੱਡਣਾ ਚਾਹੁੰਦੇ ਹਨ। Millennials ਅਕਸਰ ਸੰਘਰਸ਼ ਦੇ ਕਾਰਨ ਨੌਕਰੀ ਸਹਿਯੋਗੀ ਨਾਲ ਕੰਮ ਕਰਨ ਤੋਂ ਬਚਦੇ ਹਨ। 63% Millennials ਨੂੰ  ਕੰਮ 'ਤੇ ਉਨ੍ਹਾਂ ਦੇ ਯੋਗਦਾਨ ਲਈ ਸ਼ਲਾਘਾ ਅਤੇ ਸਨਮਾਨ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ 59% Millennials ਆਪਣੀ ਰੁਚੀ ਲਈ ਸਮਾਂ ਨਹੀਂ ਕੱਢ ਸਕਦੇ। ਇਨ੍ਹਾਂ ਸਾਰੇ ਕਾਰਨਾਂ ਕਰਕੇ ਲੋਕ ਆਪਣੇ ਕੰਮ ਤੋਂ ਨਾਖੁਸ਼ ਹਨ।

Location: India, Delhi

SHARE ARTICLE

ਏਜੰਸੀ

Advertisement

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM

ਸਤਿੰਦਰ ਸਰਤਾਜ ਦੀ ਦਸਤਾਰ 'ਤੇ ਟੋਪੀ ਰੱਖਣ ਨੂੰ ਲੈ ਕੇ ਹੋਏ ਵਿਵਾਦ 'ਤੇ ਚਿੰਤਕ ਨੇ ਦੱਸਿਆ ਕਿ ਉਹ ਸਿੱਖ ਨਹੀਂ ਗੁਰੂ ਦਾ !

07 Oct 2024 9:23 AM

ਸਤਿੰਦਰ ਸਰਤਾਜ ਦੀ ਦਸਤਾਰ 'ਤੇ ਟੋਪੀ ਰੱਖਣ ਨੂੰ ਲੈ ਕੇ ਹੋਏ ਵਿਵਾਦ 'ਤੇ ਚਿੰਤਕ ਨੇ ਦੱਸਿਆ ਕਿ ਉਹ ਸਿੱਖ ਨਹੀਂ ਗੁਰੂ ਦਾ !

07 Oct 2024 9:21 AM

Big News: BDPO Office 'ਚ MLA Narinder Kaur Bharaj Raid, BDPO 'ਤੇ Bribe ਲੈ ਕੇ ਉਮੀਦਵਾਰਾਂ ਦੇ ਕਾਗਜ਼ ਪਾਸ .

06 Oct 2024 10:00 AM
Advertisement