
ਲਦਾਖ਼ ਦੇ ਸੁਦੂਰ ਉੱਤਰੀ ਕੋਨਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਰੇਲ ਲਾਈਨ ਨਾਲ ਜੋੜਨ ਜਾ ਰਿਹਾ ਹੈ। ਇਸ ਦਿਸ਼ਾ ਵਿਚ ਭਾਰਤੀ..
ਨਵੀਂ ਦਿੱਲੀ (ਪੀਟੀਆਈ) : ਲਦਾਖ਼ ਦੇ ਸੁਦੂਰ ਉੱਤਰੀ ਕੋਨਾ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਰੇਲ ਲਾਈਨ ਨਾਲ ਜੋੜਨ ਜਾ ਰਿਹਾ ਹੈ। ਇਸ ਦਿਸ਼ਾ ਵਿਚ ਭਾਰਤੀ ਰੇਲਵੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਰੇਲ ਸੈਕਸ਼ਨ ਦਾ ਨਾਮ ਬਿਲਾਸਪੁਰ-ਮਨਾਲੀ-ਲੇਹ ਲਾਈਨ ਹੋਵੇਗਾ। ਰਣਨੀਤਿਕ ਰੂਪ ਵਿਚ ਇਸ ਦਾ ਖ਼ਾਸ ਮਹੱਤਵ ਹੈ। ਕਿਉਂਕਿ ਕੁਝ ਹੀ ਦੂਰੀ ‘ਤੇ ਚੀਨ ਸਰਹੱਦ ਪੈਂਦੀ ਹੈ। ਪਹਿਲੇ ਪੜਾਅ ਦਾ ਲੋਕੇਸ਼ਨ ਸਰਵੇ ਪੂਰਾ ਕਰ ਲਿਆ ਹੈ। ਅਗਲੇ 30 ਮਹੀਨਿਆਂ ਵਿਚ ਅੰਤਿਮ ਲੋਕੇਸ਼ਨ ਸਰਵੇ ਪੂਰੇ ਹੋ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ ਪਰਿਯੋਜਨਾ ਦੀ ਰਿਪੋਰਟ ਫਾਇਨਲ ਕੀਤੀ ਜਾਵੇਗੀ।
Railway Line
ਰੇਲਵੇ ਇਸ ਲਾਇਨ ਨੂੰ ਰਾਸ਼ਟਰੀ ਪਰਿਯੋਜਨਾ ਦਾ ਐਲਾਨ ਕਰਨ ਦੀ ਤਿਆਰੀ ‘ਚ ਹੈ। ਭਾਰਤੀ ਰੇਲਵੇ ਦੇ ਇਤਿਹਾਸ ‘ਚ ਇਸ ਲਾਈਨ ਦਾ ਨਿਰਮਾਣ ਸਭ ਤੋਂ ਮੁਸ਼ਕਿਲ ਮੰਨਿਆ ਜਾ ਰਿਹਾ ਹੈ। ਕਿਉਂਕਿ ਕਾਫ਼ੀ ਦੁਰੂਹ ਇਲਾਕੇ ਵਿਚ ਰੇਲ ਲਾਇਨਾਂ ਬਿਛਾਈਆਂ ਜਾਣਗੀਆਂ। ਰੇਲਵੇ ਨੇ ਹਿਮਾਚਲ ਪ੍ਰਦੇਸ਼ ਦੇ ਉਪਸ਼ੀ ਅਤੇ ਲੇਹ ਸਥਿਤ ਫੇਅ ਦੇ ਵਿਚ 51 ਕਿਲੋਮੀਟਰ ਲੰਬੀ ਇਸ ਲਾਇਨ ਦਾ ਨਿਰਮਾਣ ਜਲਦ ਸ਼ੁਰੂ ਕਰਨ ਦਾ ਸੰਦੇਸ਼ ਅੱਗੇ ਭੇਜਿਆ ਗਿਆ ਹੈ।ਬਿਲਾਸਪੁਰ-ਮਨਾਲੀ-ਲੇਹ ਰੇਲ ਲਾਈਨ ਦਾ ਕੁੱਲ ਖ਼ਰਚ 83,360 ਕਰੋੜ ਰੁਪਏ ਹੈ। ਇਹ 465 ਕਿਲੋਮੀਟਰ ਲੰਬੀ ਲਾਈਨ ਹੋਵੇਗੀ।
Railway Line
ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਦੁਨੀਆਂ ਦੀ ਇਹ ਸਭ ਤੋਂ ਉੱਚੀ ਲਾਇਨ ਹੋਵੇਗੀ। ਨਿਰਮਾਣ ਤੋਂ ਬਾਅਦ ਇਸ ਲਾਇਨ ਦੀ ਉਚਾਈ ਸਮੁੰਦਰੀ ਸਤ੍ਹਾ ਤੋਂ 5,360 ਮੀਟਰ ਹੋਵੇਗੀ। ਥੋੜ੍ਹੀ-ਬਹੁਤ ਇਸ ਦੀ ਬਰਾਬਰੀ ਕਿੰਗਾਈ-ਤਿੱਬਤ ਰੇਲ ਲਾਇਨ ਨਾਲ ਕਰ ਸਕਦੇ ਹਾਂ, ਕਿਉਂਕਿ ਚੀਨ ਸਥਿਤ ਇਹ ਲਾਇਨ ਵੀ ਸਮੁੰਦਰੀ ਸਤ੍ਹਾ ਤੋਂ 2 ਹਜਾਰ ਮੀਟਰ ਦੀ ਉਚਾਈ ‘ਤੇ ਹੈ। ਲਦਾਖ਼ ‘ਚ ਬਨਣ ਵਾਲੀ ਇਸ ਲਾਇਨ ‘ਤੇ ਭਾਰਤ-ਚੀਨ ਸਰਹੱਦ ਦੇ ਕੋਲ 30 ਸਟੇਸ਼ਨ ਹੋਣਗੇ, ਬਿਲਾਸਪੁਰ ਅਤੇ ਲੇਹ ਨੂੰ ਜੋੜਮ ਵਾਲੀ ਇਹ ਲਾਇਨ ਸੁੰਦਰਨਗਰ, ਮੰਡੀ, ਮਨਾਲੀ, ਕੀਲੋਂਗ, ਕੋਕਸਰ, ਦਰਚਾ, ਉਪਸ਼ੀ ਅਤੇ ਕਾਰੂ ਤੋਂ ਗੁਜ਼ਰੇਗੀ।
Railway Line
ਸਾਰੇ ਸਟੇਸ਼ਨ ਹਿਮਾਚਲ ਪ੍ਰਦੇਸ਼, ਜੰਮੂ, ਤੇ ਕਸ਼ਮੀਰ ਦੇ ਹੋਣਗੇ। ਲਾਇਨ ਨਾਲ ਸੁਰੱਖਿਆ ਬਲਾਂ ਦੀ ਕਾਫ਼ੀ ਮਦਦ ਮਿਲੇਗੀ. ਨਾਲ ਹੀ ਲਦਾਖ਼ ਖੇਤਰ ‘ਚ ਸੈਰ-ਸਪਾਟਾ ਵੱਧਣ ਨਾਲ ਖ਼ੇਤਰ ਦਾ ਵਿਕਾਸ ਹੋਵੇਗਾ। ਕੇਂਦਰ ਸਰਕਾਰ ਜੇਕਰ ਇਸ ਪ੍ਰੋਜੈਕਟ ਨੂੰ ਰਾਸ਼ਟਰੀ ਪਰਿਯੋਜਨਾ ਦਾ ਦਰਜਾ ਦੇ ਦਿੰਦੀ ਹੈ, ਤਾਂ ਜ਼ਿਆਦਾਤਰ ਫੰਡ ਉਸ ਨੂੰ ਹੀ ਦੇਣਾ ਪਵੇਗਾ। ਇਸ ਲਾਇਨ ਦਾ ਨਿਰਮਾਣ ਜਲਦ ਪੂਰਾ ਹੋਣ ਦੀ ਸੰਭਾਵਨਾ ਵਧ ਜਾਵੇਗੀ। 465 ਕਿਲੋਮੀਟਰ ਲੰਬੀ ਇਸ ਲਾਈਨ ਦਾ 52 ਫ਼ੀਸਦੀ ਹਿੱਸਾ ਸੁਰੰਗ ਤੋਂ ਹੋ ਕੇ ਲੰਘੇਗਾ। ਇਸ ‘ਚ ਸਭ ਤੋਂ ਲੰਬੀ ਸੁਰੰਗ 27 ਕਿਲੋਮੀਟਰ ਦੀ ਹੋਵੇਗੀ।
Railway Line
ਸੁਰੰਗ ਦੇ ਅੰਦਰ ਕੁੱਲ 244 ਕਿਲੋਮੀਟਰ ਲਾਇਨ ਗੁਜਰੇਗੀ। ਪਹਿਲੇ ਪੜਾਅ ਦੇ ਸਰਵੇ ਦੇ ਮੁਤਾਬਿਕ, 74 ਸੁਰੰਗ, 124 ਵੱਡੇ ਪੁਲ ਅਤੇ 396 ਪੁਲੀਆਂ ਬਨਣਗੀਆਂ। ਅਨੰਦਪੁਰ ਸਾਹਿਬ ਰੂਪ ‘ਤੇ ਪੈਣ ਵਾਲੇ ਭਾਨੂੰ ਪੱਲੀ ਰੇਲਵੇ ਲਾਇਨ ਸਟੇਸ਼ਨ ਤੋਂ ਇਸ ਲਾਇਨ ਦੀ ਸ਼ੁਰੂਆਤ ਹੋਵੇਗੀ। ਇਹ ਖ਼ੇਤਰ ਕਾਫ਼ੀ ਉਬੜ-ਖਾਬੜ ਹੈ ਜਿਸ ਵਿਚ ਭੂਚਾਲ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਉਚਾਈ ‘ਤੇ ਆਕਸੀਜ਼ਨ ਦਾ ਪੱਧਰ ਕਾਫ਼ੀ ਘਟ ਜਾਂਦਾ ਹੈ ਅਤੇ ਤਾਪਮਾਨ ਸਿਫ਼ਰ ਤੋਂ ਹੇਠ ਆ ਜਾਂਦਾ ਹੈ।